ਕਨੇਡਾ ਵਿਜਟਰ ਵੀਜੇ ਤੇ ਜਾਣਾ ਚਾਹੁਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਹੋਇਆ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੇ ਸੁਪਨੇ ਅਧੂਰੇ ਰਹਿ ਗਏ ਸਨ ਉਹ ਵਿਦੇਸ਼ ਜਾਣਾ ਚਾਹੁੰਦੇ ਸਨ। ਕਿਉਂਕਿ ਕਰੋਨਾ ਦੇ ਵਧੇ ਕੇਸਾਂ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਉਪਰ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ ਅਤੇ ਹਵਾਈ ਉਡਾਣਾਂ ਤੇ ਰੋਕ ਲਗਾ ਦਿੱਤੀ ਗਈ ਸੀ। ਜਿਸ ਕਾਰਨ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਫਸ ਗਏ ਸਨ। ਉਥੇ ਹੀ ਕੁਝ ਖਾਸ ਸਮਝੌਤਿਆਂ ਦੇ ਤਹਿਤ ਖ਼ਾਸ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਸਾਰੇ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਉਥੇ ਹੀ ਲੋਕਾਂ ਨੂੰ ਕਰੋਨਾ ਪਾਬੰਦੀਆਂ ਦੇ ਨਾਲ ਵਿਦੇਸ਼ ਜਾਣ ਦੀ ਇਜ਼ਾਜ਼ਤ ਦਿਤੀ ਜਾ ਰਹੀ ਹੈ।

ਜਿੱਥੇ ਕਰੋਨਾ ਟੀਕਾਕਰਨ ਅਤੇ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ। ਉਥੇ ਹੀ ਵੱਖ ਵੱਖ ਦੇਸ਼ਾਂ ਵੱਲੋਂ ਪਾਬੰਦੀਆਂ ਹਟਾਉਣ ਦੇ ਨਾਲ ਹੀ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਕੈਨੇਡਾ ਵਿਜ਼ਿਟਰ ਵੀਜ਼ੇ ਤੇ ਜਾਣ ਵਾਲਿਆਂ ਲਈ ਹੁਣ ਇਕ ਵੱਡੀ ਖ਼ਬਰ ਦਾ ਐਲਾਨ ਹੋਇਆ ਹੈ। ਕਰੋਨਾ ਪਾਬੰਦੀਆਂ ਦੇ ਚਲਦੇ ਹੋਏ ਕੈਨੇਡਾ ਜਾਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਥੇ ਹੁਣ ਕੈਨੇਡਾ ਵੱਲੋਂ ਆਪਣੀਆਂ ਸਰਹੱਦਾਂ ਉਪਰ ਲਗਾਈਆ ਗਈਆਂ ਪਾਬੰਦੀਆਂ ਨੂੰ ਖੋਲਦੇ ਹੋਏ ਐਲਾਨ ਕੀਤੇ ਗਏ ਹਨ।

ਉਨ੍ਹਾਂ ਲੋਕਾਂ ਨੂੰ ਭਾਰੀ ਝਟਕਾ ਲੱਗਾ ਹੈ ਜਿਨ੍ਹਾਂ ਵੱਲੋਂ 7 ਸਤੰਬਰ ਤੋਂ ਪਹਿਲਾਂ ਆਪਣੀਆਂ ਫਾਈਲਾਂ ਲਗਾਈਆਂ ਗਈਆਂ ਸਨ। ਹੁਣ ਇਮੀਗ੍ਰੇਸ਼ਨ ਵੱਲੋਂ ਲਾਗੂ ਕੀਤੇ ਗਏ ਨਵੇਂ ਫੈਸਲੇ ਦੇ ਅਨੁਸਾਰ ਉਨ੍ਹਾਂ ਸਾਰੇ ਵਿਜ਼ਿਟਰ ਵੀਜ਼ਾ ਲੈਣ ਵਾਲੇ ਲੋਕਾਂ ਨੂੰ ਦੁਬਾਰਾ ਫਾਈਲ ਲਗਾਉਣੀ ਪੈ ਸਕਦੀ ਹੈ। ਉੱਥੇ ਹੀ ਕੈਨੇਡਾ ਵਿਚ ਵਿਜ਼ਿਟਰ ਵਿਜ਼ੇ ਦੇ ਤੌਰ ਤੇ ਜਾਣ ਵਾਲੇ ਲੋਕਾਂ ਲਈ ਕਰੋਨਾ ਦੀਆਂ 2 ਖੁਰਾਕਾਂ ਲੈਣੀਆਂ ਲਾਜ਼ਮੀ ਕੀਤੀਆਂ ਗਈਆਂ ਹਨ। ਜਿਨ੍ਹਾਂ ਲੋਕਾਂ ਵੱਲੋਂ 7 ਸਤੰਬਰ ਤੋਂ ਪਹਿਲਾਂ ਵਿਜ਼ਿਟਰ ਵੀਜ਼ੇ ਲਈ ਫਾਈਲ ਲਗਾਈ ਗਈ ਸੀ, ਉਹ ਹੁਣ ਆਪਣੇ ਆਪ ਹੀ ਰੱਦ ਹੋ ਜਾਣਗੀਆਂ ।

ਇਸ ਲਈ ਜਿਹੜੇ ਲੋਕ ਪੱਕੇ ਤੌਰ ਤੇ ਕੈਨੇਡਾ ਰਹਿ ਰਹੇ ਹਨ ਅਤੇ ਭਾਰਤ ਤੋਂ ਆਪਣੇ ਸਕੇ-ਸਬੰਧੀਆਂ ਨੂੰ ਵਿਸ਼ੇਸ਼ ਤੌਰ ਤੇ ਬੁਲਾ ਰਹੇ ਹਨ। ਉਨ੍ਹਾਂ ਨੂੰ ਇਸ ਦੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਪਹਿਲਾਂ ਲਈ ਫਾਈਲ ਦੀ ਫੀਸ ਵੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਵਾਪਸ ਨਹੀਂ ਕੀਤੀ ਜਾਵੇਗੀ। ਦੁਬਾਰਾ ਫਾਈਲ ਲਗਾਉਣ ਤੇ ਫੀਸ ਵੀ ਦੁਬਾਰਾ ਅਦਾ ਕਰਨੀ ਪਵੇਗੀ। ਉਥੇ ਹੀ ਪਹਿਲੀ ਫਾਈਲ ਨਾਲ ਮਿਲੇ ਨੰਬਰ ਨੂੰ ਦੂਜੀ ਫ਼ਾਈਲ ਨਾਲ ਜੋੜਿਆ ਜਾ ਸਕਦਾ ਹੈ।