ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਨਸ਼ਿਆ ਨੂੰ ਠੱਲ ਪਾਉਣ ਵਾਸਤੇ ਸਰਕਾਰ ਵੱਲੋਂ ਜਿਥੇ ਬਹੁਤ ਸਾਰੇ ਪੁਖ਼ਤਾ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਿਥੇ ਨਸ਼ੇ ਦੀ ਲਗਾਤਾਰ ਤਸਕਰੀ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਮਾਮਲਿਆਂ ਦੇ ਵਿਚ ਵੀ ਫਸੇ ਹੋਏ ਹਨ। ਉਥੇ ਹੀ ਦੇਸ਼ ਅੰਦਰ ਕਈ ਸੂਬਿਆਂ ਵਿੱਚ ਜਿੱਥੇ ਅਫੀਮ ਦੀ ਖੇਤੀ ਦਵਾਈਆਂ ਵਿਚ ਵਰਤੋਂ ਵਾਸਤੇ ਕੀਤੀ ਜਾਂਦੀ ਹੈ। ਪਰ ਕੁਝ ਸੂਬਿਆਂ ਵਿੱਚ ਲੋਕਾਂ ਵੱਲੋਂ ਪੈਸੇ ਕਮਾਉਣ ਦੀ ਚਾਹਤ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਇਸ ਦੀ ਫਸਲ ਬੀਜ ਲਈ ਜਾਂਦੀ ਹੈ। ਉਥੇ ਹੀ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਅਜਿਹੇ ਅਨਸਰਾਂ ਉੱਪਰ ਸ਼ਿਕੰਜ਼ਾ ਕੱਸਿਆ ਜਾ ਰਿਹਾ ਹੈ।
ਹੁਣ ਇਹਨਾਂ ਪਿੰਡਾਂ ਚ ਹੋ ਰਹੀ ਸੀ ਅਫੀਮ ਦੀ ਖੇਤੀ ,ਜਿੱਥੇ ਪੁਲਸ ਨੇ ਕੀਤੀ ਨਸ਼ਟ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜੰਮੂ ਕਸ਼ਮੀਰ ਵਿਚ ਪੁਲਵਾਮਾ ਖੇਤਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿਸਾਨਾਂ ਦੀ ਅਫੀਮ ਦੀ ਖੇਤੀ , ਗੈਰਕਾਨੂੰਨੀ ਅਤੇ ਕਸਟਮ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਦੀ ਟੀਮ ਨੇ ਕਸ਼ਮੀਰ ਘਾਟੀ ਦੇ ਪੁਲਵਾਮਾ ਇਲਾਕੇ ਵਿਚ ਗੈਰ-ਕਨੂਨੀ ਅਫੀਮ ਦੀ ਫ਼ਸਲ ਨੂੰ ਨਸ਼ਟ ਕੀਤਾ ਹੈ। ਨਸ਼ਾ ਵਿਰੋਧੀ ਮੁਹਿੰਮ ਤਹਿਤ ਕਈ ਪੁਲਵਾਮਾ ਵਿਚ ਵੱਖ ਵੱਖ 23 ਥਾਵਾਂ ਤੇ ਅਫੀਮ ਦੀ ਫ਼ਸਲ ਨਸ਼ਟ ਕਰਕੇ ਖੇਤ ਮਾਲਕਾਂ ਵਿਰੁੱਧ ਐੱਨ ਡੀ ਪੀ ਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਇਹ ਕਾਰਵਾਈ ਕਸਟਮ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨਾਗਰੇ ਅਤੇ ਸੰਯੁਕਤ ਕਮਿਸ਼ਨਰ ਬਲਵੀਰ ਸਿੰਘ ਮਾਂਗਟ ਦੀ ਅਗਵਾਈ ਹੇਠ ਕੀਤੀ ਗਈ ਹੈ। ਕਸਟਮ ਕਮਿਸ਼ਨਰ ਰਾਹੁਲ ਨਾਗਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਸ਼ਮੀਰ ਘਾਟੀ ਦੇ ਪੁਲਵਾਮਾ ਜ਼ਿਲੇ ਦੇ ਕਈ ਪਿੰਡਾਂ ਵਿੱਚ ਅਫ਼ੀਮ ਦੀ ਗ਼ੈਰ-ਕਾਨੂੰਨੀ ਖੇਤੀ ਕੀਤੀ ਜਾ ਰਹੀ ਹੈ ਜਾਂਚ ਦੌਰਾਨ ਪਤਾ ਲੱਗਾ ਕਿ ਪੁਲਵਾਮਾ ਅਧੀਨ ਆਉਂਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਗੈਰ-ਕਨੂੰਨੀ ਢੰਗ ਨਾਲ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ।
ਇਸ ਰਿਪੋਰਟ ਤੋਂ ਤੁਰੰਤ ਬਾਅਦ ਹੀ ਵਿਭਾਗ ਦੀਆਂ ਟੀਮਾਂ ਵੱਲੋਂ ਕਈ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਅਤੇ ਅਫੀਮ ਦੇ ਖੇਤਾਂ ਵਿਚ ਕਸ਼ਮੀਰ ਘਾਟੀ ਦੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਪੁਲਵਾਮਾ ਤੋਂ ਸ਼ੁਰੂ ਹੋਇਆ ਇਹ ਅਪਰੇਸ਼ਨ ਅਗਲੇ ਕੁਝ ਦਿਨਾਂ ਤਕ ਜਾਰੀ ਰਹੇਗਾ।
Previous Postਪੰਜਾਬ ਚ ਇਥੇ ਸਕੂਲੀ ਵਿਦਿਆਰਥਣ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ, ਤਾਜਾ ਵੱਡੀ ਖਬਰ
Next Postਇਥੇ ਵਿਆਹ ਚ ਹੋਗਿਆ ਅਜਿਹਾ ਕਾਂਡ, ਇਕ ਗਲਤੀ ਨੇ ਵਿਆਹ ਚ ਪਾਤਾ ਭੜਥੂ- ਮਚੀ ਹਾਹਾਕਾਰ