ਕਨੇਡਾ ਜਾਣ ਲਗਿਆਂ ਨਾਲ ਵਜੀ ਅਜਿਹੀ ਠੱਗੀ ਕੇ ਸਭ ਰਹਿ ਗਏ ਹੈਰਾਨ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਇਸ ਸਮੇਂ ਚੋਣਾਂ ਦੇ ਮਾਹੌਲ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਵਾਸਤੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ, ਜਿੱਥੇ ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਲੁੱਟ-ਖੋਹ ਚੋਰੀ ਠੱਗੀ ਅਤੇ ਧੋਖਾਧੜੀ ਵਰਗੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਦੇ ਨੌਜਵਾਨਾਂ ਵੱਲੋਂ ਜਿੱਥੇ ਵਿਦੇਸ਼ ਜਾਣ ਲਈ ਕਾਨੂੰਨੀ ਅਤੇ ਗੈਰਕਾਨੂੰਨੀ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ। ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਕਾਰਨ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਹੁਣ ਇੱਥੇ ਕੈਨੇਡਾ ਜਾਣ ਲੱਗਿਆਂ ਨਾਲ ਅਜਿਹੀ ਠੱਗੀ ਵੱਜੀ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਚੰਡੀਗੜ੍ਹ ਨਜ਼ਦੀਕ ਮਨੀਮਾਜਰਾ ਥਾਣਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਠਗੀ ਦਾ ਸ਼ਿਕਾਰ ਹੋਏ ਪੀੜਤ ਜਸਪ੍ਰੀਤ ਸਿੰਘ ਵਲੋ ਕੁਝ ਅਣਪਛਾਤੇ ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਗਈ ਹੈ। ਇਸ ਵਿੱਚ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਜਾਣ ਵਾਸਤੇ ਟਰੰਟੋ ਦੀ ਟਿਕਟ ਕਰਵਾਉਣ ਲਈ ਇਕ ਵਿਅਕਤੀ ਵੱਲੋਂ 69 ਹਜ਼ਾਰ 97 ਰੁਪਏ ਦੀ ਠੱਗੀ ਮਾਰੀ ਗਈ ਹੈ।

ਸ਼ਿਕਾਇਤ ਵਿਚ ਜਿਥੇ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਬੇਟੀ ਦਾ 31 ਮਾਰਚ 2021 ਨੂੰ ਕੈਨੇਡਾ ਜਾਣ ਦਾ ਵੀਜ਼ਾ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਕੈਨੇਡਾ ਜਾਣ ਲਈ ਟਿਕਟ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੀ ਬੇਟੀ ਦੀ ਇੱਕ ਦੋਸਤ ਐਡਮਿਨਾ ਵੱਲੋਂ ਪੱਚੀ ਫੀਸਦੀ ਛੋਟ ਦਿਵਾਉਣ ਦੀ ਗੱਲ ਕੀਤੀ ਗਈ ਸੀ। ਜਿੱਥੇ 25 ਫੀਸਦੀ ਡਿਸਕਾਊਂਟ ਦੇ ਚਲਦੇ ਹੋਏ ਉਹਨਾਂ ਵੱਲੋ ਟਰਾਟੋ ਦੇ ਟਿਕਟ ਉਸਦੇ ਜਾਣਕਾਰ ਤੋਂ ਕਰਵਾਉਣ ਦੀ ਗੱਲ ਮੰਨ ਲਈ ਗਈ।

ਜਿੱਥੇ ਉਨ੍ਹਾਂ ਨੂੰ ਦਿੱਲੀ ਨਿਵਾਸੀ ਅਭਿਸ਼ੇਕ ਦਾ ਨੰਬਰ ਦਿੱਤਾ ਗਿਆ ਜਿਸ ਉਪਰ ਗੱਲ ਕਰਨ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਟਰਾਂਟੋ ਜਾਣ ਵਾਸਤੇ ਟਿਕਟ ਲਈ 69 ਹਜ਼ਾਰ 97 ਰੁਪਏ ਗੁਗਲ ਪੇ ਰਾਹੀਂ ਟਰਾਂਸਫਰ ਕੀਤੇ ਗਏ। ਉਥੇ ਹੀ ਪੈਸੇ ਟਰਾਂਸਫਰ ਹੋ ਜਾਣ ਤੋਂ ਬਾਅਦ ਉਸ ਵੱਲੋਂ ਕੋਈ ਵੀ ਗੱਲ ਨਹੀਂ ਕੀਤੀ ਗਈ ਅਤੇ ਫੋਨ ਚੁੱਕਣਾ ਬੰਦ ਕਰ ਦਿੱਤਾ ਗਿਆ। ਜਿਸ ਤੋਂ ਪੀੜਤ ਵਿਅਕਤੀ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਹੈ।