ਕਈ ਪੰਜਾਬੀਆਂ ਨੂੰ ਰਹਿਣਾ ਪੈ ਸਕਦਾ ਹੈ ਬੇਰੋਜਗਾਰ ਇਸ ਸਾਲ
ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾ ਕੇ ਜ਼ਿੰਦਗੀ ਨੂੰ ਜਿਉਣ ਦੇ ਸੁਪਨੇ ਵੇਖਦੇ ਹਨ। ਪਰ ਬਦਕਿਸਮਤੀ ਨਾਲ ਉਨ੍ਹਾਂ ਦੇ ਇਹ ਸੁਪਨੇ ਟੁੱਟ ਜਾਂਦੇ ਹਨ ਕਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ ਦੀ ਆਮਦ ਤੇ ਸਭ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਬਾਰੇ ਸੋਚਿਆ ਸੀ। ਇਹ ਨਹੀਂ ਪਤਾ ਸੀ ,ਕਿ ਇਹ ਸਾਲ ਸਭ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਸਾਲ ਬਣ ਜਾਵੇਗਾ ।
ਇਸ ਵਰ੍ਹੇ ਦੇ ਵਿੱਚ ਜਿੱਥੇ ਕਰੋਨਾ ਵਾਈਰਸ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਉਥੇ ਹੀ ਪੂਰਾ ਵਿਸ਼ਵ ਆਰਥਿਕ ਮੰਦੀ ਦੀ ਮਾਰ ਝੱਲ ਰਿਹਾ ਹੈ। ਹਾਲਾਤ ਸੁਧਰਨ ਤੇ ਸਭ ਲੋਕਾਂ ਨੇ ਆਪਣੇ ਪੈਰਾਂ ਸਿਰ ਹੋਣ ਲਈ ਜਤਨ ਸ਼ੁਰੂ ਕਰ ਦਿੱਤੇ ਸਨ । ਪਰ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਨਾਲ ਮੁਸ਼ਕਲਾਂ ਫਿਰ ਤੋਂ ਵੱਧ ਰਹੀਆਂ ਹਨ। ਜਿਸ ਕਾਰਨ ਕਨੇਡਾ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਪੰਜਾਬੀਆਂ ਨੂੰ ਇਸ ਸਾਲ ਵਿੱਚ ਬੇਰੁਜਗਾਰ ਰਹਿਣਾ ਪੈ ਸਕਦਾ ਹੈ। ਮਹਾਮਾਰੀ ਦੀ ਦੂਜੀ ਲਹਿਰ ਦੇ ਕਾਰਨ ਕਾਰੋਬਾਰਾਂ ਤੇ ਇਸ ਦਾ ਅਸਰ ਸਭ ਤੋਂ ਜ਼ਿਆਦਾ ਪੈ ਸਕਦਾ ਹੈ।
ਅਗਰ ਸਰਕਾਰ ਵੱਲੋਂ ਮਦਦ ਨਹੀਂ ਕੀਤੀ ਜਾਂਦੀ ਤਾਂ, ਛੋਟੇ ਕਾਰੋਬਾਰ ਬੰਦ ਵੀ ਹੋ ਸਕਦੇ ਹਨ। ਜਿਸ ਦਾ ਸਿੱਧਾ ਅਸਰ ਕੰਮ ਕਰਨ ਵਾਲੇ ਕਾਮਿਆਂ ਤੇ ਪਵੇਗਾ। ਟਰਾਂਟੋ ਅਤੇ ਹੋਰ ਕਈ ਜਗ੍ਹਾ ਲਾਗੂ ਹੋਣ ਜਾ ਰਹੀ ਨਵੀਂ ਸ਼ਖਤੀ ਨੂੰ ਲੈ ਕੇ ਕਾਰੋਬਾਰੀਆਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਰੋਨਾ ਕਾਰਨ ਛੋਟੇ ਕਾਰੋਬਾਰ ਪਹਿਲਾਂ ਹੀ ਮਾਰ ਝੱਲ ਚੁੱਕੇ ਹਨ, ਤੇ ਹੁਣ ਉਨ੍ਹਾਂ ਦੇ ਪੱਕੇ ਤੌਰ ਤੇ ਬੰਦ ਹੋਣ ਦਾ ਖਦਸ਼ਾ ਹੈ। ਕੈਨੇਡਾ ਦੇ ਵਿੱਚ ਰੋਜ਼ ਹੀ ਕਰੋਨਾ ਕੇਸਾਂ ਵਿੱਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ।
ਉਨਟਾਰੀਓ ਅਤੇ ਕਿਊਬਿਕ ਵਿਚ ਹਰ ਰੋਜ਼ 1000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਕੈਨੇਡੀਅਨ ਫੈਡਰੇਸ਼ਨ ਆਫ ਇੰਡਪੈਂਡੇਂਟ ਬਿਜ਼ਨਸ ਦੇ ਸਰਵੇਖਣ ਅਨੁਸਾਰ ਟਰਾਂਟੋ ਦੇ 7 ਫੀਸਦੀ ਕਾਰੋਬਾਰਾਂ ਕੋਲ ਦੂਜੀ ਤਾਲਾਬੰਦੀ ਨੂੰ ਝੱਲਣ ਲਈ ਪੈਸਾ ਨਹੀਂ ਹੈ। ਉਹ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ। ਮੈਨੀਟੋਬਾ ਵਿੱਚ ਵੀ ਵੀਰਵਾਰ ਤੋਂ ਲਾਗੂ ਹੋ ਰਹੀ ਪਾਬੰਦੀ ਕਾਰਨ ਹੇਅਰ ਸੈਲੂਨ, ਜਿਮ ਤੇ ਉਹ ਸਾਰੇ ਕਾਰੋਬਾਰ ਬੰਦ ਰਹਿਣਗੇ ਜਿਨ੍ਹਾਂ ਦੀਆਂ ਸੇਵਾਵਾਂ ਜ਼ਰੂਰੀ ਨਹੀਂ ਮੰਨੀਆ ਜਾਂਦੀਆਂ।
ਕਰਿਆਨਾ ਸਟੋਰ ਤੇ ਮੈਡੀਕਲ ਸਟੋਰਾਂ ਨੂੰ 25 ਫ਼ੀਸਦੀ ਸਟਾਫ਼ ਦੇ ਨਾਲ ਖੁੱਲੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਟਰਾਂਟੋ ਵਿੱਚ ਵੀ ਇਨਡੋਰ ਡਾਇਨਿੰਗ ਤੇ ਪਾਬੰਦੀ ਲਗਾਉਣ ਅਤੇ ਨਾਲ ਹੀ ਰਾਤ 10 ਵਜੇ ਤੋਂ ਸਾਰੇ ਅਦਾਰਿਆਂ ਲਈ ਕਰਫਿਊ ਲਾਗੂ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਇਸ ਤਰਾਂ ਹੀ ਜਿੰਮ ਵਿੱਚ 10 ਤੋਂ ਵਧੇਰੇ ਲੋਕ ਇਕੱਠੇ ਨਹੀਂ ਹੋ ਸਕਦੇ। ਕਰੋਨਾ ਦੇ ਪ੍ਰਭਾਵ ਨੂੰ ਵੇਖਦੇ ਹੋਏ ਨਵੀਂ ਸ਼ਖਤੀ ਜਾਰੀ ਕੀਤੀ ਗਈ ਹੈ।
Previous Postਇਸ ਦੇਸ਼ ਚ ਭਾਰਤੀ ਵਿਦਿਆਰਥੀਆਂ ਲਈ ਆਈ ਮਾੜੀ ਖਬਰ ਅਦਾਲਤ ਚ ਇਹ ਕੇਸ ਹਾਰੇ
Next Postਵਿਦੇਸ਼ ਜਾਣ ਦੇ 2 ਮਹੀਨਿਆਂ ਬਾਅਦ ਹੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ, ਪੰਜਾਬ ਤੱਕ ਪਿਆ ਸੋਗ