ਆਈ ਤਾਜਾ ਵੱਡੀ ਖਬਰ
ਜਿਸ ਸਮੇਂ ਤੋਂ ਦੇਸ਼ ਅੰਦਰ ਕੋਰੋਨਾ ਦਾ ਪਸਾਰ ਹੋਇਆ ਸੀ। ਉਸ ਸਮੇਂ ਹੀ ਸਰਕਾਰ ਵੱਲੋਂ ਦੇਸ਼ ਅੰਦਰ ਤਾਲਾਬੰਦੀ ਕੀਤੀ ਗਈ ਸੀ। ਕਰੋਨਾ ਦੇ ਪਰਸਾਰ ਨੂੰ ਰੋਕਣ ਲਈ ਹਵਾਈ ਆਵਾਜਾਈ ਅਤੇ ਰੇਲ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਪਿਛਲੇ ਸਾਲ ਮਾਰਚ ਤੋਂ ਬੰਦ ਕੀਤੀ ਗਈ ਇਸ ਰੇਲ ਆਵਾਜਾਈ ਨੂੰ ਮੁੜ-ਚਾਲੂ ਕੀਤਾ ਜਾ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਕੁਝ ਗੱਡੀਆਂ ਨੂੰ ਚਲਾਉਣ ਦੇ ਆਦੇਸ਼ ਲਾਗੂ ਕਰ ਦਿੱਤੇ ਗਏ ਸਨ। ਤਾਂ ਜੋ ਆਰਥਿਕ ਮੰਦੀ ਦੇ ਦੌਰ ਵਿਚੋਂ ਨਿਕਲ ਕੇ ਫਿਰ ਤੋਂ ਦੇਸ਼ ਦੀ ਆਰਥਿਕਤਾ ਨੂੰ ਪਟੜੀ ਉਤੇ ਲਿਆਂਦਾ ਜਾ ਸਕੇ।
ਹਵਾਈ ਅਤੇ ਰੇਲ ਆਵਾਜਾਈ ਬੰਦ ਹੋਣ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਕਰੋਨਾ ਦੇ ਸਮੇਂ ਬਹੁਤ ਸਾਰੇ ਯਾਤਰੀਆਂ ਵੱਲੋਂ ਪੈਦਲ ਚੱਲ ਕੇ ਹੀ ਆਪਣੀ ਮੰਜਲ ਤੱਕ ਪਹੁੰਚਾਇਆ ਗਿਆ। ਹੁਣ ਆਮ ਜਨਤਾ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ, ਹੋਏ ਇਸ ਐਲਾਨ ਨਾਲ ਜਨਤਾ ਦੀ ਜੇਬ ਉਪਰ ਅਸਰ ਪਵੇਗਾ। ਭਾਰਤੀ ਰੇਲਵੇ ਵਿਭਾਗ ਵੱਲੋਂ ਜਿੱਥੇ ਦੇਸ਼ ਅੰਦਰ ਮੁੜ ਤੋਂ ਰੇਲ ਆਵਾਜਾਈ ਬਹਾਲ ਕਰਕੇ ਲੋਕਾਂ ਨੂੰ ਸੁਵਿਧਾ ਦਿੱਤੀ ਜਾ ਰਹੀ ਹੈ। ਉੱਥੇ ਹੀ ਰੇਲ ਗੱਡੀਆਂ ਦੇ ਕਿਰਾਏ ਤੇ ਪਲੇਟਫਾਰਮ ਟਿਕਟ ਦੀਆਂ ਦਰਾਂ ਵਿਚ ਕੀਤੇ ਗਏ ਵਾਧੇ ਨਾਲ ਗਰੀਬ ਵਰਗ ਉਪਰ ਇਸ ਦਾ ਇਕ ਹੋਰ ਬੋਝ ਪੈ ਗਿਆ ਹੈ।
ਕਰੋਨਾ ਆਫ਼ਤ ਦੇ ਕਾਰਨ ਕਿਰਾਏ ਨੂੰ ਵਧਾਇਆ ਗਿਆ ਹੈ। ਉਥੇ ਹੀ ਨਵੀਂ ਦਿੱਲੀ ਦੇ ਸਟੇਸ਼ਨ ਤੇ ਲੋਕਾਂ ਨੇ ਕਿਹਾ ਹੈ ਕਿ ਪਲੇਟਫਾਰਮ ਟਿਕਟ ਦੇ ਵਾਧੇ ਨਾਲ ਗਰੀਬ ਯਾਤਰੀਆਂ ਦੀ ਜੇਬ ਤੇ ਅਸਰ ਪਵੇਗਾ, ਉੱਥੇ ਹੀ ਰੇਲਵੇ ਵਿੱਚ ਸੁਧਾਰ ਵੀ ਕੀਤਾ ਜਾ ਸਕੇਗਾ। ਰੇਲਵੇ ਵੱਲੋਂ ਯਾਤਰੀ ਰੇਲ ਦੀ ਬਜਾਏ ਐਕਸਪ੍ਰੈਸ ਰੇਲ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਦਾ ਕਰਾਇਆ 10 ਰੁਪਏ ਦੀ ਥਾਂ 30 ਰੁਪਏ ਕਰ ਦਿੱਤਾ ਗਿਆ ਹੈ। ਮੁੰਬਈ ਦੇ ਵਿੱਚ ਵੀ ਮੈਟਰੋਪੋਲੀਟਨ ਖੇਤਰ ਦੇ ਕੁਝ ਸਟੇਸ਼ਨਾਂ ਤੇ ਪਲੇਟਫਾਰਮ ਟਿਕਟ ਦੇ ਕਿਰਾਏ ਵਿਚ ਪੰਜ ਗੁਣਾ ਰੁਪਏ ਵਧਾ ਦਿੱਤੇ ਗਏ ਹਨ।
ਜਿਸ ਨਾਲ 10 ਰੁਪਏ ਵਾਲੀ ਟਿਕਟ 50 ਰੁਪਏ ਹੋ ਗਈ ਹੈ। ਰਾਜਧਾਨੀ ਦਿੱਲੀ ਦੇ ਮੁੱਖ ਸਟੇਸ਼ਨਾਂ ਤੇ ਵੀ ਸ਼ੁਰੂ ਕੀਤੀ ਗਈ ਸੇਵਾ ਵਿੱਚ ਕਿਰਾਇਆ ਤਿੰਨ ਗੁਣਾ ਵਧਾ ਦਿੱਤਾ ਗਿਆ ਹੈ। ਜਿੱਥੇ 10 ਰੁਪਏ ਦੀ ਟਿਕਟ ਹੁਣ 30 ਰੁਪਏ ਵਿੱਚ ਮਿਲੇਗੀ। ਸ਼ੁਕਰਵਾਰ ਤੋਂ ਪਲੇਟਫਾਰਮਾਂ ਤੋਂ ਮੁੜ ਟਿਕਟਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਉਥੇ ਹੀ ਦਿੱਲੀ, ਮੁੰਬਈ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਪਲੇਟਫਾਰਮ ਟਿਕਟਾਂ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
Previous PostCBSE ਸਕੂਲ ਦੇ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਹੁਣ ਹੋਇਆ ਇਹ ਐਲਾਨ
Next Postਪੰਜਾਬ ਦੇ ਵਿਚ ਮੁਫ਼ਤ ਅਤੇ ਸਬਸਿਡੀ ਬਿਜਲੀ ਬਿੱਲਾਂ ਦੇ ਬਾਰੇ ਚ ਕੈਪਟਨ ਵਲੋਂ ਆਈ ਇਹ ਵੱਡੀ ਤਾਜਾ ਖਬਰ