ਕਰਲੋ ਘਿਓ ਨੂੰ ਭਾਂਡਾ : ਚੰਡੀਗੜ੍ਹ ਏਅਰਪੋਰਟ ‘ਤੇ ਯਾਤਰੀ ਦੇ ਕੋਲੋਂ ਏਨੇ ਕਿੱਲੋ ਸੋਨਾ ਏਦਾਂ ਹੋਇਆ ਬਰਾਮਦ

ਆਈ ਤਾਜ਼ਾ ਵੱਡੀ ਖਬਰ 

ਅਪਰਾਧੀਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਬਿਨਾਂ ਕਿਸੇ ਡਰ ਤੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਦਾ ਹੈ । ਹਰ ਰੋਜ਼ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਚੋਰਾਂ ਅਤੇ ਲੁਟੇਰਿਆਂ ਵੱਲੋਂ ਕਈ ਤਰ੍ਹਾਂ ਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਦਾ ਹੈ । ਪਰ ਕੁਝ ਦੋਸ਼ੀ ਏਨੇ ਜ਼ਿਆਦਾ ਸ਼ਾਤਿਰ ਹਨ ਕਿ ਉਨ੍ਹਾਂ ਵੱਲੋਂ ਬਿਨਾਂ ਕਿਸੇ ਡਰ ਤੋਂ ਕਾਨੂੰਨ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾਂਦੀਆਂ ਹਨ । ਇਕ ਅਜਿਹਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਨ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ , ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਏਅਰਪੋਰਟ ਤੋਂ ।

ਜਿੱਥੇ ਕਸਟਮ ਕਮਿਸ਼ਨਰੇਟ ਵਿਭਾਗ ਲੁਧਿਆਣਾ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਏਅਰਪੋਰਟ ਤੇ ਦੁਬਈ ਤੋਂ ਆਏ ਵਿਅਕਤੀ ਕੋਲ ਚਾਰ ਸੋਨੇ ਦੀਆਂ ਇੱਟਾਂ ਅਤੇ ਪੰਜ ਕੋਲਡ ਚੇਨਾਂ ਜ਼ਬਤ ਕੀਤੀਅਾਂ ਗੲੀਅਾਂ । ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਿਆਂ ਵਿੱਚ ਦੱਸੀ ਜਾ ਰਹੀ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੱਚੀ ਮਈ ਨੂੰ ਦੁਬਈ ਤੋਂ ਚੰਡੀਗੜ੍ਹ ਆਉਣ ਵਾਲੀ ਇੰਡੀਗੋ ਫਲਾਈਟ ਨੰਬਰ 6 ਈ 56, ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਸ਼ਾਮ 4.30 ਵਜੇ ਪੁੱਜੀ। ਤਾਂ ਇਸ ਦੌਰਾਨ ਏਅਰਪੋਰਟ ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਤਾਂ ਅਧਿਕਾਰੀਆਂ ਨੇ ਜਦੋਂ ਦੁਬਈ ਤੋਂ ਆਏ ਇਕ ਵਿਅਕਤੀ ਨੂੰ ਰੋਕਿਆ ਅਤੇ ਉਸ ਦੀ ਜਾਂਚ ਕੀਤੀ ਤਾਂ ਯਾਤਰੀਆਂ ਦੇ ਹੈਂਡ ਬੈਗ ਵਿੱਚੋਂ ਦੋ ਕਰੋੜ ਤੋਂ ਵੱਧ ਕੀਮਤ ਵਾਲੀਆਂ ਸੋਨੇ ਦੀਆਂ ਚਾਰ ਇੱਟਾਂ ਬਰਾਮਦ ਕੀਤੀਆਂ ਗਈਆਂ ।

ਜਿਨ੍ਹਾਂ ਦਾ ਵਜ਼ਨ ਚਾਰ ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ ਤੇ ਮੌਕੇ ਤੇ ਹੀ ਕਸਟਮ ਵਿਭਾਗ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ । ਉਥੇ ਹੀ ਜਦੋਂ ਕਸਟਮ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਜਦੋਂ ਇੱਕ ਹੋਰ ਵਿਅਕਤੀ ਨੂੰ ਫਲਾਈਟ ਵਿਚ ਰੋਕਿਆ ਗਿਆ ਤਾਂ ਉਸਦੇ ਕੋਲੋਂ 142 ਗ੍ਰਾਮ ਵਜ਼ਨ ਦੀਆਂ 5 ਸੋਨੇ ਦੀ ਚੇਨਾਂ ਵੀ ਜ਼ਬਤ ਕੀਤੀਆਂ। ਫਿਲਹਾਲ ਹੈਰਾਨ ਕਰ ਦੇਣ ਉਨ੍ਹਾਂ ਇਹ ਮਾਮਲਾ ਸਾਹਮਣੇ ਆਇਆ ਹੈ ਪਰ ਕਸਟਮ ਵਿਭਾਗ ਦੀਆਂ ਟੀਮਾਂ ਦੀ ਇਹ ਵੱਡੀ ਸਫਲਤਾ ਹੈ ।