ਕਨੇਡਾ ਚ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਪੰਜਾਬੀ ਮੁੰਡੇ ਨੂੰ ਇਸ ਤਰਾਂ ਮਿਲੀ ਕੰਮ ਕਰਦਿਆਂ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਭਾਰਤੀ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਜਿਆਦਾ ਵੱਧ ਰਿਹਾ ਹੈ ਕਿਉਕਿ ਦੇਸ਼ ਵਿਚ ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆ ਨੂੰ ਮਿਹਨਤ ਦਾ ਅਸਲ ਮੁਲ ਨਹੀ ਮਿਲ ਪਾਉਦਾ। ਜਿਸ ਕਾਰਨ ਵਿਦਿਆਰਥੀ ਵਿਦੇਸ਼ ਵੱਲ ਭੱਜਦੇ ਨਜ਼ਰ ਆਉਦੇ ਹਨ ਤਾਂ ਜੋ ਉਨ੍ਹਾਂ ਨੂੰ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ। ਪਰ ਕਈ ਵਾਰੀ ਉਨ੍ਹਾਂ ਦੇ ਸੁਪਨਿਆ ਨੂੰ ਬੁਰੀ ਨਜ਼ਰ ਲੱਗ ਜਾਦੀ ਹੈ ਜਿਸ ਕਾਰਨ ਉਨ੍ਹਾਂ ਵਿਦਿਆਰਥੀਆ ਦੇ ਸੁਪਨੇ ਅਤੇ ਮਾਪਿਆ ਦੇ ਸੁਪਨੇ ਟੁੱਟ ਜਾਦੇ ਹਨ। ਇਸ ਤਰ੍ਹਾਂ ਹੁਣ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਖਰਬ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਦਰਾਅਸਲ ਕਨੇਡਾ ਦੇ ਸਹਿਰ ਬਰੈਂਪਟਨ ਨਾਲ ਜੁੜੀ ਇਕ ਮੰਦੀਭਾਗੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਨੌਜਵਾਨ ਜੋ ਵਿਦਿਆਰਥੀ ਦੇ ਤੌਰ ਤੇ ਕਨੈਡਾ ਪੜਾਈ ਕਰਨ ਗਿਆ ਸੀ। ਪਰ ਪੜਾਈ ਪੂਰੀ ਕਰਨ ਤੋ ਬਾਅਦ ਉਹ ਟਰੱਕ ਡਰਾਇਵਰ ਦੇ ਤੌਰ ਤੇ ਕੰਮ ਕਰਦਾ ਸੀ। ਪਰ ਹਿਣ ਅਚਾਨਕ ਉਸ ਦੀ ਇਕ ਦੁਰਘਟਨਾ ਦੌਰਾਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇ ਵਾਪਰਿਆ ਜਦੋ ਉਹ ਟਰੱਕ ਦਾ ਟਾਇਰ ਬਦਲ ਰਿਹਾ ਸੀ ਤਾਂ ਅਚਾਨਕ ਉਸ ਉਤੋ ਟਰੱਕ ਦਾ ਟਾਇਰ ਉਪਰੋ ਲੰਘ ਗਿਆ।

ਜਿਸ ਕਾਰਨ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਇਸ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਹਿਚਾਣ ਜਸਵੰਤ ਸੰਧੂ ਨਾਮ ਦੇ ਵਿਆਕਤੀ ਨਾਲ ਹੋਈ ਹੈ। ਜੋ ਆਪਣੇ ਘਰ ਦੀ ਮੰਦੀ ਹਾਲਾਤ ਨੂੰ ਸੁਧਾਰਣ ਲਈ ਕਨੈਡਾ ਗਿਆ ਸੀ ਪਰ ਇਸ ਹਾਦਸੇ ਤੋ ਪਰਿਵਾਰ ਦਾ ਬੁਰਾ ਹਾਲ ਹੋ ਗਿਆ ਹੈ। ਪਰਿਵਾਰ ਦੀ ਆਰਥਿਕ ਹਾਲਤ ਵੀ ਬਹੁਤ ਚੰਗੀ ਨਹੀ ਹੈ। ਇਸ ਤੋ ਇਲਾਵਾ ਮ੍ਰਿਤਕ ਨੌਜਵਾਦ ਦੇ ਪਿੰਡ ਵੀ ਇਸ ਖਬਰ ਤੋ ਸੋਗ ਦੀ ਲਹਿਰ ਛਾ ਗਈ।

ਪਿੰਡ ਵਾਸੀਆ ਦਾ ਕਹਿਣਾ ਹੈ ਇਹ ਨੌਜਵਾਨ ਬਹੁਤ ਚੰਗਾ ਅਤੇ ਸਿਆਣਾ ਸੀ। ਇਸ ਤੋ ਇਲਾਵਾ ਇਹ ਨੌਜਵਾਨ ਕ੍ਰਿਕਟ ਦਾ ਇਕ ਖਿਡਾਰੀ ਸੀ। ਪਰ ਅਚਾਨਕ ਇਸ ਖਬਰ ਕਾਰਨ ਇਸ ਨੂੰ ਬਹੁਤ ਦੁਖ ਲੱਗਿਆ ਹੈ। ਇਸ ਤੋ ਇਲਾਵਾ ਪਿੰਡ ਵਾਸੀਆ ਵੱਲੋ ਪੀੜਤ ਪਰਿਵਾਰ ਲਈ ਪ੍ਰਸ਼ਾਸਨ ਕੋਲੋ ਆਰਥਿਕ ਮਦਦ ਦੀ ਮੰਗ ਕੀਤੀ ਹੈ।