ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲਿਆ। ਕੋਈ ਵੀ ਦੇਸ਼ ਇਸ ਦੇ ਕਹਿਰ ਤੋਂ ਨਹੀਂ ਬਚ ਸਕਿਆ। ਇਸ ਦਾ ਸਭ ਤੋਂ ਵੱਧ ਅਸਰ ਹਵਾਈ ਆਵਾਜਾਈ ਉਪਰ ਪਿਆ। ਜਿਸ ਕਾਰਨ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਫਸ ਗਏ ਤੇ ਉਨ੍ਹਾਂ ਨੂੰ ਵਾਪਸ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਸਦੇ ਚਲਦੇ ਹੋਏ ਜਿੱਥੇ ਹਵਾਈ ਸੇਵਾਵਾਂ ਠੱਪ ਰਹੀਆਂ ਉਥੇ ਹੀ ਇਸ ਦਾ ਖਮਿਆਜ਼ਾ ਏਅਰਲਾਈਨਸ ਨੂੰ ਭੁਗਤਣਾ ਪਿਆ।
ਬਹੁਤ ਸਾਰੇ ਵਿਦਿਆਰਥੀਆਂ ਦੇ ਸੁਪਨੇ ਵੀ ਇਸ ਬੰਦ ਹੋਈ ਹਵਾਈ ਆਵਾਜਾਈ ਕਾਰਨ ਟੁੱਟ ਗਏ। ਵਿਦਿਆਰਥੀਆਂ ਦਾ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਵੀ ਅਧੂਰਾ ਰਹਿ ਗਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਵੇਖਦੇ ਹੋਏ ਮੁੜ ਤੋਂ ਸਰਕਾਰਾਂ ਵੱਲੋਂ ਹਵਾਈ ਸੇਵਾਵਾਂ ਨੂੰ ਸ਼ੁਰੂ ਕੀਤਾ ਗਿਆ ਸੀ। ਕੈਨੇਡਾ ਦੇ ਵਿਚ ਵੀ ਕਰੋਨਾ ਕੇਸਾਂ ਨੂੰ ਵੇਖਦੇ ਹੋਏ ਜ਼ਰੂਰੀ ਯਾਤਰਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਸੀ। ਹੁਣ ਕੈਨੇਡਾ ਵੱਲੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ।
ਕੈਨੇਡਾ ਵਿੱਚ ਵਿਦਿਅਕ ਅਦਾਰਿਆਂ ਅੰਦਰ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਘਟ ਗਈ ਹੈ। ਪਹਿਲਾਂ ਕੈਨੇਡਾ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਸੀ ਕਿ ਉਹ ਹੀ ਲੋਕ ਕੈਨੇਡਾ ਆ ਸਕਦੇ ਹਨ, ਜਿਨ੍ਹਾਂ ਨੂੰ 18 ਮਾਰਚ 2020 ਤੋਂ ਪਹਿਲਾ ਕੈਨੇਡਾ ਆਉਣ ਦੀ ਪ੍ਰਵਾਨਗੀ ਮਿਲੀ ਸੀ। ਪਰ ਹੁਣ ਸਰਕਾਰ ਵੱਲੋਂ ਇਮੀਗ੍ਰੇਸ਼ਨ ਸਖ਼ਤੀਆਂ ਨੂੰ ਕੁਝ ਨਰਮ ਕਰ ਦਿੱਤਾ ਗਿਆ ਹੈ। ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਲਈ 14 ਦਿਨ ਲਈ ਇਕਾਂਤਵਾਸ ਵਿੱਚ ਰਹਿਣਾ ਜ਼ਰੂਰੀ ਹੈ,
ਨਹੀਂ ਤਾਂ ਉਲੰਘਣਾ ਕਰਨ ਤੇ ਭਾਰੀ ਜੁਰਮਾਨੇ ਨੂੰ ਲਾਏ ਜਾਣਗੇ।ਹੁਣ ਕੈਨੇਡਾ ਸਰਕਾਰ ਵੱਲੋਂ ਵੱਡੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਲਈ ਹੁਣ ਭਾਰਤੀ ਵਿਦਿਆਰਥੀਆ ਲਈ ਕੈਨੇਡਾ ਦੇ ਦਰਵਾਜੇ ਖੁੱਲ੍ਹ ਚੁੱਕੇ ਹਨ। ਉਨਟਾਰੀਓ ਦੀਆਂ ਯੂਨੀਵਰਸਿਟੀ ਆਫ ਵਾਟਰਲੂ, ਰਾਇਰਸਨ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਵਿੰਡਸਰ, ਓਸੀਏਡੀ ਯੂਨੀਵਰਸਿਟੀ, ਵਿੱਚ ਵਿਦਿਆਰਥੀਆਂ ਨੂੰ ਤਕਨੀਕੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਲਬਰਟਾ, ਬ੍ਰਿਟਿਸ਼ ਕਲੰਬੀਆ ਅਤੇ ਉਨਟਾਰੀਓ ਦੀਆਂ ਵੀ ਕਈ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਵਾਲੀਆਂ ਕੈਨੇਡੀਅਨ ਯੂਨੀਵਰਸਿਟੀ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ covid 19 ਦੀਆਂ ਪਾਬੰਦੀਆਂ ਦੀ ਵੀ ਪਾਲਣਾ ਕਰਨ ।
Previous Postਮਸ਼ਹੂਰ ਕਮੇਡੀਅਨ ਜਸਵਿੰਦਰ ਭੱਲੇ ਬਾਰੇ ਹੁਣ ਆਈ ਇਹ ਵੱਡੀ ਖਬਰ , ਸਾਰੇ ਪਾਸੇ ਚਰਚਾ
Next Postਇਟਲੀ ਦੇ ਗੁਰਦਵਾਰਾ ਸਾਹਿਬ ਤੋਂ ਕਿਸਾਨ ਅੰਦੋਲਨ ਬਾਰੇ ਆਈ ਅਜਿਹੀ ਖਬਰ , ਸਾਰੀ ਦੁਨੀਆਂ ਤੇ ਹੋ ਗਈ ਚਰਚਾ