ਆਈ ਤਾਜ਼ਾ ਵੱਡੀ ਖਬਰ
ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਉੱਤੇ ਇਸ ਲਈ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਉਸ ਵੱਲੋਂ ਕੀਤੇ ਜਾ ਰਹੇ ਹਮਲੇ ਨੂੰ ਬੰਦ ਕਰ ਦਿੱਤਾ ਜਾਵੇ। ਪਰ ਰੂਸ ਵੱਲੋਂ ਲਗਾਤਾਰ ਯੂਕ੍ਰੇਨ ਵਿਚ ਹਵਾਈ ਹਮਲੇ ਤੇਜ ਕੀਤੇ ਜਾ ਰਹੇ ਹਨ। ਇਸ ਯੁੱਧ ਵਾਲੀ ਸਥਿਤੀ ਦੇ ਦੌਰਾਨ ਜਿੱਥੇ ਪੂਰੇ ਵਿਸ਼ਵ ਉਪਰ ਇਸ ਦਾ ਅਸਰ ਪੈ ਰਿਹਾ ਹੈ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਰੂਸ ਨੂੰ ਯੁੱਧ ਖਤਮ ਕੀਤੇ ਜਾਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਸਯੁਕਤ ਰਾਸ਼ਟਰ ਦੇ ਜਸਟਿਸ ਵੱਲੋਂ ਵੀ ਰੂਸ ਨੂੰ ਇਹ ਯੁੱਧ ਬੰਦ ਕੀਤੇ ਜਾਣ ਦਾ ਹੁਕਮ ਜਾਰੀ ਕੀਤਾ ਗਿਆ। ਹੁਣ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਚਾਨਕ ਇਨਾਂ ਹਵਾਈ ਜਹਾਜ਼ਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਅਮਰੀਕਾ, ਕੈਨੇਡਾ,ਫ਼ਰਾਂਸ ਅਤੇ ਬ੍ਰਿਟੇਨ ਵੱਲੋਂ ਲਗਾਤਾਰ ਰੂਸ ਉਪਰ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਰੂਸ ਵੱਲੋਂ ਯੂਕਰੇਨ ਵਿੱਚ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਿਆ ਜਾ ਸਕੇ। ਉਥੇ ਹੀ ਹੁਣ ਕੈਨੇਡਾ ਵੱਲੋਂ ਵੀ ਬੁੱਧਵਾਰ ਨੂੰ ਇਕ ਐਲਾਨ ਕੀਤਾ ਗਿਆ ਹੈ ਜਿਸ ਦੇ ਚਲਦੇ ਹੋਏ ਕੈਨੇਡਾ ਸਰਕਾਰ ਵੱਲੋਂ ਆਪਣੇ ਹਵਾਈ ਖੇਤਰ ਤੋਂ ਬੇਲਾਰੂਸੀ ਜਹਾਜ਼ਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਨਾਲ ਹੁਣ ਕੈਨੇਡਾ ਸਰਕਾਰ ਵੱਲੋਂ ਰੂਸ ਦੇ ਜਹਾਜ਼ਾਂ ਨੂੰ ਕੈਨੇਡਾ ਦੇ ਹਵਾਈ ਖੇਤਰ ਵਿਚ ਦਾਖਲ ਹੋਣ ਤੇ ਪਾਬੰਦੀ ਲਾਗੂ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੈਨੇਡੀਅਨ ਟਰਾਸਪੋਰਟ ਮੰਤਰੀ ਵੱਲੋਂ ਟਵੀਟ ਕੀਤਾ ਗਿਆ ਹੈ। ਉਹਨਾ ਨੇ ਕਿਹਾ ਹੈ ਕਿ ਰੂਸ ਵੱਲੋਂ ਬਿਨਾਂ ਕਾਰਨ ਹੀ ਯੂਕਰੇਨ ਉਪਰ ਹਮਲਾ ਕੀਤਾ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸਾਡੇ ਵੱਲੋਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਯੁਕਰੇਨ ਦੇ ਰਾਸ਼ਟਰਪਤੀ ਵੱਲੋਂ ਜਿੱਥੇ ਭਾਵੁਕ ਹੋ ਕੇ ਅਮਰੀਕਾ ਕੈਨੇਡਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਮਦਦ ਮੰਗੀ ਗਈ ਸੀ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਯੂਕਰੇਨ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਗਿਆ।
ਇੱਥੇ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਮੰਗਲਵਾਰ ਨੂੰ ਕੈਨੇਡੀਅਨ ਲੋਕਾਂ ਨੂੰ ਮਦਦ ਕਰਨ ਅਤੇ ਰੂਸ ਉਪਰ ਦਬਾਅ ਪਾਉਣ ਵਾਸਤੇ ਅਪੀਲ ਕੀਤੀ ਗਈ ਸੀ। ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਵੀ ਜਿੱਥੇ ਰੂਸ ਉਪਰ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਉਥੇ ਹੀ ਬਾਕੀ ਦੇਸ਼ਾਂ ਵੱਲੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
Previous Postਪੰਜਾਬ ਚ ਇਥੇ ਹੋਈ ਬੇਅਦਬੀ ਦੀ ਘਟਨਾ , ਸਿੱਖ ਸੰਗਤ ਚ ਗੁੱਸੇ ਦੀ ਲਹਿਰ – ਤਾਜਾ ਵੱਡੀ ਖਬਰ
Next Postਪਾਬੰਦੀਆਂ ਤੋਂ ਅੱਕੇ ਹੋਏ ਰੂਸ ਨੇ ਚੁੱਕ ਲਿਆ ਹੁਣ ਇਹ ਵੱਡਾ ਕਦਮ – ਕਰਤਾ ਇਹ ਵੱਡਾ ਐਲਾਨ