ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਖੂਬਸੂਰਤ ਦੇਸ਼ਾਂ ਵੱਲ ਲੋਕਾਂ ਦਾ ਝੁਕਾਅ ਹੋ ਜਾਂਦਾ ਹੈ ਤੇ ਉਹ ਉਨ੍ਹਾਂ ਦੇਸ਼ਾਂ ਵੱਲ ਖਿੱਚੇ ਚਲੇ ਜਾਂਦੇ ਹਨ। ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਸੁਪਨੇ ਅਧੂਰੇ ਰਹਿ ਗਏ ਹਨ। ਕਰੋਨਾ ਦੇ ਕਾਰਨ ਸਰਕਾਰ ਵੱਲੋਂ ਹਵਾਈ ਆਵਾਜਾਈ ਉਪਰ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਸੁਪਨਾ ਵਿਦੇਸ਼ ਜਾਣ ਦਾ ਅਜੇ ਤੱਕ ਵੀ ਅਧੂਰਾ ਹੈ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਜਿਸ ਨਾਲ ਭਾਰਤੀਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕਦਾ ਹੈ।
ਕੈਨੇਡਾ ਵਾਲਿਆਂ ਲਈ ਹੁਣ ਇੱਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਕੈਨੇਡਾ ਜਿੱਥੇ ਇੱਕ ਬਹੁਤ ਹੀ ਖੂਬਸੂਰਤ ਅਤੇ ਸ਼ਾਂਤੀਪਸੰਦ ਦੇਸ਼ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਕੈਨੇਡਾ ਜਾਣਾ ਪਸੰਦ ਕੀਤਾ ਜਾਂਦਾ ਹੈ। ਪਰ ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉੱਪਰ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਗਈ ਹੈ। ਹੁਣ ਕੈਨੇਡਾ ਵਿੱਚ ਵੀ ਅਗਲੇ 4 ਮਹੀਨਿਆਂ ਦੌਰਾਨ ਹੋਣ ਵਾਲੀਆਂ ਫੈਡਰਲ ਚੋਣਾਂ ਨੂੰ ਲੈ ਕੇ ਐਲਾਨ ਕੀਤੇ ਜਾ ਰਹੇ ਹਨ।
ਕੈਨੇਡਾ ਵਿੱਚ ਲਿਬਰਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰੋਨਾ ਦੇ ਦੌਰ ਦੌਰਾਨ ਆਰਥਿਕ ਵਿਵਸਥਾ ਨੂੰ ਬਚਾਉਣ ਲਈ ਲੋਕਾਂ ਨੂੰ ਰਾਹਤ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਉੱਥੇ ਹੀ ਕੈਨੇਡਾ ਵਿੱਚ ਆਰਥਿਕ ਵਿਵਸਥਾ ਅਤੇ ਮੂਲ ਨਿਵਾਸੀਆਂ ਲਈ ਵੀ ਹਰ ਇਕ ਤਰ੍ਹਾਂ ਦੀ ਸਹਾਇਤਾ ਦਿੱਤੀ ਗਈ ਹੈ। ਜਿੱਥੇ ਅਕਤੂਬਰ ਤੱਕ ਹੋਣ ਵਾਲੀਆਂ ਚੋਣਾਂ ਲਈ ਰਸਤਾ ਪੱਧਰਾ ਹੁੰਦਾ ਜਾ ਰਿਹਾ ਹੈ। ਉਥੇ ਹੀ ਮਿਲਟਰੀ ਸੈਕਸ ਸਕੈਂਡਲ ਤੇ ਸਰਕਾਰ ਨੇ ਦੜ ਵੱਟ ਰੱਖੀ ਹੈ ਇਸ ਨੂੰ ਰੋਕਣ ਦਾ ਮੁੱਦਾ ਭਖਿਆ ਹੋਇਆ ਹੈ। ਜਿਸ ਤੇ ਸਰਕਾਰ ਵੱਲੋਂ ਜਵਾਬ ਦੇਣ ਉੱਤੇਚੁੱਪ ਵੱਟੀ ਹੋਈ ਹੈ।
ਇਸ ਲਈ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੰਜਰਵੇਟਿਵ ਪਾਰਟੀ ਅਤੇ ਐਨ ਡੀ ਪੀ ਪਾਰਟੀ ਦੇ ਤਿੱਖੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਐਨ ਡੀ ਪੀ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਦਾ ਕਹਿਣਾ ਹੈ ਕੇ ਲੋੜਵੰਦਾਂ ਨੂੰ ਬਣਦੇ ਪ੍ਰੋਗਰਾਮ ਲਈ ਸਰਕਾਰ ਨੇ ਸਿਰਫ ਪਾਖੰਡ ਹੀ ਕੀਤਾ ਹੈ ਅਤੇ ਕੁਝ ਠੋਸ ਨਹੀਂ ਕੀਤਾ ਗਿਆ। ਹੁਣ ਪਾਰਲੀਮੈਂਟ ਵਿਚ ਚਲ ਰਹੀ ਕਾਰਵਾਈ ਦੇ ਸਬੂਤਾਂ ਦੇ ਮਿਲਣ ਤੋਂ ਬਾਅਦ ਹੀ ਹੋਣ ਵਾਲੀਆਂ ਚੋਣਾਂ ਬਾਰੇ ਪਤਾ ਲੱਗੇਗਾ।
Previous Postਕਨੇਡਾ ਤੋਂ ਆਈ ਅਜਿਹੀ ਵੱਡੀ ਮਾੜੀ ਖਬਰ ਸਾਰੇ ਸੰਸਾਰ ਵਿਚ ਹੋ ਗਈ ਚਰਚਾ – ਹਰ ਕੋਈ ਰਹਿ ਗਿਆ ਹੱਕਾ ਬੱਕਾ
Next Postਵਿਦੇਸ਼ ਚ ਵਾਪਰਿਆ ਕਹਿਰ ਪੰਜਾਬ ਚ ਵਿਛੇ ਸੱਥਰ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ