ਕਨੇਡਾ ਤੋਂ ਆਈ ਵੱਡੀ ਖਬਰ : ਪਿਆ ਅਜਿਹਾ ਖਿਲਾਰਾ ਉਡੀ ਟਰੂਡੋ ਦੀ ਨੀਂਦ

ਆਈ ਤਾਜਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੂੰ ਲੈ ਕੇ ਜਿੱਥੇ ਸਾਰੀ ਦੁਨੀਆਂ ਵਿੱਚ ਇਸਦਾ ਅਸਰ ਵੇਖਿਆ ਗਿਆ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਇਸ ਦੇ ਕਾਰਨ ਚਲੀ ਗਈ। ਜਿਸ ਨੂੰ ਠੱਲ ਪਾਉਣ ਵਾਸਤੇ ਸਾਰੇ ਦੇਸ਼ਾਂ ਵੱਲੋਂ ਬਹੁਤ ਸਾਰੇ ਸਖ਼ਤ ਮਾਪਦੰਡ ਅਪਣਾਏ ਗਏ ਅਤੇ ਟੀਕਾਕਰਨ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸਦੇ ਸਦਕਾ ਲੋਕਾਂ ਨੂੰ ਇਸ ਦੀ ਚਪੇਟ ਵਿੱਚ ਹੋਣ ਤੋਂ ਬਚਾਇਆ ਜਾ ਸਕੇ। ਉਥੇ ਟੀਕਾਕਰਣ ਨੂੰ ਲੈ ਕੇ ਕੁਝ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ। ਜਿੱਥੇ ਕੈਨੇਡਾ ਸਰਕਾਰ ਵੱਲੋਂ ਹੁਣ ਟੀਕਾਕਰਣ ਨੂੰ ਲਾਜ਼ਮੀ ਕੀਤਾ ਗਿਆ ਹੈ। ਉਥੇ ਹੀ ਕੁਝ ਟਰੱਕ ਡਰਾਈਵਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।

ਹੁਣ ਕੈਨੇਡਾ ਤੋਂ ਆਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਸਰਕਾਰ ਦੀ ਨੀਂਦ ਉੱਡ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ ਤੋਂ ਜਿੱਥੇ ਟਰੱਕ ਡਰਾਈਵਰਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਅਮਰੀਕਾ-ਕੈਨੇਡਾ ਸਰਹੱਦ ਪਾਰ ਆਉਣ-ਜਾਣ ਵਾਲੇ ਟਰੱਕ ਡਰਾਈਵਰਾਂ ਦਾ ਟੀਕਾਕਰਨ ਲਾਜ਼ਮੀ ਕੀਤਾ ਗਿਆ ਸੀ।

ਉਥੇ ਹੀ ਕੈਨੇਡਾ ਵਿੱਚ 80 ਫੀਸਦੀ ਲੋਕਾਂ ਦਾ ਟੀਕਾਕਰਣ ਹੋ ਚੁੱਕਾ ਹੈ। ਪਰ ਕੁਝ ਟਰੱਕ ਡਰਾਈਵਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਹੋਏ ਉਹਨਾਂ ਵੱਲੋਂ ਰਾਜਧਾਨੀ ਓਟਾਵਾ ਦੇ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਵਿਚ ਇਕ ਵਿਅਕਤੀ ਵੱਲੋਂ ਯੂਰਿਨ ਪਾਸ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਉਥੇ ਵੀ ਦੱਸਿਆ ਗਿਆ ਹੈ ਕਿ ਕੁਝ ਲੋਕਾਂ ਵੱਲੋਂ ਇਸ ਦੇ ਪ੍ਰਦਰਸ਼ਨ ਦੇ ਚਲਦੇ ਹੋਏ ਵਾਹਨ ਵੀ ਖੜ੍ਹੇ ਕੀਤੇ ਗਏ ਹਨ। ਇਸ ਤਰ੍ਹਾਂ ਹੀ ਇੱਕ ਪ੍ਰਦਰਸ਼ਨਕਾਰੀ ਵਿਅਕਤੀ ਟੂਮ ਆਫ ਅਨਨੋਨ ਸੋਲਜਰ ਤੇ ਖੜ੍ਹੇ ਹੋ ਕੇ ਵੀ ਨੱਚਿਆ ਹੈ।

ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਦਰਸ਼ਨ ਜਾਰੀ ਰੱਖਿਆ ਗਿਆ ਹੈ ਉਥੇ ਹੀ ਇਸ ਟੀਕਾਕਰਨ ਦੀਆਂ ਪਾਬੰਦੀਆਂ ਨੂੰ ਵਾਪਸ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਟਰੂਡੋ ਨੂੰ ਵੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਵੱਲੋਂ ਸਾਰਿਆਂ ਲਈ ਟੀਕਾਕਰਣ ਲਾਜ਼ਮੀ ਕੀਤਾ ਗਿਆ ਹੈ।ਸੂਬਾ ਸਰਕਾਰਾਂ ਵੱਲੋਂ ਵੀ ਬਹੁਤ ਸਾਰੀਆਂ ਕਰੋਨਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।