ਆਈ ਤਾਜਾ ਵੱਡੀ ਖਬਰ
ਸੱਚੇ ਮਨ ਨਾਲ ਕੀਤਾ ਗਿਆ ਹਰ ਇੱਕ ਕੰਮ ਪੂਰਨ ਹੁੰਦਾ ਹੈ। ਭਾਵੇਂ ਉਸ ਵੱਲ ਜਾਣ ਦਾ ਰਸਤਾ ਕਿੰਨਾ ਵੀ ਔਖਾ ਕਿਉਂ ਨਾ ਹੋਵੇ ਜੇਕਰ ਇਨਸਾਨ ਦੇ ਵਿਚ ਆਪਣੀ ਮੰਜ਼ਿਲ ਨੂੰ ਪਾਉਣ ਦਾ ਪੱਕਾ ਇਰਾਦਾ ਹੈ ਤਾਂ ਉਹ ਦੁਨੀਆਂ ਦੀ ਹਰ ਇੱਕ ਮੁਸ਼ਕਲ ਨੂੰ ਪਾਰ ਕਰਦਾ ਹੋਇਆ ਆਪਣੀ ਮੰਜ਼ਿਲ ਨੂੰ ਸਰ ਕਰ ਹੀ ਲੈਂਦਾ ਹੈ। ਅਜੋਕੇ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਮੋਬਾਈਲ ਨੇ ਆਪਣੀ ਕੈਦ ਵਿੱਚ ਰੱਖਿਆ ਹੋਇਆ ਜਿਸ ਦੀ ਵਜ੍ਹਾ ਕਾਰਨ ਨੌਜਵਾਨ ਆਪਣੇ ਅਸਲ ਉਦੇਸ਼ਾਂ ਤੋਂ ਭਟਕ ਰਹੇ ਹਨ। ਪਰ ਇਸ ਦੁਨੀਆਂ ਦੇ ਵਿੱਚ ਕੁੱਝ ਨੌਜਵਾਨ ਅਜਿਹੇ ਵੀ ਹਨ ਜਿਨ੍ਹਾਂ ਨੇ ਮੋਬਾਈਲ ਤੋਂ ਦੂਰ ਰਹਿੰਦੇ ਹੋਏ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਹਨ।
ਇਨ੍ਹਾਂ ਵਿੱਚੋਂ ਹੀ ਇੱਕ ਨਾਮ ਆਉਂਦਾ ਹੈ ਰੂਪਨਗਰ ਦੇ ਰਹਿਣ ਵਾਲੇ 22 ਸਾਲਾ ਕਰਨਪ੍ਰੀਤ ਸਿੰਘ ਦਾ ਜਿਸ ਨੇ ਵਿਦੇਸ਼ੀ ਧਰਤੀ ਦੇ ਉਤੇ ਆਪਣੀ ਮਿਹਨਤ ਦੇ ਸਦਕਾ ਆਪਣਾ ਅਤੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ। ਮੁੱਢਲੀ ਵਿੱਦਿਆ ਪੰਜਾਬ ਤੋਂ ਹਾਸਲ ਕਰਨ ਮਗਰੋਂ ਕਰਨਪ੍ਰੀਤ ਨੇ ਕੈਨੇਡਾ ਲਈ ਉਡਾਰੀ ਮਾਰੀ ਸੀ ਜਿੱਥੋਂ ਉਸ ਨੇ ਮਿਹਨਤ ਅਤੇ ਲਗਨ ਦੇ ਨਾਲ ਬੀਐੱਸਸੀ ਫਿਜ਼ਿਕਸ ਆਨਰਸ ਦੀ ਪੜ੍ਹਾਈ ਕੀਤੀ। ਕਰਨਪ੍ਰੀਤ ਵੱਲੋਂ ਪੜ੍ਹਾਈ ਲਈ ਕੀਤੀ ਗਈ ਲਗਨ ਅਤੇ ਮਿਹਨਤ ਦੇ ਸਦਕਾ ਹੀ ਹੁਣ ਕੈਨੇਡਾ ਦੀ ਕੁਈਨਜ਼ ਯੂਨੀਵਰਸਿਟੀ ਨੇ ਉਸ ਨੂੰ ਅਗਲੇ ਪੜ੍ਹਾਈ ਕਰਨ ਦੇ ਲਈ ਖੁਦ ਸੱਦਾ ਦਿੱਤਾ ਹੈ।
ਇੰਨਾ ਹੀ ਨਹੀਂ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਕਰਨਪ੍ਰੀਤ ਦੇ ਰਹਿਣ ਸਹਿਣ, ਖਾਣ-ਪੀਣ ਅਤੇ ਪੜ੍ਹਾਈ ਦੇ ਲਈ ਖ਼ਰਚ ਵਾਸਤੇ ਉਸ ਨੂੰ 32 ਹਜ਼ਾਰ ਡਾਲਰ ਭਾਵ ਕੇ 18.50 ਲੱਖ ਰੁਪਏ ਦੀ ਸਲਾਨਾ ਸਕਾਲਰਸ਼ਿਪ ਦਿੱਤੀ ਜਾਵੇਗੀ। ਕਰਨਪ੍ਰੀਤ ਦੇ ਮਾਂ-ਬਾਪ ਨੇ ਆਪਣੇ ਪੁੱਤਰ ਦੀ ਕਾਮਯਾਬੀ ਸਬੰਧੀ ਬੇਹੱਦ ਖੁਸ਼ੀ ਦੇ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਇੱਥੋਂ ਤੱਕ ਪਹੁੰਚਣ ਦੇ ਲਈ ਬਹੁਤ ਕੜੀ ਮਿਹਨਤ ਕੀਤੀ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਬਾਕੀ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅੱਗੇ ਵਧਣ ਦਾ ਇਕ ਮੌਕਾ ਜ਼ਰੂਰ ਦੇਣ। ਉਨ੍ਹਾਂ ਦੱਸਿਆ ਕਿ ਕਰਮਪ੍ਰੀਤ ਨੇ 12ਵੀਂ ਜਮਾਤ ਤੱਕ ਕਦੇ ਵੀ ਮੋਬਾਈਲ ਫੋਨ ਨਹੀਂ ਚਲਾਇਆ ਸੀ। ਓਧਰ ਕਰਮਪ੍ਰੀਤ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਛੋਟੇ ਭਰਾ ਨੂੰ ਦਿੱਤਾ।
Previous Postਹੁਣ ਇਥੇ ਸਕੂਲ ਦੇ 54 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਨਿਕਲੇ , ਮਚੀ ਹਾਹਾਕਾਰ
Next Postਹੁਣੇ ਹੁਣੇ ਪੰਜਾਬੀ ਗਾਇਕੀ ਨੂੰ ਸਰਦੂਲ ਮਗਰੋਂ ਲੱਗਾ ਇਕ ਹੋਰ ਵੱਡਾ ਝਟਕਾ – ਇਸ ਮਸ਼ਹੂਰ ਕਲਾਕਾਰ ਦੀ ਮੌਤ