ਕਰਲੋ ਘਿਓ ਨੂੰ ਭਾਂਡਾ : ਮਾਰਕੀਟ ਚ ਆ ਗਿਆ ਹੁਣ ਨਕਲੀ ਅਦਰਕ – ਏਦਾਂ ਕਰੋ ਅਸਲੀ ਨਕਲੀ ਦੀ ਪਹਿਚਾਣ

ਆਈ ਤਾਜਾ ਵੱਡੀ ਖਬਰ

ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਦੀਆਂ ਸਿਹਤ ਬਹੁਤ ਜ਼ਿਆਦਾ ਤੰਦਰੁਸਤ ਹੁੰਦੀਆਂ ਸਨ ਇਸ ਦੇ ਬਹੁਤ ਸਾਰੇ ਕਾਰਨ ਸਨ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਭੋਜਨ ਸ਼ੁੱਧ ਹੁੰਦਾ ਸੀ ਪਰ ਅੱਜ ਦੇ ਸਮੇਂ ਵਿੱਚ ਇਹ ਸਭ ਕੁਝ ਬਦਲ ਗਿਆ ਹੈ ਹਰ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ। ਜਿਸ ਕਾਰਨ ਅੱਜ ਮਨੁੱਖ ਬਹੁਤ ਸਾਰੀਆਂ ਬੀਮਾਰੀਆਂ ਦੇ ਵਿੱਚ ਘਿਰ ਚੁੱਕੇ ਹਨ। ਜਿਸ ਕਾਰਨ ਸਿਹਤ ਵਿਭਾਗ ਕਾਫੀ ਚਿੰਤਾ ਵਿੱਚ ਨਜ਼ਰ ਆਉਂਦਾ ਹੈ। ਭਾਵੇਂ ਪ੍ਰਸ਼ਾਸਨ ਦੇ ਵੱਲੋਂ ਸਖ਼ਤੀ ਅਪਣਾਈ ਜਾਂਦੀ ਹੈ ਪਰ ਭੋਜਨ ਵਿੱਚ ਮਿਲਾਵਟ ਸੰਬੰਧਿਤ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚ ਗਈ।

ਪਿਛਲੇ ਕੁਝ ਦਿਨਾਂ ਤੋਂ ਕਰੋਨਾ ਵਾਇਰਸ ਦੇ ਕਾਰਨ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜੇਕਰ ਅਦਰਕ ਦੀ ਵਰਤੋਂ ਘਰੇਲੂ ਨੁਸਖਿਆਂ ਵਿੱਚ ਕੀਤੀ ਜਾਵੇ ਤਾਂ ਇਮਿਊਨਟੀ ਵਧਾਈ ਜਾ ਸਕਦੀ ਹੈ। ਜਿਸ ਕਾਰਨ ਅਦਰਕ ਦੀ ਵਰਤੋਂ ਵਧ ਗਈ ਸੀ। ਜਿਸ ਤੋਂ ਬਾਅਦ ਇਸ ਦੀ ਮੰਗ ਲਗਾਤਾਰ ਭਾਰਤ, ਯੂਰਪ ਅਤੇ ਚੀਨ ਵਰਗੇ ਦੇਸ਼ਾਂ ਵਿਚ ਵਧ ਰਹੀ ਹੈ। ਪਰ ਇਹ ਵੀ ਦੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਵਸਤੂ ਦੀ ਮੰਗ ਵਧ ਜਾਂਦੀ ਹੈ ਤਾਂ ਉਸ ਦੀ ਕਾਲਾ ਬਜ਼ਾਰੀ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ।

ਇਸੇ ਤਰ੍ਹਾਂ ਹੁਣ ਬਾਜ਼ਾਰ ਦੇ ਵਿੱਚ ਮਿਲਾਵਟ ਵਾਲਾ ਨਕਲੀ ਅਦਰਕ ਅਸਲੀ ਬਣਾ ਕੇ ਵੇਚਿਆ ਜਾ ਰਿਹਾ ਹੈ। ਇਸ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਜਦੋਂ ਬਾਜ਼ਾਰ ਵਿੱਚੋਂ ਅਦਰਕ ਖਰੀਦਣਾ ਹੋਵੇ। ਦਰਅਸਲ ਅੱਜ ਕੱਲ੍ਹ ਪਹਾੜੀ ਦਰਖਤ ਦੀਆਂ ਜੜਾਂ ਨੂੰ ਕੱਚਾ ਅਦਰਕ ਆ ਜਾ ਰਿਹਾ ਹੈ ਅਤੇ ਉਸ ਨੂੰ ਵੇਚਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਵਿਚ ਨਾ ਹੀ ਅਦਰਕ ਦਾ ਸੁਆਦ ਹੁੰਦਾ ਹੈ ਅਤੇ ਨਾ ਹੀ ਗੁਣ ਪਰ ਇਹ ਵੇਖਣ ਨੂੰ ਅਦਰਕ ਵਰਗਾ ਲੱਗਦਾ ਹੈ। ਭਾਵ ਇਸ ਦੀ ਵਰਤੋਂ ਕਰਨ ਨਾਲ ਕੋਈ ਫ਼ਾਇਦਾ ਨਹੀਂ ਹੁੰਦਾ।

ਜਾਣਕਾਰੀ ਦੇ ਅਨੁਸਾਰ ਇਨ੍ਹਾਂ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ। ਇਸ ਲਈ ਜਦੋਂ ਬਾਜ਼ਾਰ ਵਿੱਚੋਂ ਅਦਰਕ ਖਰੀਦੋ ਤਾਂ ਇਸ ਗੱਲ ਨੂੰ ਧਿਆਨ ਵਿਚ ਰੱਖੋ ਕਿ ਅਦਰਕ ਦੀ ਪਰਤ ਪਤਲੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਨੂੰ ਸੁੰਘ ਕੇ ਜਰੂਰ ਦੇਖੋ ਕਿ ਇਸ ਵਿੱਚ ਖੁਸ਼ਬੂ ਆਉਂਦੀ ਹੈ ਜਾਂ ਨਹੀਂ। ਕਿਉਂਕਿ ਨਕਲੀ ਅਦਰਕ ਵਿਚੋਂ ਖੁਸ਼ਬੂ ਨਹੀਂ ਆਉਂਦੀ।