ਹੁਣੇ ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਵੱਖ ਵੱਖ ਨਿਯਮਾਂ ਵਿੱਚ ਸੋਧ ਕਰਕੇ ਜਾਂ ਨਵੇਂ ਨਿਯਮ ਬਣਾ ਕੇ ਇਸ ਸਮਾਜ ਦੀ ਵਿਵਸਥਾ ਨੂੰ ਕਾਇਮ ਰੱਖਿਆ ਜਾਂਦਾ ਹੈ। ਜਿਥੇ ਕੇਂਦਰ ਸਰਕਾਰ ਵੱਲੋਂ ਕਈ ਨਵੀਆਂ ਨੀਤੀਆਂ ਲਾਗੂ ਕੀਤੀਆਂ ਜਾਂਦੀਆਂ ਹਨ । ਉਥੇ ਹੀ ਗਰੀਬ ਵਰਗ ਉਪਰ ਇਨ੍ਹਾਂ ਦਾ ਅਸਰ ਦੇਖਣ ਨੂੰ ਮਿਲਦਾ ਹੈ। ਕਿਉਂਕਿ ਦੇਸ਼ ਦੀ ਬਹੁਤ ਸਾਰੀ ਅਬਾਦੀ ਪਹਿਲਾਂ ਹੀ ਕਰੋਨਾ ਦੀ ਮਾ-ਰ ਝੱਲ ਚੁੱਕੀ ਹੈ। ਕਿਉਂਕਿ ਕਰੋਨਾ ਦੇ ਸਮੇਂ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ ਤੇ ਲੋਕਾਂ ਨੂੰ ਆਰਥਿਕ ਤੰ-ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿੱਥੇ ਲੋਕਾਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਉਥੇ ਹੀ ਮੁੜ ਤੋਂ ਕਰੋਨਾ ਕੇਸਾਂ ਵਿੱਚ ਹੋਏ ਵਾਧੇ ਨੇ ਦੁਨੀਆ ਨੂੰ ਚਿੰ-ਤਾ ਵਿਚ ਪਾ ਦਿੱਤਾ ਹੈ। ਇਸ ਸਾਲ ਦੀ ਸ਼ੁਰੂ ਆਤ ਵਿੱਚ ਹੀ ਕੁਝ ਨਵੀਆਂ ਤਬਦੀਲੀਆਂ ਹੋਣ ਨਾਲ ਲੋਕਾਂ ਸਿਰ ਬੋ-ਝ ਵੀ ਵੱਧ ਗਿਆ ਹੈ। ਇਹ ਤਬਦੀਲੀਆਂ ਸਾਡੇ ਘਰ ਦੀ ਰਸੋਈ, ਬੈਂਕ, ਆਵਾਜਾਈ ਦੇ ਸਾਧਨ ਅਤੇ ਸਿਹਤ ਸੁਰੱਖਿਆ ਸਕੀਮਾਂ ਦੇ ਨਾਲ ਜੁੜੀਆਂ ਹੋਈਆਂ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਘਰ ਦੀ ਰਸੋਈ ਦੀ ਸਭ ਤੋਂ ਪਹਿਲੀ ਜ਼ਰੂਰਤ ਗੈਸ ਸਿਲੰਡਰ ਦੀ।
ਹੁਣ ਗੈਸ ਸਿਲੰਡਰ ਵਰਤਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹਰ ਵਾਰ ਮਹੀਨੇ ਦੀ ਇਕ ਤਰੀਕ ਨੂੰ ਸਰਕਾਰੀ ਤੇਲ ਕੰਪਨੀਆਂ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਨਿਸ਼ਚਿਤ ਕਰਦੀਆਂ ਹਨ । 1 ਫਰਵਰੀ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 190 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜਿਸ ਨਾਲ ਦੇਸ਼ ਦੀ ਰਾਜਧਾਨੀ ਵਿੱਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1533 ਸਭ ਤੋਂ ਵੱਧ ਕੇ 1598.50 ਰੁਪਏ ਹੋ ਗਈ। ਹੁਣ ਬਿਨਾਂ ਸਬਸਿਡੀ ਵਾਲੇ 14 ਕਿੱਲੋ ਐਲ ਪੀ ਜੀ ਸਿਲੰਡਰ ਦੀ ਕੀਮਤ ਅੱਜ 25 ਫਰਵਰੀ ਤੋਂ ਲਾਗੂ ਕੀਤੀ ਗਈ ਹੈ ਜੋ ਕਿ 769 ਰੁਪਏ ਤੋਂ 794 ਰੁਪਏ ਵੱਧ ਕੇ ਹੋ ਗਈ ਹੈ।
ਫਰਵਰੀ ਮਹੀਨੇ ਦੇ ਅੰਦਰ ਹੀ ਸਰਕਾਰ ਵੱਲੋਂ ਤੀਸਰੀ ਵਾਰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। 1 ਮਹੀਨੇ ਵਿੱਚ ਤਿੰਨ ਵਾਰ ਕੀਮਤਾਂ ਦਾ ਵਧਣਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। 4 ਫਰਵਰੀ ਨੂੰ ਗੈਸ ਸਿਲੰਡਰ ਵਿੱਚੋਂ 25 ਰੁਪਏ ਦਾ ਵਾਧਾ ਕੀਤਾ ਗਿਆ ਸੀ ਉਸ ਤੋਂ ਬਾਅਦ 15 ਫਰਵਰੀ ਨੂੰ ਗੈਸ ਦੀ ਕੀਮਤ 50 ਰੁਪਏ ਹੋਰ ਵਧਾ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਤੀਜੀ ਵਾਰੀ ਗੈਸ ਸਿਲੰਡਰ ਦੀ ਕੀਮਤ 200 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਗਈ ਹੈ। ਇਸ ਤਰਾਂ ਗੈਸ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਆਮ ਆਦਮੀ ਉੱਪਰ ਇੱਕ ਹੋਰ ਆਰਥਿਕ ਬੋ-ਝ ਹੈ।
Previous Postਪੰਜਾਬ ਅੰਦਰ ਲਾਕਡਾਊਨ ਲਗਣ ਦੀਆਂ ਖਬਰਾਂ ਬਾਰੇ ਸਰਕਾਰ ਵਲੋਂ ਆਇਆ ਇਹ ਸਪਸ਼ਟੀਕਰਨ
Next Postਪੰਜਾਬ : ਪ੍ਰਾਈਮਰੀ ਸਕੂਲਾਂ ਲਈ ਹੋਇਆ ਇਹ ਐਲਾਨ – ਆਈ ਤਾਜਾ ਵੱਡੀ ਖਬਰ