ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਪੰਜਾਬੀਆਂ ਵੱਲੋਂ ਵਿਦੇਸ਼ ਦੀ ਧਰਤੀ ਤੇ ਜਾ ਕੇ ਸਖਤ ਮਿਹਨਤ ਕਰ ਕੇ, ਉੱਚ ਅਹੁਦਿਆਂ ਤੇ ਬਾਦਸ਼ਾਹਤ ਕਾਇਮ ਕੀਤੀ ਗਈ ਹੈ। ਉਹਨਾਂ ਦੇ ਇਨ੍ਹਾਂ ਨਿਵੇਕਲੇ ਉਦਮ ਕਾਰਨ ਪੰਜਾਬੀਆਂ ਦਾ ਨਾਂ ਉੱਚਾ ਹੋਇਆ ਹੈ। ਕੈਨੇਡਾ ਦੀ ਸੰਸਦ ਵਿੱਚ ਜਿੱਥੇ ਪੰਜਾਬੀਆਂ ਨੂੰ ਉੱਚ ਅਹੁਦਿਆਂ ਤੇ ਬਿਰਾਜਮਾਨ ਕੀਤਾ ਗਿਆ ਹੈ। ਉੱਥੇ ਹੀ ਸਭ ਪੰਜਾਬੀਆਂ ਨੂੰ ਉਨ੍ਹਾਂ ਦੀ ਪੰਜਾਬੀ ਮਾਂ ਬੋਲੀ ਨਾਲ ਜੁੜੇ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਵੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ। ਕੈਨੇਡਾ ਦੀ ਕੈਬਨਿਟ ਵਿੱਚ ਬਹੁਤ ਸਾਰੇ ਪੰਜਾਬੀਆਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ।
ਉੱਥੇ ਹੀ ਕੈਨੇਡਾ ਦੇ ਵਿੱਚ ਵਸਦੇ ਪੰਜਾਬੀਆਂ ਵੱਲੋਂ ਕੋਈ ਨਾ ਕੋਈ ਅਜਿਹਾ ਕਦਮ ਚੁੱਕਿਆ ਜਾਂਦਾ ਹੈ ਜਿਸ ਦੀ ਸਭ ਪਾਸੇ ਸ਼ਲਾਘਾ ਹੁੰਦੀ ਹੈ। ਕਨੇਡਾ ਤੋਂ ਆਈ ਇਕ ਵੱਡੀ ਖ਼ਬਰ ਦਾ ਐਲਾਨ ਹੋਇਆ ਹੈ ਜਿਸ ਨਾਲ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਕੈਨੇਡਾ ਵਿੱਚ ਜਿੱਥੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਿਲ ਕੀਤੇ ਗਏ ਹਨ ਉਥੇ ਹੀ ਕੈਨੇਡਾ ਸਰਕਾਰ ਵੱਲੋਂ ਸਾਰੇ ਪੰਜਾਬੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।
ਹੁਣ ਕੈਨੇਡਾ ਵਿੱਚ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ-2021 ਜੋ ਕਿ 16 ਤੇ 17 ਅਪ੍ਰੈਲ ਨੂੰ ਸਰੀ , ਵੈਨਕੂਵਰ ਵਿਚ ਕਰਵਾਇਆ ਜਾ ਰਿਹਾ ਹੈ। ਇਹ ਪੰਜਾਬੀ ਫਿਲਮ ਮੇਲਾ 2 ਦਿਨ ਲਗਾਤਾਰ ਜਾਰੀ ਰਹੇਗਾ । ਇਸ ਚੱਲਣ ਵਾਲੇ ਫਿਲਮ ਮੇਲੇ ਵਿੱਚ ਦਸਤਾਵੇਜ਼ੀ ਫਿਲਮਾਂ ਲਘੂ ਤੇ ਪੰਜਾਬੀ ਕਲਾ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ। ਜਿਸ ਦਾ ਮਕਸਦ ਕੈਨੇਡਾ ਵਿਚ ਵਸਣ ਵਾਲੇ ਪੰਜਾਬੀ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣਾ ਹੈ। ਦਸਤਾਵੇਜੀ ਫਿਲਮ ਨਿਰਮਾਤਾ ਰਣਦੀਪ ਮੱਦੋਕੇ ਅਤੇ ਮੁਨੀਸ਼ ਸਾਹਨੀ ਨਾਲ ਸਵਾਲ ਜੁਆਬ ਵੀ ਕੀਤੇ ਜਾਣਗੇ।
ਕੈਨੇਡਾ ਵਿੱਚ ਵਸਦੇ ਪੰਜਾਬੀਆਂ ਵੱਲੋਂ ਮਾਂ ਬੋਲੀ ਨਾਲ ਜੁੜੇ ਰਹਿਣ ਲਈ ਕੋਈ ਨਾ ਕੋਈ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਉਥੇ ਹੀ ਕਈ ਫ਼ਿਲਮ ਵਰਕਸ਼ਾਪ ਵੀ ਲਗਾਈਆਂ ਜਾ ਰਹੀਆਂ ਹਨ। ਨਾਲ ਹੀ ਪੰਜਾਬੀ ਸਿਨੇਮਾ ਜਗਤ ਉੱਪਰ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਸੈਮੀਨਾਰ ਕਰਵਾਏ ਜਾਣਗੇ। ਵਧੀਆ ਪ੍ਰਦਰਸ਼ਨ ਹੋਣ ਵਾਲੀਆਂ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕਾਂ ਨੂੰ, ਉਹਨਾਂ ਦੇ ਕੰਮ ਪ੍ਰਤੀ ਹੋਰ ਪ੍ਰੇਰਿਤ ਕਰਨ ਲਈ ਪੰਜਾਬੀ ਮਾਂ ਬੋਲੀ ਪੁਰਸਕਾਰ ਰੱਖਿਆ ਗਿਆ ਹੈ। ਇਹ ਸਾਰੇ ਸਮਾਰੋਹ ਕੈਨੇਡਾ ਦੀ ਅਗਲੀ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਫਿਲਮ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ।
Previous Postਸਾਵਧਾਨ : ਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਵੱਡੀ ਖਬਰ – ਹੋ ਗਿਆ ਹੁਣ ਇਹ ਐਲਾਨ
Next Postਬਦਾਮਾਂ ਤੋਂ ਵੀ ਮਹਿੰਗੀ ਵਿਕਦੀ ਚੁੱਲ੍ਹੇ ਦੀ ਸਵਾਹ – ਦੇਖੋ ਪੂਰੀ ਖਬਰ