ਕਰਲੋ ਘਿਓ ਨੂੰ ਭਾਂਡਾ ਮੁੰਡੇ ਅਤੇ ਮਾਂ ਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਪੁਲਸ ਨੇ ਕੀਤਾ ਇਸ ਕਾਰਨ ਗਿਰਫ਼ਤਾਰ – ਹੋ ਗਈ ਲਾਲਾ ਲਾਲਾ

ਆਈ ਤਾਜਾ ਵੱਡੀ ਖਬਰ

ਜਿੱਥੇ ਦੁਨੀਆਂ ਵਿੱਚ ਕੋਰੋਨਾ ਕਾਰਨ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਕਰੋਨਾ ਨੂੰ ਠੱਲ ਪਾਉਣ ਲਈ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਪੁਲਸ ਪ੍ਰਸ਼ਾਸਨ ਉਪਰ ਨਜ਼ਰ ਰੱਖਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਇਸਦੇ ਨਾਲ ਹੀ ਪੁਲਿਸ ਵੱਲੋਂ ਅਜਿਹੇ ਅਨਸਰਾਂ ਉਪਰ ਵੀ ਕਰੜੀ ਨਜ਼ਰ ਰੱਖੀ ਜਾ ਰਹੀ ਹੈ, ਜੋ ਸੂਬੇ ਅੰਦਰ ਗੈਰਕਨੂੰਨੀ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਅਜਿਹੇ ਲੋਕਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਨਾਕੇ ਵੀ ਲਾਏ ਜਾਂਦੇ ਹਨ। ਜਿੱਥੇ ਲੋਕਾਂ ਨੂੰ ਕਰੋਨਾ ਸਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਜੋ ਗੈਰ-ਕਨੂੰਨੀ ਧੰਦਾ ਕਰਦੇ ਹਨ।

ਹਰ ਪਰਿਵਾਰ ਵਿੱਚ ਜਿੱਥੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ੀਆਂ ਵੇਖੀਆਂ ਜਾਂਦੀਆਂ ਹਨ। ਉੱਥੇ ਹੀ ਇਕ ਅਜਿਹੀ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਵਿਆਹ ਵਾਲੇ ਲੜਕੇ ਅਤੇ ਉਸ ਦੀ ਮਾਂ ਨੂੰ ਇਕ ਦਿਨ ਪਹਿਲਾਂ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ ਜਦੋਂ ਥਾਣਾ ਭਾਰਗਵ ਪੁਲਿਸ ਦੀ ਪੁਲਸ ਪਾਰਟੀ ਵੱਲੋਂ ਗੀਤਾ ਕਲੋਨੀ ਕਾਲਾ ਸੰਘਿਆਂ ਰੋਡ ਉੱਪਰ ਨਾਕਾ ਲਗਾਇਆ ਗਿਆ ਸੀ ਤਾਂ ਪੁਲਿਸ ਵੱਲੋਂ ਉਸ ਸਮੇਂ ਇਕ ਸਕੂਟਰੀ ਤੇ ਸਵਾਰ ਨੌਜਵਾਨ ਅਤੇ ਉਸ ਦੀ ਮਾਂ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਗਿਆ ਤਾਂ ਉਨ੍ਹਾਂ ਕੋਲੋਂ ਅਫੀਮ ਅਤੇ ਨਕਦੀ ਬਰਾਮਦ ਕੀਤੀ ਗਈ।

ਪੁਲਿਸ ਨਾਕੇ ਨੂੰ ਵੇਖਦੇ ਹੋਏ ਦਸ਼ਮੇਸ਼ ਨਗਰ ਕੋਲ ਪਹੁੰਚੇ ਸਕੂਟਰੀ ਸਵਾਰ ਮਾਂ ਪੁੱਤਰ ਵਾਪਸ ਮੁੜਨ ਲੱਗੇ ਤਾਂ ਉਨ੍ਹਾਂ ਕੋਲ ਫੜਿਆ ਹੋਇਆ ਲਿਫਾਫਾ ਜਮੀਨ ਉਪਰ ਡਿੱਗ ਪਿਆ। ਜਿਸ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਨੌਜਵਾਨ ਰਾਜਵੀਰ ਸਿੰਘ ਉਰਫ ਬੱਬੂ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਨਿਊ ਦਸਮੇਸ਼ ਨਗਰ ਤੇ ਉਸ ਦੀ ਮਾਂ ਰਮਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਲੜਕੇ ਦੀ ਮਾਂ ਵੱਲੋਂ ਸੁੱਟੇ ਗਏ ਲਿਫਾਫੇ ਨੂੰ ਚੈੱਕ ਕਰਨ ਤੇ ਪਤਾ ਲੱਗਾ ਕਿ ਉਸ ਵਿੱਚ 405 ਗਰਾਮ ਅਫੀਮ ਅਤੇ 95,650 ਨਗਦੀ ਹੈ।

ਪੁਲੀਸ ਵੱਲੋਂ ਤਲਾਸ਼ੀ ਲੈਣ ਤੇ ਉਕਤ ਨੌਜਵਾਨ ਕੋਲੋਂ ਇਕ ਦੇਸੀ ਪਿਸਤੌਲ ਵੀ ਬਰਾਮਦ ਹੋਈ ਹੈ। ਇਹ ਨੌਜਵਾਨ ਅੰਬਾਲੇ ਦੇ ਰਹਿਣ ਵਾਲੇ ਇਕ ਵਿਅਕਤੀ ਕੋਲੋਂ ਅਫੀਮ ਦੀ ਸਪਲਾਈ ਇਕ ਕਿਲੋ ਦੇ ਇੱਕ ਲੱਖ ਦੇ ਹਿਸਾਬ ਨਾਲ ਲੈਂਦਾ ਸੀ ਤੇ ਅੱਗੇ ਦੋ ਲੱਖ ਦੇ ਵਿੱਚ ਇੱਕ ਕਿਲੋ ਅਫ਼ੀਮ ਵੇਚਦਾ ਸੀ। ਜਾਂਚ ਵਿਚ ਪਤਾ ਲੱਗਾ ਹੈ ਕਿ ਬੁੱਧਵਾਰ ਨੂੰ ਇਸ ਨੌਜਵਾਨ ਦਾ ਵਿਆਹ ਹੋਣਾ ਤੈਅ ਹੋਇਆ ਸੀ। ਇਸ ਦੇ ਪਿਤਾ ਅਤੇ ਵੱਡੇ ਭਰਾ ਦੀ ਮੌਤ ਤੋਂ ਬਾਅਦ ਮਾਂ ਪੁਤਰ ਵੱਲੋਂ ਅਫੀਮ ਦੀ ਸਮਗਲਿੰਗ ਦਾ ਕੰਮ ਕੀਤਾ ਜਾ ਰਿਹਾ ਸੀ।