ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਕੋਰੋਨਾ ਮਹਾਂਮਾਰੀ ਦਾ ਕਹਿਰ, ਦੂਜੇ ਪਾਸੇ ਡੇਂਗੂ ਦੀ ਬੀਮਾਰੀ ਨੇ ਆਤੰਕ ਮਚਾਇਆ ਹੋਇਆ ਹੈ । ਕਰੋਨਾ ਮਹਾਂਮਾਰੀ ਨੇ ਹੁਣ ਤੱਕ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ । ਦੂਜੇ ਪਾਸੇ ਡੇਂਗੂ ਦੀ ਬੀਮਾਰੀ ਜੋ ਹਰ ਸਾਲ ਬਦਲਦੇ ਮੌਸਮ ਦੇ ਨਾਲ ਦਸਤਕ ਦਿੰਦੀ ਹੈ, ਉਸ ਬੀਮਾਰੀ ਨੇ ਵੀ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ । ਕਈ ਲੋਕਾਂ ਨੇ ਤਾਂ ਇਸ ਡੇਂਗੂ ਨਾਂ ਦੀ ਬੀਮਾਰੀ ਕਾਰਨ ਆਪਣੀ ਜਾਨ ਹੀ ਗੁਆ ਦਿੱਤੀ ਹੈ । ਕਈ ਪਰਿਵਾਰਾਂ ਦੇ ਪਰਿਵਾਰ ਹਸਪਤਾਲਾਂ ਦੇ ਵਿਚ ਇਲਾਜ ਕਰਵਾਉਣ ਲਈ ਦਾਖ਼ਲ ਹੋਏ ਪਏ ਹਨ । ਦੂਜੇ ਪਾਸੇ ਲੋਕ ਵੱਖ ਵੱਖ ਤਰ੍ਹਾਂ ਦੇ ਘਰੇਲੂ ਨੁਸਖੇ ਤੇ ਟੋਟਕੇ ਵੀ ਇਸ ਬੀਮਾਰੀ ਨੂੰ ਦੂਰ ਕਰਨ ਲਈ ਅਪਣਾ ਰਹੇ ਹਨ ।
ਅਜਿਹੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਸ ਬੀਮਾਰੀ ਨੂੰ ਦੂਰ ਕਰਨ ਦੇ ਲਈ ਬੱਕਰੀ ਦਾ ਦੁੱਧ ਸਭ ਤੋਂ ਫਾਇਦੇਮੰਦ ਹੁੰਦਾ ਹੈ ਪਰ ਹੁਣ ਅਸੀਂ ਤੁਹਾਨੂੰ ਬੱਕਰੀ ਦੇ ਦੁੱਧ ਦੇ ਨਾਲ ਸਬੰਧਤ ਇਕ ਅਜੇਹੀ ਗੱਲ ਦੱਸਾਂਗੇ ਜਿਸ ਨੂੰ ਪੜ੍ਹ ਕੇ ਤੁਹਾਡੇ ਹੋਸ਼ ਉੱਡ ਜਾਣਗੇ । ਡੇਂਗੂ ਦੀ ਬੀਮਾਰੀ ਦੇ ਪ੍ਰਕੋਪ ਵਿਚਕਾਰ ਹੁਣ ਬੱਕਰੀ ਦੇ ਦੁੱਧ ਦੀ ਮੰਗ ਲਗਾਤਾਰ ਵਧ ਰਹੀ ਹੈ ਤੇ ਜਿਵੇਂ ਜਿਵੇਂ ਹੁਣ ਬੱਕਰੀ ਦੇ ਦੁੱਧ ਦੀ ਮੰਗ ਵਧ ਰਹੀ ਹੈ ਉਵੇਂ ਉਵੇਂ ਹੁਣ ਬੱਕਰੀ ਦੇ ਦੁੱਧ ਦੀ ਕੀਮਤ ਵਿੱਚ ਵੀ ਵਾਧਾ ਹੋ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪਤਾ ਚਲਿਆ ਹੈ ਕਿ ਬੱਕਰੀ ਦਾ ਦੁੱਧ ਇਸ ਸਮੇਂ ਦਿੱਲੀ ਦੇ ਵਿੱਚ 1500 ਤੋਂ 4000 ਤਕ ਪ੍ਰਤੀ ਲਿਟਰ ਰੁਪਏ ਵਿਕ ਰਿਹਾ ਹੈ ।
ਪਰ ਫਿਰ ਵੀ ਲੋਕ ਬੱਕਰੀ ਦੇ ਦੁੱਧ ਨੂੰ ਲੱਭਣ ਲਈ ਵੱਖ ਵੱਖ ਥਾਵਾਂ ਤੇ ਜਾ ਰਹੇ ਹਨ , ਜਿਵੇਂ ਨੋਇਡਾ ,ਗਾਜੀਆਬਾਦ ,ਫਰੀਦਾਬਾਦ ਆਦਿ ਥਾਵਾਂ ਤੇ ਲੋਕ ਬੱਕਰੀ ਦੇ ਦੁੱਧ ਦੀ ਭਾਲ ਦੇ ਵਿਚ ਪਹੁੰਚ ਰਹੇ ਹਨ । ਉੱਥੇ ਹੀ ਸ਼ੁਰੁੂ ਬੱਕਰੀ ਪਾਲਕਾਂ ਦੇ ਨਾਲ ਦੁੱਧ ਦੀਆਂ ਵਧਦੀਆਂ ਕੀਮਤਾਂ ਸਬੰਧੀ ਜਦੋ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਦੁੱਧ ਦੀ ਮੰਗ ਪੈਦਾਵਾਰ ਨਾਲੋਂ ਜ਼ਿਆਦਾ ਹੈ ਜਿਸ ਕਾਰਨ ਬੱਕਰੀ ਦੇ ਦੁੱਧ ਦੀ ਕੀਮਤ ਲਗਾਤਾਰ ਵਧ ਰਹੀ ਹੈ ।
ਜ਼ਿਕਰਯੋਗ ਹੈ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਮਰੀਜ਼ ਨੂੰ ਡੇਂਗੂ ਹੋ ਗਿਆ ਹੋਵੇ ਤੇ ਡੇਂਗੂ ਦੇ ਕਾਰਨ ਮਰੀਜ਼ ਦੇ ਪਲੇਟਲੈੱਟਸ ਘੱਟ ਹੋਣ ਲੱਗ ਜਾਣ ਤਾਂ ਜੇਕਰ ਉਸ ਮਰੀਜ਼ ਨੂੰ ਬੱਕਰੀ ਦਾ ਦੁੱਧ ਪਿਲਾਇਆ ਜਾਵੇ ਤਾਂ ਉਸ ਮਰੀਜ਼ ਲਈ ਬੱਕਰੀ ਦਾ ਦੁੱਧ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ । ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਬੱਕਰੀ ਦਾ ਦੁੱਧ ਉਪਲੱਬਧ ਨਹੀਂ ਸੀ ਤਾਂ ਲੋਕ ਆਨਲਾਈਨ ਵੈੱਬਸਾਈਟਸ ਤੇ ਬੱਕਰੀ ਦੇ ਦੁੱਧ ਦੀ ਬੁਕਿੰਗ ਕਰ ਰਹੇ ਸਨ ਤੇ ਲੋਕ ਦੁੱਧ ਨੂੰ 1500 ਤੋ 4000 ਰੁਪਏ ਪ੍ਰਤੀ ਲਿਟਰ ਤਕ ਖਰੀਦ ਰਹੇ ਹਨ ।
Home ਤਾਜਾ ਖ਼ਬਰਾਂ ਕਰਲੋ ਘਿਓ ਨੂੰ ਭਾਂਡਾ : ਡੇਂਗੂ ਦੇ ਡਰ ਦਾ ਕਰਕੇ ਬੱਕਰੀ ਦਾ ਦੁੱਧ ਵਿਕ ਰਿਹਾ ਏਨੇ ਹਜਾਰਾਂ ਦਾ 1 ਕਿੱਲੋ – ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਕਰਲੋ ਘਿਓ ਨੂੰ ਭਾਂਡਾ : ਡੇਂਗੂ ਦੇ ਡਰ ਦਾ ਕਰਕੇ ਬੱਕਰੀ ਦਾ ਦੁੱਧ ਵਿਕ ਰਿਹਾ ਏਨੇ ਹਜਾਰਾਂ ਦਾ 1 ਕਿੱਲੋ – ਤਾਜਾ ਵੱਡੀ ਖਬਰ
Previous Postਪਾਕਿਸਤਾਨ ਤੋਂ ਹੋਈ ਹਾਰ ਦੇ ਬਾਅਦ ਪੰਜਾਬ ਚ ਮੁੰਡੇ ਨੇ ਇਥੇ ਕਰਤਾ ਹਮਲਾ , ਮੱਚੀ ਹਾਹਾਕਾਰ – ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਵਾਪਰਿਆ ਇਹ ਭਿਆਨਕ ਹਾਦਸਾ – ਸਾਰੇ ਦੇਸ਼ ਚ ਹੋ ਗਈ ਚਰਚਾ