ਕਨੇਡਾ ਤੋਂ ਆਈ ਇਹ ਵੱਡੀ ਮਾੜੀ ਖਬਰ ਪੰਜਾਬ ਚ ਪਿਆ ਮਾਤਮ, ਛਾਇਆ ਸੋਗ

ਤਾਜਾ ਵੱਡੀ ਖਬਰ

ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਾਜ ਕਰਦੇ ਹਨ।ਜਿਸ ਨਾਲ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ।ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਦੇ ਹੋਏ ਪਰਿਵਾਰ ਦੀ ਖਾਤਰ ਕੰਮ-ਕਾਜ ਕਰਨਾ ਪੈਂਦਾ ਹੈ। ਤਾ ਜੋ ਉਹ ਪਿੱਛੇ ਵਸਦੇ ਆਪਣੇ ਪਰਿਵਾਰ ਨੂੰ ਸਭ ਖ਼ੁਸ਼ੀਆਂ ਤੇ ਸਕਣ। ਇਸ ਸਾਲ ਦੇ ਵਿੱਚ ਬਹੁਤ ਸਾਰੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨਾਲ ਵਾਪਰੀਆ ਘਟਨਾਵਾਂ ਸਾਹਮਣੇ ਆਈਆਂ ਹਨ।

ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਇਸ ਸਾਲ ਦੇ ਵਿਚ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸ ਸਾਲ ਦੇ ਵਿੱਚ ਮੰ-ਦ-ਭਾ-ਗੀ-ਆਂ ਖਬਰਾਂ ਦੇ ਆਉਣ ਦਾ ਸਿਲਸਿਲਾ ਪਤਾ ਨਹੀ ਕਦੋਂ ਖਤਮ ਹੋਵੇਗਾ ।ਪੰਜਾਬ ਵਿਚ ਵੱਸਦੇ ਪਰਿਵਾਰਾਂ ਵੱਲੋਂ ਵਿਦੇਸ਼ ਗਏ ਪਰਿਵਾਰਕ ਮੈਂਬਰਾਂ ਦਾ ਰਾਹ ਤੱਕਿਆ ਜਾਂਦਾ ਹੈ , ਕਿ ਉਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਵਾਪਸ ਕਦੋਂ ਆਉਣਗੇ।

ਜਦੋਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਵਾਪਰੇ ਹੋਏ ਹਾਦਸੇ ਦੀ ਖਬਰ ਪਰਿਵਾਰ ਤੱਕ ਪਹੁੰਚਦੀ ਹੈ ਤਾਂ, ਉਹ ਕਿਸੇ ਕਹਿਰ ਤੋਂ ਘੱਟ ਨਹੀਂ ਹੁੰਦੀ। ਬਹੁਤ ਸਾਰੇ ਮਾਵਾਂ ਦੇ ਪੁੱਤ ਕਮਾਈ ਕਰਨ ਲਈ ਵਿਦੇਸ਼ ਜਾਂਦੇ ਹਨ ਤੇ ਵਾਪਸ ਉਨ੍ਹਾਂ ਦੀ ਲਾਸ਼ ਆਉਂਦੀ ਹੈ। ਅਜਿਹੇ ਬਹੁਤ ਸਾਰੇ ਹਾਦਸੇ ਆਮ ਹੀ ਵੇਖਣ ਤੇ ਸੁਣਨ ਨੂੰ ਮਿਲ ਰਹੇ ਹਨ। ਹੁਣ ਅਜਿਹੀ ਹੀ ਇਕ ਘਟਨਾ ਕੋਟ ਈਸੇ ਖਾਂ ਤੋਂ ਸਾਹਮਣੇ ਆਈ ਹੈ ।

ਜਿੱਥੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟ ਈਸੇ ਖਾਂ ਦਾ ਇੱਕ ਨੌਜਵਾਨ ਕਈ ਸਾਲ ਪਹਿਲਾਂ ਕੈਨੇਡਾ ਪੜ੍ਹਾਈ ਤੌਰ ਤੇ ਗਿਆ ਸੀ। ਜਿਸ ਦੀ ਕੈਨੇਡਾ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਰਿਤਿਸ਼ ਕੁਮਾਰ ਦੀ ਮੌਤ ਦੀ ਖਬਰ ਭਾਰਤੀ ਸਮੇਂ ਅਨੁਸਾਰ ਤਕਰੀਬਨ ਤਿੰਨ ਵਜੇ ਹੀ ਫ਼ੋਨ ਹੋਣ ਤੇ ਪਤਾ ਲੱਗੀ ਹੈ।

ਫੋਨ ਕਰਨ ਵਾਲੇ ਨੇ ਦੱਸਿਆ ਕਿ ਰਿਤਿਸ਼ ਕੁਮਾਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਸਵ. ਗਿਆਨ ਚੰਦ ਛੋਟੜਾ, ਸਾਬਕਾ ਬਿਜਲੀ ਮੁਲਾਜ਼ਮ ਦੀ ਵੀ ਇਕ ਸੜਕ ਹਾਦਸੇ ਦੌਰਾਨ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਨੌਜਵਾਨ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।