ਕਰਲੋ ਘਿਓ ਨੂੰ ਭਾਂਡਾ ਜਨਤਾ ਨਹੀਂ ਟਲਦੀ :ਇਸ ਅੰਬੈਸੀ ਚੋਂ 1000 ਵੀਜੇ ਸਟਿੱਕਰ ਹੋ ਗਏ ਚੋਰੀ ਪਈਆਂ ਭਾਜੜਾਂ

ਆਈ ਤਾਜਾ ਵੱਡੀ ਖਬਰ

ਕਰੋਨਾ ਕਾਲ ਦੌਰਾਨ ਵਿਸ਼ਵ ਭਰ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਹਵਾਈ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਕਿਸੇ ਵੀ ਦੇਸ਼ਾਂ ਵੱਲੋਂ ਕਰੋਨਾ ਦੇ ਚਲਦਿਆਂ ਵੀਜ਼ੇ ਨਹੀਂ ਦਿੱਤੇ ਜਾ ਰਹੇ ਸਨ। ਕਰੋਨਾ ਦੇ ਲਗਾਤਾਰ ਘਟ ਰਹੇ ਕੇਸਾਂ ਨੂੰ ਦੇਖ ਕੇ ਸਾਰੇ ਦੇਸ਼ਾਂ ਵੱਲੋਂ ਹਵਾਈ ਆਵਾਜਾਈ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ ਅਤੇ ਅੰਬੇਸੀਆਂ ਵੱਲੋਂ ਲੋਕਾਂ ਦੇ ਵੀਜ਼ੇ ਸਬੰਧੀ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੁਨੀਆਂ ਦੀਆਂ ਐਂਬੈਸੀਆਂ ਨਾਲ ਜੁੜੀਆਂ ਬਹੁਤ ਸਾਰੀਆਂ ਖ਼ਬਰਾਂ ਅਕਸਰ ਹੀ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ ਅਤੇ ਅੰਬੈਸੀ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਵਿਦੇਸ਼ ਮੰਤਰਾਲੇ ਅਤੇ ਪੁਲਿਸ ਨੂੰ ਵੀ ਇਨ੍ਹਾਂ ਘਟਨਾਵਾਂ ਤੇ ਯਕੀਨ ਨਹੀਂ ਹੁੰਦਾ।

ਕਿਸੇ ਵੀ ਵਿਦੇਸ਼ ਮੰਤਰਾਲੇ ਦੀ ਅੰਬੈਸੀ ਬਹੁਤ ਸੁਰੱਖਿਅਤ ਜਗ੍ਹਾ ਮੰਨੀ ਜਾਂਦੀ ਹੈ ਅਤੇ ਇਸ ਵਿੱਚ ਕਿਸੇ ਵੀ ਵਾਰਦਾਤ ਨੂੰ ਦੇਣਾ ਅਨਸਰਾਂ ਲਈ ਕਾਫੀ ਮੁ-ਸ਼-ਕਿ-ਲ ਪੈਦਾ ਕਰ ਸਕਦਾ ਹੈ। ਪਾਕਿਸਤਾਨ ਦੇ ਇਸਲਾਮਾਬਾਦ ਤੋਂ ਅੰਬੈਸੀ ਵਿਚ ਕੀਤੀ ਗਈ ਚੋਰੀ ਦੀ ਵਾ-ਰ-ਦਾ-ਤ ਵਾਰੇ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਇਕ ਹਜ਼ਾਰ ਦੇ ਲੱਗਭੱਗ ਸ਼ੇਂਗੇਨ ਵੀਜ਼ਾ ਸਟਿੱਕਰ ਇਸਲਾਮਾਬਾਦ ਵਿਚ ਇਤਾਲਵੀ ਦੂਤਾਵਾਸ ਤੋਂ ਚੋਰੀ ਕਰ ਲਏ ਗਏ ਹਨ।

ਚੋਰਾਂ ਵੱਲੋਂ ਇਹਨਾਂ ਸਟੀਕਰਾਂ ਵਿੱਚੋਂ 250 ਵੀਜ਼ਾ ਸਟਿੱਕਰ ITA041915751 ਤੋਂ ITA04191600 ਦੇ ਕਰਮਵਾਰ ਸੰਖਿਆ ਵਿਚ ਚੋਰੀ ਕੀਤੇ ਗਏ ਹਨ ਅਤੇ 750 ਦੇ ਕਰੀਬ ਸਟਿੱਕਰ ITA041913251 ਤੋਂ ITA041914000 ਦੇ ਸਟਿੱਕਰ ਵੀ ਸੀਰੀਅਲ ਨੰਬਰ ਨਾਲ ਚੋ-ਰੀ ਕੀਤੇ ਹਨ। ਰਿਪੋਰਟ ਦੇ ਮੁਤਾਬਿਕ ਇਸ ਮਹੀਨੇ ਇਟਲੀ ਦੇ ਦੂਤਾਵਾਸ ਦੇ ਲਾਕਰ ਰੂਮ ਤੋਂ ਇਕ ਹਜ਼ਾਰ ਦੇ ਕਰੀਬ ਵੀਜ਼ਾ ਸਟਿੱਕਰਾਂ ਦੇ ਚੋਰੀ ਹੋਣ ਦੇ ਵਿਸ਼ੇ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੁਆਰਾ ਸੰਘੀ ਜਾਂਚ ਏਜੇਂਸੀ (ਐਫ. ਆਈ. ਏ) ਅਤੇ ਗ੍ਰਹਿ ਮੰਤਰਾਲੇ ਨੂੰ ਸੂਚਿਤ ਕੀਤਾ ਗਿਆ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਹਿਦ ਹਾਫ਼ਿਜ਼ ਚੌਧਰੀ ਵੱਲੋਂ ਮੰਗਲਵਾਰ ਨੂੰ ਦਿ ਨਿਊਜ਼ ਇੰਟਰਨੈਸ਼ਨਲ ਨੂੰ ਦੱਸਿਆ ਕੀ ਇਨ੍ਹਾਂ ਵੀਜ਼ਾ ਸਟਿੱਕਰਾਂ ਦੀ ਚੋ-ਰੀ ਦੀ ਖਬਰ ਵਿਦੇਸ਼ੀ ਡਿਪਲੋਮੈਟ ਮਿਸ਼ਨ ਵੱਲੋਂ ਵਿਦੇਸ਼ ਮੰਤਰਾਲੇ ਨੂੰ ਦਿੱਤੀ ਜਿਨ੍ਹਾਂ ਨੇ ਸਬੰਧਤ ਵਿਭਾਗ ਨੂੰ ਇਸ ਮਾਮਲੇ ਬਾਰੇ ਸੂਚਿਤ ਕੀਤਾ। ਵਿਦੇਸ਼ ਮੰਤਰਾਲੇ ਵੱਲੋਂ ਇਨ੍ਹਾਂ ਸਭ ਸਬੰਧਤ ਵਿਭਾਗਾਂ ਨੂੰ ਵੀਜ਼ਾ ਸਟਿੱਕਰ ਦਾ ਟਰੈਕ ਰੱਖਣ ਨੂੰ ਕਿਹਾ ਅਤੇ ਇਸ ਸਬੰਧੀ ਕਿਸੇ ਵੀ ਪ੍ਰਕਾਰ ਦੀ ਸੂਚਨਾ ਮਿਲਣ ਤੇ ਵਿਦੇਸ਼ ਮੰਤਰਾਲੇ ਨਾਲ ਜਲਦ ਹੀ ਸੂਚਿਤ ਕਰਨ ਬਾਰੇ ਕਿਹਾ।