ਕਨੇਡਾ ਤੋਂ ਆਈ ਇਹ ਵੱਡੀ ਖਬਰ ਪੰਜਾਬੀਆਂ ਦੇ ਬਾਰੇ ਚ – ਹੋਵੇਗੀ ਬੱਲੇ ਬੱਲੇ

ਆਈ ਤਾਜ਼ਾ ਵੱਡੀ ਖਬਰ

ਇਸ ਸਮੁੱਚੇ ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰਾਂ ਗਰਮਾਈ ਹੋਈ ਹੈ। ਜਿਸ ਬਾਰੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਆਪਣੀ ਪਾਰਟੀ ਦੀ ਮਜਬੂਤੀ ਲਈ ਕਈ ਵਿਧਾਇਕਾਂ ਅਤੇ ਵਰਕਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਉੱਥੇ ਹੀ ਵੱਖ-ਵੱਖ ਪਾਰਟੀਆਂ ਵੱਲੋਂ ਲੋਕਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਜਿਸ ਨਾਲ ਪਾਰਟੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ। ਅਜਿਹੀਆਂ ਤਿਆਰੀਆਂ ਹੀ ਇਨ੍ਹੀਂ ਦਿਨੀਂ ਕੈਨੇਡਾ ਸਰਕਾਰ ਵੱਲੋਂ ਵੀ ਕੀਤੀਆਂ ਜਾ ਰਹੀਆਂ ਹਨ ਕਿਉਂਕਿ 20 ਸਤੰਬਰ ਨੂੰ ਕੈਨੇਡਾ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ ਹਨ।

ਜਿੱਥੇ ਕੈਨੇਡਾ ਵਿਚ ਭਾਰੀ ਗਿਣਤੀ ਵਿਚ ਪੰਜਾਬੀ ਵਸਦੇ ਹਨ। ਉਥੇ ਹੀ ਉਨ੍ਹਾਂ ਵੱਲੋਂ ਰਾਜਨੀਤੀ ਵਿੱਚ ਵੀ ਕਈ ਅਹੁਦਿਆਂ ਤੇ ਕਾਮਯਾਬੀ ਹਾਸਲ ਕੀਤੀ ਗਈ ਹੈ ਅਤੇ ਇਨ੍ਹਾਂ ਹੋਣ ਵਾਲੀਆਂ ਚੋਣਾਂ ਵਿੱਚ ਵੀ ਬਹੁਤ ਸਾਰੇ ਪੰਜਾਬੀ ਸ਼ਾਮਲ ਹਨ। ਹੁਣ ਕੈਨੇਡਾ ਤੋਂ ਪੰਜਾਬੀਆਂ ਦੇ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਾਰੇ ਪੰਜਾਬੀਆਂ ਦੀ ਬੱਲੇ-ਬੱਲੇ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਬਹੁਤ ਸਾਰੇ ਪੰਜਾਬੀ ਆਪਣੇ ਭਵਿੱਖ ਨੂੰ ਰਾਜਨੀਤੀ ਵਿੱਚ ਅਜ਼ਮਾ ਰਹੇ ਹਨ। ਜਿਸ ਕਾਰਨ ਉਨ੍ਹਾਂ ਦੀ ਸਭ ਪਾਸੇ ਚਰਚਾ ਹੋ ਰਹੀ ਹੈ।

ਦੱਸਿਆ ਗਿਆ ਹੈ ਕਿ ਇਸ ਵਾਰ ਹੋਣ ਵਾਲੀਆਂ ਮਧਕਾਲੀ ਫੈਡਰਲ ਚੋਣਾਂ ਵਿੱਚ ਪੰਜਾਬੀਆਂ ਦਾ ਕਾਫ਼ੀ ਬੋਲਬਾਲਾ ਸੁਣਿਆ ਜਾ ਰਿਹਾ ਹੈ। ਕਿਉਕਿ 70 ਦੇ ਕਰੀਬ ਪੰਜਾਬੀ ਉਮੀਦਵਾਰ ਰਾਜਨੀਤਿਕ ਦੇ ਖੇਤਰ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿਨ੍ਹਾਂ ਵਿਚ 21 ਔਰਤਾਂ ਵੀ ਇਹਨਾਂ ਹੋਣ ਵਾਲੀਆਂ ਚੋਣਾਂ ਵਿਚ ਹਿੱਸਾ ਲੈ ਰਹੀਆਂ ਹਨ। ਉਥੇ ਹੀ ਕਈ ਹਲਕਿਆਂ ਵਿੱਚ ਪੰਜਾਬੀ ਇਹਨਾਂ ਹੋਣ ਵਾਲੀਆਂ ਚੋਣਾਂ ਵਿੱਚ ਖੜ੍ਹੇ ਹੋਏ ਹਨ ਜਦ ਕਿ ਉਨ੍ਹਾਂ ਦੇ ਮੁਕਾਬਲੇ ਵਿਚ ਦੂਜੀ ਪਾਰਟੀ ਵੱਲੋਂ ਵੀ ਪੰਜਾਬੀਆਂ ਨੂੰ ਹੀ ਖੜੇ ਕੀਤਾ ਗਿਆ ਹੈ।

ਜਿਸ ਨਾਲ 20 ਸਤੰਬਰ ਨੂੰ ਹੋਣ ਵਾਲੀਆਂ ਫ਼ੈਡਰਲ ਚੋਣਾਂ ਵਿਚ ਬਹੁਤ ਸਾਰੇ ਪੰਜਾਬੀ ਹੀ ਇਕ-ਦੂਜੇ ਨੂੰ ਟੱਕਰ ਦੇ ਰਹੇ ਹਨ। ਜਿੱਥੇ ਕੈਨੇਡਾ ਨੂੰ ਵੀ ਮਿੰਨੀ ਪੰਜਾਬ ਆਖਿਆ ਜਾਂਦਾ ਹੈ। ਉਥੇ ਕੁਲ 338 ਕੈਨੇਡੀਅਨ ਪਾਰਲੀਮੈਂਟ ਦੀਆਂ ਸੀਟਾਂ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਆਪਣੀਆਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਿੱਥੇ ਪੂਰੀ ਹੋ ਗਈ ਹੈ। ਇਸ ਦੀ ਆਖਰੀ ਤਰੀਕ 30 ਅਗਸਤ ਤੱਕ ਰੱਖੀ ਗਈ ਸੀ। ਉੱਥੇ ਹੀ ਹੁਣ ਸਾਰੀਆਂ ਪਾਰਟੀਆਂ ਵੱਲੋਂ ਸਰਗਰਮੀਆਂ ਵੀ ਤੇਜ਼ ਕੀਤੀਆਂ ਗਈਆਂ ਹਨ।