ਆਈ ਤਾਜ਼ਾ ਵੱਡੀ ਖਬਰ
ਅਕਸਰ ਇਹ ਕਹਿੰਦੇ ਸੁਣਿਆਂ ਗਿਆ ਹੈ ਕਿ ਜਦੋਂ ਵੀ ਉੱਪਰ ਵਾਲਾ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਉਥੇ ਹੀ ਦੁਨੀਆ ਵਿਚ ਇਮਾਨਦਾਰੀ ਦੇ ਬਹੁਤ ਸਾਰੇ ਕਿੱਸੇ ਵੀ ਸਾਹਮਣੇ ਆ ਜਾਂਦੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਇਮਾਨਦਾਰੀ ਦਿਖਾਉਂਦਿਆਂ ਹੋਇਆਂ ਵਾਹਵਾ ਖੱਟੀ ਜਾਂਦੀ ਹੈ। ਉਥੇ ਹੀ ਅਜਿਹੇ ਲੋਕਾਂ ਦੀ ਸਭ ਪਾਸੇ ਪ੍ਰਸੰਸਾ ਵੀ ਹੁੰਦੀ ਹੈ। ਆਏ ਦਿਨ ਹੀ ਸਾਹਮਣੇ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਆ ਜਾਂਦੀਆਂ ਹਨ ਜਿੱਥੇ ਲੋਕਾਂ ਵੱਲੋਂ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜਾਦੀ ਹੈ। ਜਿੱਥੇ ਇਮਾਨਦਾਰੀ ਦਿਖਾਉਂਦਿਆਂ ਹੋਇਆਂ ਪ੍ਰਾਪਤ ਹੋਈ ਰਾਸ਼ੀ ਨੂੰ ਵਾਪਸ ਵੀ ਕਰ ਦਿੱਤਾ ਜਾਂਦਾ ਹੈ। ਹੁਣ ਇਥੇ ਇੱਕ ਅਲਮਾਰੀ ਖਰੀਦਣ ਤੋਂ ਬਾਅਦ ਉਸ ਵਿੱਚੋਂ ਇੱਕ ਕਰੋੜ ਮਿਲਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਰਮਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਵੱਲੋਂ ਇਕ ਪੁਰਾਣੀ ਅਲਮਾਰੀ ਔਨਲਾਇਨ ਸ਼ੌਪਿੰਗ ਕਰਕੇ ਖਰੀਦੀ ਗਈ ਸੀ। ਜਦੋਂ ਇਸ ਵਿਅਕਤੀ ਵੱਲੋਂ ਇਹ ਅਲਮਾਰੀ ਖਰੀਦੀ ਗਈ ਤਾਂ, ਉਸ ਪਿਛੋਂ ਇਸ ਅਲਮਾਰੀ ਨੂੰ ਖੋਲ੍ਹ ਮਗਰੋਂ ਉਹ ਵਿਅਕਤੀ ਹੈਰਾਨ ਰਹਿ ਗਿਆ ਕਿਉਂਕਿ ਇਸ ਅਲਮਾਰੀ ਵਿੱਚੋਂ ਇੱਕ ਕਰੋੜ 19 ਲੱਖ ਰੁਪਏ ਦਾ ਕੈਸ਼ ਬਰਾਮਦ ਕੀਤਾ ਗਿਆ। ਜਿਸ ਤੋਂ ਬਾਅਦ ਇਮਾਨਦਾਰੀ ਦਿਖਾਉਂਦੇ ਹੋਏ ਉਸ ਵਿਅਕਤੀ ਥਾਮਸ ਵੱਲੋਂ ਇਹ ਸਾਰੀ ਰਾਸ਼ੀ ਉਸ ਦੇ ਅਸਲੀ ਮਾਲਕ ਨੂੰ ਵਾਪਸ ਕੀਤੇ ਜਾਣ ਵਾਸਤੇ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ।
ਅਤੇ ਉਸ ਵੱਲੋਂ ਪੈਸੇ ਅਸਲੀ ਮਾਲਕ ਤੱਕ ਪਹੁੰਚਾਏ ਜਾਣ ਵਾਸਤੇ ਸਾਰੀ ਰਾਸ਼ੀ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਰਾਸ਼ੀ ਦੇ ਅਸਲ ਮਾਲਕ ਦਾ ਪਤਾ ਲਗਾਇਆ ਗਿਆ ਤਾਂ ਪਤਾ ਲੱਗਿਆ ਕਿ ਇਹ ਰਾਸ਼ੀ ਇੱਕ ਬਜ਼ੁਰਗ ਔਰਤ ਦੀ ਹੈ। ਉਸ ਬਜ਼ੁਰਗ ਔਰਤ ਦੇ ਪੋਤੇ ਵੱਲੋਂ ਅਲਮਾਰੀ ਆਨਲਾਈਨ ਵੇਚੀ ਗਈ ਸੀ ਜੋ ਕਿ ਬੰਦ ਸੀ। ਉਸ ਪੋਤੇ ਨੂੰ ਨਹੀਂ ਪਤਾ ਸੀ ਕਿ ਉਸ ਦੀ ਦਾਦੀ ਵੱਲੋਂ ਇਸ ਅਲਮਾਰੀ ਵਿੱਚ ਇਸ ਤਰ੍ਹਾਂ ਕੈਸ ਰੱਖਿਆ ਹੋਵੇਗਾ।
ਜਿੱਥੇ ਉਸ ਵਿਅਕਤੀ ਵੱਲੋਂ ਇਮਾਨਦਾਰੀ ਨਾਲ ਪੈਸੇ ਵਾਪਸ ਕੀਤੇ ਗਏ ਉਥੇ ਹੀ ਇਸ ਦੀ ਅਸਲ ਮਾਲਕ ਤੱਕ ਇਨ੍ਹਾਂ ਪੈਸਿਆਂ ਨੂੰ ਭੇਜ ਦਿੱਤਾ ਗਿਆ। ਜੋ ਇਸ ਸਮੇਂ ਹੇਲ੍ਹੀ ਸਿਟੀ ਵਿੱਚ ਰਹਿ ਰਹੀ ਸੀ । ਉਥੇ ਹੀ ਰਾਸ਼ੀ ਵਾਪਸ ਕਰਨ ਦੇ ਇਨਾਮ ਦੇ ਤੌਰ ਉਪਰ ਥਾਮਸ ਨੂੰ 3 ਲੱਖ ਤੋਂ ਵਧੇਰੇ ਰੁਪਏ ਦਿੱਤੇ ਗਏ ਹਨ। ਇਸ ਦੇਸ਼ ਵਿਚ ਗੁੰਮ ਹੋਏ ਪੈਸਿਆਂ ਨੂੰ ਆਪਣੇ ਕੋਲ ਰੱਖਣ ਤੇ ਦੋਸ਼ੀ ਪਾਏ ਜਾਣ ਤੇ ਤਿੰਨ ਸਾਲ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ।
Home ਤਾਜਾ ਖ਼ਬਰਾਂ ਕਰਲੋ ਘਿਓ ਨੂੰ ਭਾਂਡਾ ਪੁਰਾਣੀ ਖਰੀਦੀ ਅਲਮਾਰੀ ਵਿੱਚੋ ਨਿਕਲਿਆ 1 ਕਰੋੜ, ਬਾਅਦ ਚ ਕੀਤਾ ਅਜਿਹਾ ਕੰਮ – ਸਾਰੇ ਪਾਸੇ ਹੋ ਗਈ ਚਰਚਾ
ਤਾਜਾ ਖ਼ਬਰਾਂ
ਕਰਲੋ ਘਿਓ ਨੂੰ ਭਾਂਡਾ ਪੁਰਾਣੀ ਖਰੀਦੀ ਅਲਮਾਰੀ ਵਿੱਚੋ ਨਿਕਲਿਆ 1 ਕਰੋੜ, ਬਾਅਦ ਚ ਕੀਤਾ ਅਜਿਹਾ ਕੰਮ – ਸਾਰੇ ਪਾਸੇ ਹੋ ਗਈ ਚਰਚਾ
Previous Postਚੀਨ ਤੋਂ ਆਈ ਵੱਡੀ ਮਾੜੀ ਖਬਰ, ਕਰੋਨਾ ਤੋਂ ਬਾਅਦ ਮਿਲਿਆ ਇਹ ਖਤਰਨਾਕ ਵਾਇਰਸ- ਪੂਰੀ ਦੁਨੀਆ ਤੇ ਮਚਾ ਸਕਦੇ ਤਬਾਹੀ
Next Postਅਮਰੀਕਾ ਤੋਂ ਆਈ ਹੈਰਾਨ ਕਰਨ ਵਾਲੀ ਖਬਰ, ਇਕ ਬਿੱਲੀ ਨੂੰ ਇਸ ਕਾਰਨ ਬਣਾਇਆ ਸ਼ਹਿਰ ਦਾ ਮੇਅਰ- ਸਾਰੇ ਪਾਸੇ ਹੋ ਗਈ ਚਰਚਾ