ਤਾਜਾ ਵੱਡੀ ਖਬਰ
ਸਭ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਆਪਣੇ ਦੇਸ਼ ਦੀ ਸੁਰੱਖਿਆ ਲਈ ਲੋਕਾਂ ਵਾਸਤੇ ਕਦਮ ਚੁੱਕੇ ਜਾ ਰਹੇ ਹਨ। ਕਰੋਨਾ ਕਾਲ ਦੇ ਦੌਰਾਨ ਵੀ ਸਭ ਦੇਸ਼ਾਂ ਦੇ ਮੁਖੀਆਂ ਵੱਲੋਂ ਸੁਰੱਖਿਆ ਪੱਖੋਂ ਬਹੁਤ ਸਾਰੀਆਂ ਇਹਤਿਆਤ ਵਰਤੀਆਂ ਜਾ ਰਹੀਆਂ ਹਨ। ਕੈਨੇਡਾ ਵਿੱਚ ਕਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋ ਕੈਨੇਡਾ ਨਿਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਇਸ ਕਰੋਨਾ ਦੇ ਦੌਰਾਨ ਮੁਹਈਆ ਕਰਵਾਈਆਂ ਗਈਆਂ। ਤੇ ਹੁਣ ਭਾਰਤ ਵਿਚ ਕਿਸਾਨੀ ਸੰਘਰਸ਼ ਦੀ ਪੂਰੀ ਹਮਾਇਤ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀ ਗਈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਭ ਦੇ ਪਸੰਦੀਦਾ ਨੇਤਾ ਹਨ। ਕੁਝ ਦਿਨ ਪਹਿਲਾਂ ਟਰੂਡੋ ਵੱਲੋਂ ਕੈਨੇਡਾ ਵਿੱਚ ਇੱਕ ਐਲਾਨ ਕਰ ਦਿੱਤਾ ਗਿਆ ਸੀ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਪਾਰਟੀ ਚੋਣਾਂ ਸਬੰਧੀ ਤਿਆਰੀਆਂ ਕਰ ਰਹੀ ਹੈ। ਹੁਣ ਕੈਨੇਡਾ ਤੋਂ ਪੰਜਾਬੀਆਂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ। ਜ਼ਿਕਰ ਯੋਗ ਹੈ ਕਿ ਕੈਨੇਡਾ ਵਿੱਚ ਸਰਕਾਰ ਵੱਲੋਂ ਆਪਣੇ ਕੈਬਨਿਟ ਵਿੱਚ ਫੇਰ ਬਦਲ ਕੀਤਾ ਜਾ ਰਿਹਾ ਹੈ। ਜਿਸ ਕਰਕੇ ਕੈਬਨਿਟ ਵਿੱਚ ਦੋ ਹੀ ਪੰਜਾਬੀ ਰਹਿ ਗਏ ਹਨ। ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਤਰੀ ਮੰਡਲ ਵਿਚ ਫੇਰ ਬਦਲ ਕੀਤਾ ਗਿਆ।
ਵਿਗਿਆਨ ਅਤੇ ਉਦਯੋਗ ਮੰਤਰੀ ਨਵਦੀਪ ਸਿੰਘ ਬੈਂਸ ਦੀ ਜਗ੍ਹਾ ਹੁਣ ਫ੍ਰਾਂਸੋਆਇਸ ਫਿਲਿਪ ਸ਼ੈਪੇਨ ਨੂੰ ਦਿੱਤੀ ਗਈ ਹੈ। ਮੰਤਰੀ ਮੰਡਲ ਵਿੱਚ ਹੁਣ ਹਰਜੀਤ ਸਿੰਘ ਸੱਜਣ ਅਤੇ ਬਰਦੀਸ਼ ਚੱਗਰ ਸਿਰਫ ਦੋ ਹੀ ਪੰਜਾਬੀ ਮੂਲ ਦੇ ਮੰਤਰੀ ਰਹਿ ਗਏ ਹਨ। ਨਵਦੀਪ ਸਿੰਘ ਬੈਂਸ 2015 ਤੋਂ ਮਾਰਚ ਤੋਂ ਐਮ ਪੀ ਬਣੇ ਸਨ। ਉਹ ਅਜੇ ਆਪਣੇ ਇਲਾਕੇ ਮਿਸੀਸਾਗਾ ਦੇ ਸ਼ਹਿਰ ਮਾਲਟਨ ਤੋਂ ਐਮ ਪੀ ਬਣੇ ਰਹਿਣਗੇ। ਉਹ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਵਿਗਿਆਨ ਅਤੇ ਉਦਯੋਗ ਮੰਤਰੀ ਦੇ ਅਹੁਦੇ ਵਜੋਂ ਕੰਮ ਕਰ ਰਹੇ ਸਨ।
ਉਹ ਬਰੈਂਪਟਨ ਸਾਊਥ ਤੋਂ 2004 ਤੋਂ 2011 ਵਿਚਕਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਨਵਦੀਪ ਸਿੰਘ ਬੈਂਸ ਰਾਜਨੀਤੀ ਵਿਚ ਉਤਰਨ ਤੋਂ ਪਹਿਲਾਂ ਰਾਈਰਸਨ ਯੂਨੀਵਰਸਿਟੀ ਦੇ ਟੈਂਡ ਰੋਜਸਰ ਸਕੂਲ ਵਿੱਚ ਇੱਕ ਵਿਜ਼ਟਿੰਗ ਪ੍ਰੋਫੈਸਰ ਸਨ ਅਤੇ ਫੋਡਰ ਮੋਟਰ ਕੰਪਨੀ ਵਿੱਚ ਵੀ ਕਈ ਸਾਲ ਲੇਖਾ ਤੇ ਵਿੱਤੀ ਵਿਸ਼ਲੇਸ਼ਣ ਦਾ ਕੰਮ ਕਰ ਚੁੱਕੇ ਹਨ। ਨਵਦੀਪ ਸਿੰਘ ਬੈਂਸ ਨੇ ਆਪਣੇ ਪ੍ਰਵਾਰ ਨੂੰ ਸਮਾਂ ਦੇਣ ਲਈ 2019 ਦੀਆਂ ਚੋਣਾਂ ਨੂੰ ਆਪਣੀ ਆਖਰੀ ਮੁਹਿੰਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲਾ ਸਮਾਂ ਬਹੁਤ ਮੁ-ਸ਼-ਕ-ਲ ਭਰਿਆ ਸੀ ਤੇ ਮੇਰੇ ਪਰਿਵਾਰ ਨੇ ਮੇਰੇ ਲਈ ਬਹੁਤ ਕੁ-ਰ-ਬਾ-ਨੀ ਕੀਤੀ ਹੈ ।
Previous Postਪੰਜਾਬ ਪੁਲਸ ਦੇ DGP ਦਿਨਕਰ ਗੁਪਤਾ ਨੇ ਕੀਤਾ ਅਜਿਹਾ ਕੰਮ , ਸਾਰੇ ਪਾਸੇ ਹੋ ਰਹੀ ਸੋਭਾ – ਆਈ ਇਹ ਤਾਜਾ ਵੱਡੀ ਖਬਰ
Next Postਆਖਰ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਆਈ ਇਹ ਵੱਡੀ ਚੰਗੀ ਖਬਰ