ਕਬੱਡੀ ਮੈਚ ਚ ਵਾਪਰਿਆ ਭਿਆਨਕ ਹਾਦਸਾ 100 ਤੋਂ ਜਖਮੀ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆ ਵਿੱਚ ਜਿੱਥੇ ਕਰੋਨਾ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ। ਜਿਸ ਕਾਰਨ ਦੁਨੀਆ ਡਰ ਦੇ ਸਾਏ ਹੇਠ ਜੀ ਰਹੀ ਹੈ। ਉੱਥੇ ਹੀ ਆਏ ਦਿਨ ਹੀ ਬਹੁਤ ਸਾਰੇ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕੁਝ ਹਾਦਸੇ ਖਰਾਬ ਮੌਸਮ ਕਾਰਨ ਹੋ ਰਹੇ ਹਨ ਤੇ ਕੁਝ ਵਰਤੀ ਜਾ ਰਹੀ ਅਣਗਹਿਲੀ ਕਾਰਨ। ਇਨਸਾਨ ਦੀ ਜਿੰਦਗੀ ਦੀ ਸਾਹਾਂ ਦੀ ਡੋਰ ਕਿਸ ਸਮੇਂ ਤੇ ਕਿੱਥੇ ਟੁੱਟ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਦੇਸ਼ ਅੰਦਰ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਵੱਖ ਵੱਖ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਸਾਲ ਦੇ ਸ਼ੁਰੂਆਤ ਤੋਂ ਹੁਣ ਤੱਕ ਆਉਣ ਵਾਲੀਆਂ ਸੋਗਮਈ ਇਨ੍ਹਾਂ ਖਬਰਾਂ ਨੇ ਮਾਹੌਲ ਨੂੰ ਗਮਗੀਨ ਬਣਾ ਦਿੱਤਾ ਹੈ।

ਦੁਨੀਆ ਨੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਸਿੱਖਿਆ ,ਜਿੱਥੇ ਕੋਰੋਨਾਂ ਦੇ ਚਲਦਿਆ ਹੋਇਆ ਦੁਨੀਆ ਚ ਬਹੁਤ ਲੋਕਾਂ ਦੀ ਜਾਨ ਚਲੀ ਗਈ । ਉਥੇ ਹੀ ਬਹੁਤ ਸਾਰੇ ਸਾਹਮਣੇ ਆਉਣ ਵਾਲੇ ਹਾਦਸਿਆ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਕਬੱਡੀ ਮੈਚ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ, 100 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹੈਦਰਾਬਾਦ ਦੇ ਤੇਲੰਗਾਨਾ ਦੇ ਸੂਰਿਆਪੇਟ ਤੋਂ ਸਾਹਮਣੇ ਆਈ ਹੈ। ਜਿੱਥੇ ਕਬੱਡੀ ਦੇ ਮੈਚ ਦੌਰਾਨ ਇਹ ਹਾਦਸਾ ਵਾਪਰਿਆ ਹੈ।

ਜਿੱਥੇ 47 ਵਾਂ ਰਾਸ਼ਟਰੀ ਜੂਨੀਅਰ ਕਬੱਡੀ ਦਾ ਆਰੰਭ ਸਮਾਰੋਹ ਰਿਹਾ ਸੀ। ਜਿਸ ਵਿੱਚ ਭਾਰੀ ਗਿਣਤੀ ਵਿਚ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਭੀੜ ਵਧੇਰੇ ਹੋਣ ਕਾਰਨ ਗੈਲਰੀ ਟੁੱਟ ਗਈ ਅਤੇ ਲੋਕ ਹੇਠਾਂ ਡਿੱਗ ਗਏ । ਉਸ ਸਮੇਂ ਉੱਥੇ 1500 ਦੇ ਕਰੀਬ ਗੈਲਰੀ ਟੁੱਟਣ ਕਾਰਨ ਹੇਠਾਂ ਡਿੱਗ ਗਏ ਸਨ। ਜਿਨ੍ਹਾਂ ਵਿੱਚੋਂ 100 ਲੋਕ ਵਧੇਰੇ ਜ਼ਖਮੀ ਹੋਏ। ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ, ਦਰਸ਼ਕ ਸਭ ਲੋਕ ਆਪਣੀਆਂ ਆਪਣੀਆਂ ਗੱਡੀਆਂ ,ਪੁਲਸ ਦੀਆਂ ਗੱਡੀਆਂ ਅਤੇ

ਹੋਰ ਵਾਹਨਾਂ ਵਿੱਚ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲੈ ਕੇ ਗਏ। ਜਿੱਥੇ ਸਾਰੇ ਜਖ਼ਮੀ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 2 ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹੈਦਰਾਬਾਦ ਰੈਫਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸੇ ਵੀ ਵਿਅਕਤੀ ਦੀ ਮੌਤ ਹੋਣ ਦੀ ਕੋਈ ਖ਼ਬਰ ਨਹੀਂ ਹੈ। ਮਿਲੀ ਰਿਪੋਰਟ ਅਨੁਸਾਰ ਇਹ ਗੈਲਰੀ ਕਮਜ਼ੋਰ ਲੱਕੜੀ ਅਤੇ ਦੂਜੇ ਮਟੀਰੀਅਲ ਨਾਲ ਬਣੇ ਸਟਰਕਚਰ ਦੀ ਵਜ੍ਹਾ ਕਾਰਨ ਹੀ ਇਹ ਹਾਦਸਾ ਹੋਇਆ ਹੈ। ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।