ਕਨੇਡਾ ਚ ਵਾਪਰਿਆ ਕਹਿਰ ਪੰਜਾਬੀਆਂ ਦੀ ਹੋਈ ਇਸ ਤਰਾਂ ਦਰਦਨਾਕ ਮੌਤ ਦੇਖ ਗੋਰਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰ ਹਨ ਅਤੇ ਆਪਣੇ ਉੱਜਵਲ ਭਵਿੱਖ ਲਈ ਵਿਦੇਸ਼ ਜਾਣ ਦਾ ਰੁਖ ਕਰ ਲੈਂਦੇ ਹਨ। ਜਿੱਥੇ ਜਾ ਕੇ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਵੀ ਸਾਕਾਰ ਕਰ ਸਕਣ, ਜਿਸ ਸਦਕਾ ਪਰਿਵਾਰ ਦੀ ਆਰਥਿਕ ਹਾਲਤ ਵੀ ਸੁਧਰ ਸਕਦੀ ਹੈ। ਉਥੇ ਹੀ ਵਿਦਿਆਰਥੀ ਵਿਦੇਸ਼ਾਂ ਵਿਚ ਜਾ ਕੇ ਉੱਚ ਪੜ੍ਹਾਈ ਕਰਦੇ ਹਨ ਅਤੇ ਨਾਲ ਹੀ ਆਪਣਾ ਕੋਈ ਨਾ ਕੋਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਜਿਸ ਸਦਕਾ ਉਹ ਆਪਣੇ ਕਾਲਜ ਵਿੱਚ ਫੀਸਾਂ ਦਾ ਇੰਤਜ਼ਾਮ ਕਰ ਸਕਣ ਅਤੇ ਆਪਣੇ ਪਰਵਾਰ ਨੂੰ ਆਰਥਿਕ ਸਹਾਇਤਾ ਕਰ ਸਕਣ। ਇਸ ਸਭ ਦੇ ਚੱਲਦੇ ਹੋਏ ਪੰਜਾਬੀ ਨੌਜਵਾਨਾਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਭਾਰੀ ਮਿਹਨਤ ਕੀਤੀ ਜਾਂਦੀ ਹੈ।

ਉਥੇ ਹੀ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਵਾਪਸ ਘਰ ਆਉਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਪਰ ਉਨ੍ਹਾਂ ਨਾਲ ਵਾਪਰੇ ਹੋਏ ਹਾਦਸੇ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਹੁਣ ਕੈਨੇਡਾ ਵਿੱਚ ਕਹਿਰ ਵਾਪਰਿਆ ਹੈ ਜਿੱਥੇ ਪੰਜਾਬੀਆਂ ਦੀ ਹੋਈ ਦਰਦਨਾਕ ਮੌਤ ਨਾਲ ਗੋਰੇ ਵੀ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੈਨੇਡਾ ਦੇ ਉਂਟਾਰੀਓ ਸੂਬੇ ਤੋਂ ਸਾਹਮਣੇ ਆਈ ਹੈ। ਜਿਥੇ ਬੀਤੇ ਦਿਨੀਂ 23 ਸਾਲਾ ਇੰਟਰਨੈਸ਼ਨਲ ਸਟੂਡੈਂਟ ਇੰਦਰਜੀਤ ਸਿੰਘ ਸੋਹੀ ਅਤੇ 47 ਸਾਲਾ ਰਜਿੰਦਰ ਸਿੰਘ ਦੀ ਟਰੱਕ ਨੂੰ ਲੱਗੀ ਭਿਆਨਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ।

ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਨੋ ਟਰੱਕ ਤੇ ਜਾ ਰਹੇ ਸਨ। ਇਸ ਹਾਦਸੇ ਦੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੋਨੋ ਮ੍ਰਿਤਕ ਪੰਜਾਬੀ ਆਪਣੇ ਪੰਜਾਬੀ ਮਾਲਕ ਦੀ ਅਲਬਰਟਾ ਵਿਖੇ ਬੀ.ਬੀ. ਐਨ ਟਰਾਂਸਪੋਰਟ ਕੰਪਨੀ ਵਿਚ ਕੰਮ ਕਰਦੇ ਸਨ। ਦੱਸਿਆ ਗਿਆ ਹੈ ਕਿ ਮ੍ਰਿਤਕ ਪੰਜਾਬੀ ਨੌਜਵਾਨ ਇੰਦਰਜੀਤ ਸਿੰਘ ਸੋਹੀ ਕੈਨੇਡਾ ਪੜ੍ਹਾਈ ਕਰਨ ਵਾਸਤੇ ਤਿੰਨ ਸਾਲ ਪਹਿਲਾਂ ਹੀ ਆਇਆ ਸੀ। ਜਿਸ ਨੇ ਪਿਛਲੇ ਮਹੀਨੇ ਹੀ ਹਾਈਵੇ ਉੱਤੇ ਟਰੱਕ ਚਲਾਉਣਾ ਸ਼ੁਰੂ ਕੀਤਾ ਸੀ।

ਉਥੇ ਹੀ 47 ਸਾਲਾ ਰਜਿੰਦਰ ਸਿੰਘ ਜੋ ਇਸ ਹਾਦਸੇ ਵਿੱਚ ਨਾਲ ਮੌਜੂਦ ਸੀ ਉਹ ਮੋਹਾਲੀ ਦੇ ਨੇੜਲੇ ਪਿੰਡ ਚਟਾਮਲਾ ਨਾਲ ਸਬੰਧਤ ਸੀ। ਅਚਾਨਕ ਹੀ ਰਾਤ ਨੂੰ ਭਿਆਨਕ ਅੱਗ ਲੱਗ ਗਈ ਸੀ ਜਿਸ ਕਾਰਨ ਟਰੱਕ ਵਿੱਚ ਮੌਜੂਦ ਇਨਾਂ ਦੋਹਾਂ ਪੰਜਾਬੀਆਂ ਦੀ ਮੌਤ ਹੋ ਗਈ। ਜਿਸ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।