ਕਨੇਡਾ ਚ ਰੇਲ ਨਾਲ ਹੋਇਆ ਭਿਆਨਕ ਹਾਦਸਾ ਹੋਈਆਂ ਮੌਤਾਂ ਪੰਜਾਬ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਹੈ। ਜਿੱਥੇ ਜਾ ਕੇ ਉਹ ਨੌਜਵਾਨ ਆਪਣੇ ਮਾਪਿਆਂ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਕੁਝ ਲੋਕ ਜਿੱਥੇ ਮਜਬੂਰੀ ਦੇ ਚਲਦੇ ਹੋਏ ਵਿਦੇਸ਼ਾਂ ਵਿਚ ਜਾਣ ਬਾਰੇ ਸੋਚਦੇ ਹਨ, ਉਥੇ ਹੀ ਕੁਝ ਲੋਕਾਂ ਨੂੰ ਬਾਹਰਲੇ ਦੇਸ਼ਾਂ ਦੀ ਖੂਬਸੂਰਤੀ ਵੀ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਜਿਨ੍ਹਾਂ ਵੱਲੋਂ ਵਿਦੇਸ਼ਾਂ ਵਿਚ ਜਾ ਕੇ ਬਹੁਤ ਮਿਹਨਤ ਕੀਤੀ ਜਾਂਦੀ ਹੈ। ਤੇ ਪੰਜਾਬ ਵਿਚ ਵਸਦੇ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੀ ਸੁੱਖ-ਸ਼ਾਂਤੀ ਅਤੇ ਸਲਾਮਤੀ ਲਈ ਹਰ ਵਕਤ ਦੁਆ ਕੀਤੀ ਜਾਦੀ ਹੈ। ਪਰ ਵਿਦੇਸ਼ਾਂ ਵਿੱਚ ਗਏ ਹੋਏ ਬਹੁਤ ਸਾਰੇ ਪੰਜਾਬੀਆਂ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰਣ ਦੀ ਖਬਰ ਸਾਹਮਣੇ ਆ ਜਾਂਦੀ ਹੈ, ਜੋ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ।

ਹੁਣ ਕੈਨੇਡਾ ਵਿੱਚ ਇੱਕ ਭਿਆਨਕ ਰੇਲ ਹਾਦਸਾ ਹੋਇਆ ਹੈ ਜਿੱਥੇ ਮੌਤਾਂ ਹੋਈਆਂ ਹਨ ਅਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੈਨੇਡਾ ਦੇ ਨਾਰਥ ਟਰਾਂਟੋ ਦੇ ਇਲਾਕੇ ਵਿਚ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇਕ ਰੇਲ ਅਤੇ ਕਾਰ ਦੀ ਆਪਸ ਵਿਚ ਟੱਕਰ ਹੋ ਗਈ ਹੈ। ਜਿਸ ਕਾਰਨ ਕਾਰ ਵਿੱਚ ਸਵਾਰ 2 ਲੜਕੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ 3 ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜੋ ਜੇਰੇ ਇਲਾਜ ਹਨ। ਦੱਸਿਆ ਗਿਆ ਹੈ ਕਿ ਇਹਨਾਂ ਵਿਚ ਪੰਜਾਬ ਤੋਂ ਪੜ੍ਹਣ ਆਈਆਂ ਸਟੂਡੈਂਟ ਲੜਕੀਆਂ ਵੀ ਸ਼ਾਮਲ ਹਨ।

ਜਿਸ ਕਾਰ ਦੀ ਟਰੇਨ ਨਾਲ ਟੱਕਰ ਹੋਈ ਹੈ ਉਸ ਵਿੱਚ 5 ਲੜਕੀਆਂ ਸਵਾਰ ਸਨ। ਕਾਰ ਵਿਚ ਸਵਾਰ ਲੜਕੀਆਂ ਦੀ ਪਛਾਣ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ। ਇਹ ਹਾਦਸਾ ਸਿਮਕੋ ਕਾਉਂਟੀ ਨਿਊ ਮਾਰਕੀਟ ਦੇ ਬਿਲਕੁਲ ਨਜ਼ਦੀਕ ਵਾਪਰਿਆ ਹੈ। ਇਸ ਹਾਦਸੇ ਦੇ ਵਾਪਰਨ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ।

ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਅਤੇ ਜ਼ਖਮੀ ਹੋਈਆਂ ਲੜਕੀਆਂ ਵਿਚ ਜਿਥੇ ਪੰਜਾਬ ਦੀ ਨੌਜਵਾਨ ਲੜਕੀਆਂ ਵੀ ਸ਼ਾਮਲ ਹਨ। ਉਥੇ ਹੀ ਇਸ ਘਟਨਾ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜ਼ਖਮੀ ਲੜਕੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਪੰਜਾਬ ਦੇ ਵਿਦਿਆਰਥੀ ਵੱਖ-ਵੱਖ ਘਟਨਾਵਾਂ ਦੇ ਸ਼ਿਕਾਰ ਹੋ ਚੁੱਕੇ ਹਨ।