ਆਈ ਤਾਜ਼ਾ ਵੱਡੀ ਖਬਰ
ਮਾਪਿਆ ਵਲੋ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਉੱਚ ਵਿਦਿਆ ਹਾਸਲ ਕਰਨ ਵਾਸਤੇ ਵਿਦੇਸ਼ ਭੇਜਿਆ ਜਾਂਦਾ ਹੈ। ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀ ਸਾਰੀ ਜਮਾਪੁਜੀ ਆਪਣੇ ਬੱਚਿਆਂ ਉੱਪਰ ਕੁਰਬਾਨ ਕਰ ਦਿੱਤੀ ਜਾਂਦੀ ਹੈ। ਵਿਦੇਸ਼ਾਂ ਵਿਚ ਬਹੁਤ ਸਾਰੇ ਬੱਚਿਆਂ ਵੱਲੋਂ ਜਾ ਕੇ ਜਿੱਥੇ ਭਾਰੀ ਮੁਸ਼ਕਤ ਕੀਤੀ ਜਾਂਦੀ ਹੈ ਅਤੇ ਆਪਣੇ ਮਾਪਿਆਂ ਵੱਲੋਂ ਸਾਰੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਵਿਦਿਆਰਥੀ ਗਲਤ ਸੰਗਤ ਵਿੱਚ ਪੈ ਕੇ ਗ਼ਲਤ ਰਸਤਾ ਅਖਤਿਆਰ ਕਰ ਲੈਂਦੇ ਹਨ ਜਿਸ ਦਾ ਖਮਿਆਜਾ ਨੂੰ ਵੀ ਭੁਗਤਣਾ ਪੈਂਦਾ ਹੈ। ਕੈਨੇਡਾ ਵਿੱਚ ਬੀਤੇ 2 ਸਾਲਾਂ ਤੋਂ ਲਗਾਤਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ।
ਹੁਣ ਕੈਨੇਡਾ ਵਿੱਚ ਪੰਜਾਬੀ ਪਰਿਵਾਰ ਉੱਜੜ ਗਿਆ ਹੈ ਜਿੱਥੇ ਸਕੇ ਭਰਾ ਨੇ ਘਰ ਵਿੱਚ ਹੀ ਇਹ ਮੌਤ ਦਾ ਤਾਂਡਵ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੈਨੇਡਾ ਦੇ ਉਨਟਾਰੀਓ ਸ਼ਹਿਰ ਤੋਂ ਸਾਹਮਣੇ ਆਈ ਹੈ। ਜਿੱਥੇ ਪੰਜਾਬੀ ਮੂਲ ਦੇ ਦੋ ਸਕੇ ਭਰਾ ਉੱਚ ਵਿਦਿਆ ਹਾਸਲ ਕਰਨ ਲਈ ਕੈਨੇਡਾ ਗਏ ਸਨ। ਜਿੱਥੇ 26 ਸਾਲਾ ਅਜੇ ਕੁਮਾਰ ਜੱਸਲ ਅਤੇ ਉਸਦਾ 30 ਸਾਲਾ ਭਰਾ ਸੰਦੀਪ ਕੁਮਾਰ ਆਪਣੇ ਬਿਹਤਰ ਭਵਿੱਖ ਬਣਾਉਣ ਲਈ ਭਾਰਤ ਤੋਂ ਕੈਨੇਡਾ ਗਏ ਸਨ। ਉਥੇ ਹੀ ਇਹ ਦੋਨੋਂ ਭਰਾ ਕੈਨੇਸਟੋਗਾ ਕਾਲਜ ਦੇ ਵਿਦਿਆਰਥੀ ਵੀ ਸਨ।
ਜਿੱਥੇ ਹੁਣ 30 ਸਾਲਾ ਭਰਾ ਸੰਦੀਪ ਕੁਮਾਰ ਨੂੰ ਆਪਣੇ ਛੋਟੇ ਭਰਾ ਅਜੇ ਕੁਮਾਰ ਜੱਸਲ ਨੂੰ 97 ਵਾਰ ਚਾਕੂ ਮਾਰਨ ਕੇ ਕਤਲ ਕਰਨ ਦੇ ਮਾਮਲੇ ਹੇਠ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਦਾਲਤ ਵੱਲੋਂ ਉਸ ਨੂੰ 10 ਸਾਲ ਤੱਕ ਪੈਰੋਲ ਨਾ ਮਿਲਣ ਦਾ ਹੁਕਮ ਸੁਣਾਇਆ ਗਿਆ ਹੈ।
ਕਿਉਂ ਕਿ 16 ਸਤੰਬਰ 2020 ਨੂੰ ਵੱਡੇ ਭਰਾ ਵੱਲੋਂ ਆਪਣੇ ਛੋਟੇ ਭਰਾ ਨੂੰ ਉਂਟਾਰੀਓ ਦੇ ਸ਼ਹਿਰ ਕੈਂਬਰਿਜ ਅਤੇ ਲਿੰਡਨ ਡਰਾਈਵ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਨਟਾਰੀਓ ਦੀ ਅਦਾਲਤ ਵੱਲੋਂ ਹੁਣ ਲੰਘੇ ਵੀਰਵਾਰ ਨੂੰ ਇਸ ਮਾਮਲੇ ਵਿਚ ਦੋਸ਼ੀ ਨੂੰ ਸਜ਼ਾ ਸੁਣਾਈ ਗਈ ਹੈ ਕਿਉਂਕਿ ਉਸ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਸੀ। ਅਦਾਲਤ ਵੱਲੋਂ ਦੱਸਿਆ ਗਿਆ ਹੈ ਕਿ ਦੋਸ਼ੀ ਦੀ ਸਜ਼ਾ ਪੂਰੀ ਹੋਣ ਉਪਰੰਤ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।
Previous Postਪੁੱਤ ਦੀ ਮੌਤ ਤੋਂ ਬਾਅਦ ਸੱਸ ਨੇ ਆਪਣੀ ਵਿਧਵਾ ਨੂੰਹ ਨਾਲ ਜੋ ਕੀਤਾ ਸਾਰੇ ਰਹਿ ਗਏ ਹੈਰਾਨ- ਹੋ ਰਹੀ ਸਾਰੇ ਪਾਸੇ ਚਰਚਾ
Next Postਮੁੰਡੇ ਨੇ ਆਪਣੇ ਵਿਆਹ ਦੇ ਕਾਰਡ ਤੇ ਲਿਖਵਾਈ ਅਜਿਹੀ ਗਲ੍ਹ ਸਾਰੇ ਪਾਸੇ ਹੋ ਗਈ ਚਰਚਾ – ਤਾਜਾ ਵੱਡੀ ਖਬਰ