ਕਰਲੋ ਘਿਓ ਨੂੰ ਭਾਂਡਾ : ਚੰਡੀਗੜ੍ਹ ਏਅਰਪੋਰਟ ‘ਤੇ ਯਾਤਰੀ ਦੇ ਕੋਲੋਂ ਏਨੇ ਕਿੱਲੋ ਸੋਨਾ ਏਦਾਂ ਹੋਇਆ ਬਰਾਮਦ

ਆਈ ਤਾਜਾ ਵੱਡੀ ਖਬਰ 

ਚੋਣਾਂ ਵਿਚ ਜਿਥੇ ਪੰਜਾਬ ਵਿੱਚ ਮਾਹੌਲ ਨੂੰ ਵਿਗੜਨ ਤੋਂ ਬਚਾਉਣ ਲਈ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਪੂਰੀ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਥੇ ਹੀ ਪੰਜਾਬ ਵਿੱਚ ਲੁੱਟ-ਖੋਹ ਚੋਰੀ ਠਗੀ ਅਤੇ ਧੋਖਾਧੜੀ ਅਤੇ ਸਮੱਗਲਿੰਗ ਵਰਗੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਜਿਨ੍ਹਾਂ ਨੂੰ ਠੱਲ ਪਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਲੋਕਾਂ ਉਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਅੰਮ੍ਰਿਤਸਰ ਦਾ ਹਵਾਈ ਅੱਡਾ ਜਿਥੇ ਅਜਿਹੀਆਂ ਘਟਨਾਵਾਂ ਦੇ ਨਾਲ ਆਏ ਦਿਨ ਹੀ ਚਰਚਾ ਵਿੱਚ ਬਣਿਆ ਰਹਿੰਦਾ ਹੈ ਜਿਥੇ ਵਿਦੇਸ਼ਾਂ ਤੋਂ ਆਉਣ ਵਾਲੇ ਬਹੁਤ ਸਾਰੇ ਯਾਤਰੀਆਂ ਕੋਲੋਂ ਸਮੱਗਲਿੰਗ ਕੀਤਾ ਜਾਣ ਵਾਲਾ ਸੋਨਾ ਫੜਿਆ ਜਾਂਦਾ ਹੈ।

ਹੁਣ ਚੰਡੀਗੜ੍ਹ ਏਅਰਪੋਰਟ ਦੇ ਯਾਤਰੀਆਂ ਕੋਲੋਂ ਕਿੰਨੇ ਕਿੱਲੋ ਸੋਨਾ ਬਰਾਮਦ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਉਪਰ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਕ ਵਿਅਕਤੀ ਤੋਂ 2 ਕਿਲੋ 10 ਗਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਜਦੋਂ ਅੱਜ ਸ਼ਾਰਜਾਹ ਤੋਂ ਏਅਰ ਇੰਡੀਆ ਦੀ ਇਕ ਫਲਾਈਟ ਮੋਹਾਲੀ ਹਵਾਈ ਅੱਡੇ ਤੇ ਪਹੁੰਚੀ ਤਾਂ ਇਕ ਵਿਅਕਤੀ ਦੇ ਸਮਾਨ ਉਪਰ ਸ਼ੱਕ ਹੋਣ ਤੇ ਉਸ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਗਈ ਤਾਂ ਉਸ ਵਿਅਕਤੀ ਦੇ ਸਮਾਨ ਵਿੱਚੋਂ 2100 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ।

ਜਿੱਥੇ ਇਸ ਵਿਅਕਤੀ ਵੱਲੋਂ ਇਹ ਸੋਨਾ ਚਿੱਟੀ ਮੈਡੀਕਲ ਟੇਪ ਵਿੱਚ ਲਪੇਟ ਕੇ ਲੁਕੋਇਆ ਹੋਇਆ ਸੀ। ਜਿੱਥੇ ਸਕ੍ਰੀਨਿੰਗ ਦੌਰਾਨ ਇਸ ਦਾ ਖੁਲਾਸਾ ਹੋਇਆ ਤਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਸ ਕੋਲੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਵਿਅਕਤੀ ਵੱਲੋਂ ਇਹ ਸੋਨਾ ਬਿਨਾਂ ਡਿਊਟੀ ਦਿੱਤੇ ਤਸਕਰੀ ਦੇ ਰੂਪ ਵਿੱਚ ਭਾਰਤ ਲਿਆਂਦਾ ਗਿਆ ਹੈ। ਜਿਸ ਦੀ ਕੀਮਤ ਮਾਰਕੀਟ ਵਿੱਚ ਇੱਕ ਕਰੋੜ 3 ਲੱਖ ਰੁਪਏ ਦੇ ਕਰੀਬ ਬਣਦੀ ਹੈ।

ਉਥੇ ਹੀ ਕਸਟਮ ਵਿਭਾਗ ਵੱਲੋਂ ਇਸ ਯਾਤਰੀ ਨੂੰ 1962 ਕਸਟਮ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸਟਮ ਅਧਿਕਾਰੀਆਂ ਵੱਲੋਂ ਜਿਥੇ ਇਸ ਵਿਅਕਤੀ ਨੂੰ ਆਪਣੀ ਗ੍ਰਿਫਤ ਵਿਚ ਲੈ ਲੈਣ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ ਉਥੇ ਹੀ ਇਸ ਵਿਅਕਤੀ ਦਾ ਨਾਮ ਜਨਤਕ ਨਹੀਂ ਕੀਤਾ ਗਿਆ।