ਆਈ ਤਾਜਾ ਵੱਡੀ ਖਬਰ
ਭਾਰਤ ਦੇ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਵਿਦੇਸ਼ ਜਾਣ ਦੇ ਸੁਪਨੇ ਵੇਖੇ ਜਾਂਦੇ ਹਨ ਉਥੇ ਹੀ ਆਪਣੀ ਮਿਹਨਤ ਸਦਕਾ ਪੂਰੇ ਵੀ ਕੀਤਾ ਜਾਂਦਾ ਹੈ। ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਕੈਨੇਡਾ ਵਿਚ ਜਾਕੇ ਆਪਣੀ ਮਿਹਨਤ ਅਤੇ ਦਲੇਰੀ ਸਦਕਾ ਬਹਾਦਰੀ ਦੇ ਝੰਡੇ ਗੱਡੇ ਗਏ ਹਨ। ਜਿਨ੍ਹਾਂ ਕਰਕੇ ਦੇਸ਼ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ। ਉਥੇ ਹੀ ਕੁਝ ਅਜਿਹੇ ਅਪਰਾਧੀ ਵੀ ਹੁੰਦੇ ਹਨ, ਜੋ ਗੁਨਾਹਾਂ ਦੀ ਦਲਦਲ ਵਿੱਚ ਫਸ ਜਾਂਦੇ ਹਨ।
ਜਿਨ੍ਹਾਂ ਵੱਲੋਂ ਗਲਤ ਸੰਗਤ ਨਾਲ ਮਿਲ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਨ੍ਹਾਂ ਕਾਰਨ ਪੰਜਾਬੀ ਭਾਈਚਾਰਾ ਖ਼ੂਬਸੂਰਤ ਦੇਸ਼ ਕੈਨੇਡਾ ਦੇ ਵਿੱਚ ਸ਼ਰਮਸਾਰ ਹੋ ਜਾਂਦਾ ਹੈ।ਹੁਣ ਕਨੈਡਾ ਵਿੱਚ ਇਸ ਕਾਰਨ 16 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੈਨੇਡਾ ਤੋਂ ਸਾਹਮਣੇ ਆਈ ਖ਼ਬਰ ਦੇ ਮੁਤਾਬਕ ਪੀਲ ਪੁਲਿਸ ਵਲੋ ਜਾਅਲੀ ਦਸਤਾਵੇਜ਼ ਤਿਆਰ ਕਰਨ, ਚੋਰੀ ਕੀਤੀ ਪ੍ਰਾਪਰਟੀ ਆਪਣੇ ਕੋਲ ਰੱਖਣ ਅਤੇ ਨਸ਼ੀਲਿਆਂ ਵਸਤਾਂ ਰੱਖਣ,ਮੇਲ ਚੋਰੀ, 5ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਘੁਟਾਲਾ ਕਰਨ, ਪਛਾਣ ਦੀ ਚੋਰੀ ਕਰਨ, ਵਰਗੇ ਦੋਸ਼ ਸ਼ਾਮਲ ਹਨ।
ਜਾਣਕਾਰੀ ਮੁਤਾਬਕ 21 ਡਵੀਜ਼ਨ ਕ੍ਰੀਮੀਨਲ ਇਨਵੈਸਟੀਗੇਸ਼ਨ ਬਿਊਰੋ ਆਫ ਪੀਲ ਪੁਲਿਸ ਨੇ 16 ਜਣਿਆਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ’ਤੇ 140 ਦੋਸ਼ ਲਗਾਏ ਹਨ। ਪੁਲਿਸ ਨੇ ਬਰੈਂਪਟਨ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ ਤੇ ਹਜ਼ਾਰਾ ਮੇਲ ਦੇ ਚੋਰੀਕੀਤੇ ਕਾਗਜ਼, ਛੇੜਛਾੜ ਕੀਤੇ ਚੈਕ, ਪ੍ਰਿੰਟਰ ਸਕੈਨਰ ਤੇ ਹੋਰ ਵਸਤਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਛੇ ਗੱਡੀਆਂ ਵੀ ਬਰਾਮਦ ਕੀਤੀਆਂ ਹਨ।
ਜਿਹਨਾਂ ਨੁੰ ਗ੍ਰਿਫਤਾਰ ਕੀਤਾ ਗਿਆ ਹੈ, ਉਹਨਾਂ ਵਿਚ ਬਰੈਂਪਟਨ ਵਾਸੀ 46 ਸਾਲਾ ਗੁਰਦੀਪ ਬੈਂਸ, 26 ਸਾਲਾ ਰਤਨ ਪ੍ਰੀਤਮ, 25 ਸਾਲਾ ਰੁਪਿੰਦਰ ਸ਼ਰਮਾ, 21 ਸਾਲਾ ਹਰਮਨ ਸਿੰਘ, 27 ਸਾਲਾ ਕੁਲਦੀਪ ਸੰਧਾਰ ਅਤੇ ਵੁਡਬ੍ਰਿਜ ਦਾ 37 ਸਾਲਾ ਤਰਨਜੀਤ ਵਿਰਕ ਤੇ ਟੋਰਾਂਟੋ ਦਾ 30 ਸਾਲਾ ਜੋਗਾ ਸਿੰਘ,31 ਸਾਲਾ ਹਰਜਿੰਦਰ ਸਿੰਘ, 38 ਸਾਲਾ ਗੁਰਕਮਲ ਮਹਿਮੀ, 38 ਸਾਲਾ ਗੁਰਵਿੰਦਰ ਕੰਗ, 21 ਸਾਲਾ ਗੁਰਪ੍ਰੀਤ ਸਿੰਘ, 43 ਸਾਲਾ ਵਰਿੰਦਰ ਕੂਨਰ, 21 ਸੁਹੈਲ ਕੁਮਾਰ, 37 ਹਰਤਿੰਦਰ ਰੰਧਾਵਾ, 28 ਸਾਲਾ ਹਰਮੀਤ ਖੱਖ, 28 ਗੁਰਦੀਪ ਸਿੰਘ ਸ਼ਾਮਲ ਹਨ। ਪੁਲਿਸ ਮੁਤਾਬਕ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ ਤੇ ਹੋਰ ਦੋਸ਼ ਵੀ ਲਗਾਏ ਜਾ ਸਕਦੇ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਜ਼ਿਆਦਾਤਰ ਬਰੈਂਪਟਨ ਦੇ ਰਹਿਣ ਵਾਲੇ ਹਨ।
Previous Postਪੰਜਾਬ ਸਰਕਾਰ ਵਲੋਂ ਹੁਣ 1 ਜੁਲਾਈ ਤੋਂ 31 ਜੁਲਾਈ ਤੱਕ ਲਈ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ
Next Postਅਮਰੀਕਾ ਚ ਵਾਪਰਿਆ ਕਹਿਰ ਹੋਈਆਂ ਪੰਜਾਬੀਆਂ ਦੀਆਂ ਮੌਤਾਂ , ਛਾਈ ਸੋਗ ਦੀ ਲਹਿਰ