ਕਨੇਡਾ ਜਾਣ ਵਾਲਿਆਂ ਲਈ ਹੁਣੇ ਹੁਣੇ ਆਈ ਵੱਡੀ ਖਬਰ – ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਚੀਨ ਦੇਸ਼ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਕਰੋਨਾ ਨੇ ਜਿੱਥੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ, ਉਥੇ ਹੀ ਕਰੋਨਾ ਦੀ ਅਗਲੀ ਲਹਿਰ ਨੇ ਇਸ ਦੁਨੀਆਂ ਨੂੰ ਡ-ਰ ਦੇ ਸਾਏ ਹੇਠ ਰੱਖਿਆ ਹੋਇਆ ਹੈ। ਇਸ ਕਰੋਨਾ ਦੇ ਕਾਰਨ ਬੁਹਤ ਸਾਰੇ ਲੋਕ ਇਸ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ। ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਥੇ ਹੀ ਇਸਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵਿੱਚ ਤਾਲਾ ਬੰਦੀ ਕੀਤੀ ਗਈ ਹੈ।

ਪਿੱਛਲੇ ਸਾਲ ਦਸੰਬਰ ਵਿਚ ਬ੍ਰਿਟੇਨ ਵਿਚ ਮਿਲੇ ਕਰੋਨਾ ਦੇ ਨਵੇਂ ਸਟਰੇਨ ਕਾਰਨ ਦੁਨੀਆਂ ਫਿਰ ਤੋਂ ਚਿੰਤਾ ਵਿੱਚ ਹੈ। ਕੈਨੇਡਾ ਜਾਣ ਵਾਲਿਆਂ ਲਈ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਤੇ ਹੋ ਗਿਆ ਹੈ ਇਕ ਐਲਾਨ। ਕੈਨੇਡਾ ਸਰਕਾਰ ਵੱਲੋਂ ਸੂਬੇ ਅੰਦਰ ਮਿਲੇ ਕਰੋਨਾ ਦੇ ਨਵੇਂ ਕੇਸਾਂ ਨੂੰ ਦੇਖਦੇ ਹੋਏ ਆਪਣੀਆਂ ਸਰਹੱਦਾਂ ਤੇ ਚੌਕਸੀ ਵਧਾ ਦਿੱਤੀ ਹੈ। ਉਥੇ ਹੀ ਕੈਨੇਡਾ ਵਿੱਚ ਕੁਝ ਬ੍ਰਿਟੇਨ ਵਿਚ ਮਿਲਣ ਵਾਲੇ ਨਵੇਂ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਕੈਨੇਡਾ ਵਿੱਚ ਰੋਜ਼ ਹੀ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ ਦੂਸਰੇ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਉੱਪਰ ਸਖ਼ਤ ਪਾਬੰਦੀ ਲਾ ਦਿੱਤੀਆਂ ਹਨ।

ਕੈਨੇਡਾ ਸਰਕਾਰ ਨੇ ਕਰੋਨਾ ਦੇ ਪ੍ਸਾਰ ਨੂੰ ਰੋਕਣ ਲਈ ਕੁੱਝ ਹੋਟਲਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਲਿਸਟ ਵਿਚੋਂ ਹੀ ਕਿਸੇ ਇੱਕ ਹੋਟਲ ਵਿੱਚ ਵਿਦੇਸ਼ ਤੋਂ ਆਏ ਯਾਤਰੀਆਂ ਨੂੰ ਰੁਕਣਾ ਪਵੇਗਾ। ਹਵਾਈ ਅੱਡੇ ਤੇ ਪਹੁੰਚਣ ਉਪਰੰਤ ਯਾਤਰੀਆਂ ਦਾ ਕਰੋਨਾ ਟੈਸਟ ਵੀ ਲਾਜ਼ਮੀ ਕੀਤਾ ਗਿਆ ਹੈ ਤੇ ਉਸਦੀ ਰਿਪੋਰਟ ਆਉਣ ਤੱਕ ਯਾਤਰੀਆਂ ਨੂੰ 3 ਦਿਨ ਲਈ ਸਰਕਾਰ ਵੱਲੋਂ ਮੰ-ਜ਼ੂ-ਰ-ਸ਼ੁ-ਦਾ ਹੋਟਲ ਵਿੱਚ ਰਹਿ ਕੇ ਹੀ ਉਡੀਕ ਕਰਨੀ ਪਵੇਗੀ। ਇਸ ਸਭ ਦਾ ਖਰਚਾ ਯਾਤਰੀਆਂ ਵੱਲੋਂ ਖ਼ੁਦ ਚੁੱਕਿਆ ਜਾਵੇਗਾ। ਯਾਤਰੀ ਆਉਣ ਤੋਂ ਪਹਿਲਾਂ ਹੀ ਜਾਰੀ ਕੀਤੀ ਗਈ ਸੂਚੀ ਵਿੱਚੋਂ ਆਪਣੇ ਨਜ਼ਦੀਕ ਵਾਲੇ ਹੋਟਲ ਨੂੰ ਬੁੱਕ ਕਰਵਾਉਣ ਲਈ 1-800-294-8253, ਟੋਲ ਫ਼ਰੀ ਉੱਤਰੀ ਅਮਰੀਕਾ, 1-613-830-2992 ਉੱਤਰੀ ਅਮਰੀਕਾ ਤੋਂ ਬਾਹਰ, ਤੇ ਫੋਨ ਕਰਕੇ ਬੁਕਿੰਗ ਕਰਵਾ ਸਕਦੇ ਹਨ।

ਜਿਸ ਦਾ ਜਵਾਬ ਯਾਤਰੀਆਂ ਨੂੰ 4 ਘੰਟੇ ਦੇ ਅੰਦਰ ਹੀ ਈਮੇਲ ਰਾਹੀਂ ਭੇਜ ਦਿੱਤਾ ਜਾਵੇਗਾ। ਸਰਕਾਰ ਵੱਲੋਂ ਜਾਰੀ ਕੀਤੀ ਗਈ ਹੋਟਲ ਦੀ ਸੂਚੀ ਵਿਚ ਸ਼ਾਮਲ ਕੀਤੇ ਗਏ ਨਾਮ,ਵੈਸਟਿਨ ਵਾਲ ਸੈਂਟਰ ਵੈਨਕੂਵਰ ਏਅਰ ਪੋਰਟ, ਅਕਲੇਮ ਤੇ ਮੈਰੀਅਟ ਹੋਟਲ ਕੈਲਗਰੀ, ਏਐਲਟੀ ਹੋਟਲ, ਫੌਰ ਪੁਆਇੰਟ ਸ਼ੈਰਟਨ ਤੇ ਐਲੀਮੈਂਟ ਹੋਟਲ, ਹੌਲੀਡੇ ਇਨ ਤੇ ਸ਼ੈਰਟਨ ਗੇਟਵੇਅ ਹੋਟਲ ਟੋਰਾਂਟੋ ਪੀਅਰਸਨ ਏਅਰਪੋਰਟ ਜਦਕਿ ਮਾਂਟਰੀਅਲ ਪੀਅਰੇ ਏਲੀਅਟ ਟਰੂਡੋ ਕੌਮਾਂਤਰੀ ਏਅਰਪੋਰਟ ’ਤੇ ਅਲੌਫਟ, ਕ੍ਰਾਊਨ, ਹੌਲੀਡੇਅ ਵਨ ਐਕਸਪ੍ਰੈੱਸ, ਤੇ ਮੈਰੀਅਟ ਇਨ ਇਸ ਵਿੱਚ ਸ਼ਾਮਲ ਹਨ। ਇਹ ਅੰਤਿਮ ਸੂਚੀ ਨਹੀਂ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਹੋਟਲ ਵੀ ਇਸ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ।