ਕਨੇਡਾ ਚ ਪੰਜਾਬੀ ਕੋਲੋਂ ਹੋਈ ਇਸ ਇਕ ਗ਼ਲਤੀ ਨੇ ਲਈ 3 ਪੀੜੀਆਂ ਦੀ ਜਾਨ

ਆਈ ਤਾਜਾ ਵੱਡੀ ਖਬਰ

ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਜਿਥੇ ਸਰਕਾਰਾਂ ਵੱਲੋਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਉਥੇ ਹੀ ਵਿਸ਼ਵ ਭਰ ਵਿੱਚ ਸੜਕ ਦੁਰਘਟਨਾਵਾਂ ਵੀ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਆਏ ਦਿਨ ਕਈ ਲੋਕ ਆਪਣੀ ਜਾਨ ਗਵਾ ਦਿੰਦੇ ਹਨ। ਸੜਕ ਆਵਾਜਾਈ ਵਿਭਾਗ ਵੱਲੋਂ ਲੋਕਾਂ ਨੂੰ ਇਨ੍ਹਾਂ ਹਾਦਸਿਆਂ ਤੋਂ ਸੁਰੱਖਿਅਤ ਰੱਖਣ ਲਈ ਬਹੁਤ ਸਾਰੇ ਟਰੈਫਿਕ ਨਿਯਮ ਬਣਾਏ ਗਏ ਹਨ ਅਤੇ ਸਮੇਂ-ਸਮੇਂ ਤੇ ਕਈ ਨਿਯਮਾਂ ਨੂੰ ਸੁਧਾਰਿਆ ਜਾਂਦਾ ਹੈ ਤੇ ਕਈ ਨਵੇਂ ਨਿਯਮ ਦੀ ਉਸਾਰੀ ਵੀ ਕੀਤੀ ਜਾਂਦੀ ਹੈ।

ਸਰਕਾਰਾਂ ਵੱਲੋਂ ਲੋਕਾਂ ਨੂੰ ਇਹਨਾਂ ਸੜਕੀ ਨਿਯਮਾਂ ਦੀ ਪਾਲਣਾ ਕਰਨ ਬਾਰੇ ਸਖ਼ਤ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਅਣਗਹਿਲੀ ਕਰਨ ਵਾਲਿਆਂ ਨੂੰ ਭਾਰੀ ਮਾਤਰਾ ਵਿੱਚ ਚਲਾਨ ਭੁਗਤਣਾ ਪੈਂਦਾ ਹੈ। ਉਥੇ ਹੀ ਜੇਕਰ ਵਾਹਨ ਚਾਲਕਾਂ ਦੀ ਅਣਗਹਿਲੀ ਕਾਰਨ ਕਿਸੇ ਦੀ ਜਾਨ ਜਾਂਦੀ ਹੈ ਤਾਂ ਪੁਲਿਸ ਵੱਲੋਂ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਕਰਕੇ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ।

ਕੈਨੇਡਾ ਦੇ ਉਨਟਾਰੀਓ ਤੋਂ ਇਕ ਪੰਜਾਬੀ ਟਰੱਕ ਡਰਾਈਵਰ ਦੀ ਗ਼ਲਤੀ ਨਾਲ ਇੱਕੋ ਪਰਵਾਰ ਦੇ ਤਿੰਨ ਜੀਆਂ ਦੇ ਮਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸਰਬਜੀਤ ਮਠਾਰੂ ਜੋ ਕਿ ਵਿਨੀਪੈਗ ਦਾ ਟਰੱਕ ਡਰਾਇਵਰ ਸੀ, ਉਸ ਨੂੰ ਸਾਲ 2016 ਵਿੱਚ ਫਿੰਚ ਐਵੇਨਿਊ ਨੇੜੇ ਹਾਈਵੇ 400 ਤੇ 11 ਵਾਹਨਾਂ ਵਿਚਕਾਰ ਹੋਏ ਹਾਦਸੇ ਦੇ ਕੇਸ ਵਿਚ ਦੋ-ਸ਼ੀ ਸਾਬਿਤ ਕੀਤਾ ਗਿਆ ਸੀ। ਇਸ ਹਾਦਸੇ ਦੇ ਦੌਰਾਨ ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ ਜਿਸ ਵਿੱਚ ਤਿੰਨ ਵਿਅਕਤੀ ਇੱਕੋ ਹੀ ਪਰਿਵਾਰ ਦੇ ਸਨ ਅਤੇ ਪੰਜ ਸਾਲਾਂ ਦੀ ਇਕ ਬੱਚੀ ਵੀ ਇਸ ਹਾਦਸੇ ਦਾ ਸ਼ਿਕਾਰ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਮਠਾਰੂ ਕੰਸਟ੍ਰਕਸ਼ਨ ਜੋਨ ਵਿਚ ਤੇਜੀ ਨਾਲ ਟਰੱਕ ਚਲਾ ਰਿਹਾ ਸੀ ਅਤੇ ਪੰਜ ਸਾਲ ਪਹਿਲਾਂ ਵਾਪਰੀ ਇਸ ਘਟਨਾ ਦਾ ਫ਼ੈਸਲਾ ਸੁਣਾਉਂਦੇ ਹੋਏ ਕੋਰਟ ਵੱਲੋਂ ਸਰਬਜੀਤ ਮਠਾਰੂ ਨੂੰ 4 ਵਿਅਕਤੀਆਂ ਦੀ ਮੌਤ ਦੇ ਦੋ-ਸ਼ ਵਿੱਚ 8 ਸਾਲ ਦੀ ਕੈਦ ਦੀ ਸ-ਜ਼ਾ ਸੁਣਾਈ ਗਈ ਹੈ ਅਤੇ 10 ਸਾਲ ਲਈ ਕਿਸੇ ਵੀ ਪ੍ਰਕਾਰ ਦੀ ਗੱਡੀ ਚਲਾਉਣ ਤੇ ਵੀ ਪਾਬੰਦੀ ਲਗਾਈ ਗਈ ਹੈ