ਕਨੇਡਾ ਗਏ ਬੱਚਿਆਂ ਦੇ ਪੰਜਾਬ ਚ ਘਰੇ ਇਸ ਕਾਰਨ ਵਿਚ ਗਏ ਸੱਥਰ – ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਆਏ ਦਿਨ ਕੋਈ ਨਾ ਕੋਈ ਅਜਿਹੀ ਦੁਖਦਾਈ ਘਟਨਾ ਸਾਹਮਣੇ ਆ ਜਾਂਦੀ ਹੈ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਦੇਸ਼ ਅੰਦਰ ਜਿਥੇ ਕਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਹ ਵੀ ਵਾਪਰਨ ਵਾਲੇ ਸੜਕ ਹਾਦਸਿਆਂ ਅਤੇ ਕਈ ਤਰਾਂ ਦੇ ਹੋਰ ਹਾਦਸਿਆ ਵਿੱਚ ਲੋਕ ਇਸ ਸੰਸਾਰ ਨੂੰ ਅਲਵਿਦਾ ਆਖ ਰਹੇ ਹਨ। ਇਸ ਸੰਸਾਰ ਤੋਂ ਜਾਣ ਵਾਲੇ ਇਨ੍ਹਾਂ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਕੋਰੋਨਾ ਕਾਰਨ ਹੋਈ ਤਾਲਾਬੰਦੀ ਦੇ ਚੱਲਦੇ ਹੋਏ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿਸ ਕਾਰਨ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋ ਰਹੇ ਹਨ ਤੇ ਕਈ ਲੋਕਾਂ ਵੱਲੋਂ ਇਸ ਮਾਨਸਿਕ ਤਣਾਅ ਦੇ ਚੱਲਦੇ ਹੋਏ ਗਲਤ ਫੈਸਲੇ ਲਏ ਜਾ ਰਹੇ ਹਨ।

ਹੁਣ ਕੈਨੇਡਾ ਗਏ ਬੱਚਿਆਂ ਦੇ ਪੰਜਾਬ ਦੇ ਘਰ ਵਿਚ ਇਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਭਦੌੜ ਤੋਂ ਸਾਹਮਣੇ ਆਈ ਹੈ ।ਜਿੱਥੇ ਅਜੈਬ ਸਿੰਘ ਪੁੱਤਰ ਕਰਤਾਰ ਸਿੰਘ ਜੋ ਕਿ ਭਦੌੜ ਦੇ ਰਹਿਣ ਵਾਲੇ ਸਨ ਨਾਲ ਵਾਪਰੀ। ਭਦੌੜ ਥਾਣੇ ਦੇ ਐਸ ਐਚ ਓ ਮੁਨੀਸ਼ ਕੁਮਾਰ ਨੇ ਇਹ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਮ੍ਰਿਤਕ ਅਜੈਬ ਸਿੰਘ ਜਿਨ੍ਹਾਂ ਦੀ ਉਮਰ 60 ਸਾਲ ਸੀ, ਉਹਨਾਂ ਦੇ ਦੋ ਬੱਚੇ ਹਨ ਜੋ ਕਿ ਵਿਦੇਸ਼ ਵਿਚ ਰਹਿੰਦੇ ਹਨ।

ਅਜੈਬ ਸਿੰਘ ਦੀ ਪਤਨੀ ਸੁਖਜੀਤ ਕੌਰ ਨੇ ਥਾਣਾ ਭਦੌੜ ਵਿੱਚ ਆਪਣੇ ਬਿਆਨ ਦਰਜ ਕਰਵਾਏ ਇਹਨਾਂ ਬਿਆਨਾਂ ਵਿੱਚ ਉਹਨਾਂ ਨੇ ਦੱਸਿਆ ਉਹਨਾਂ ਦੇ ਪਤੀ ਆਪਣੇ ਦੋ ਬੱਚਿਆਂ ਜੋ ਕਿ ਕੈਨੇਡਾ ਗਏ ਹੋਏ ਹਨ ਉਹਨਾਂ ਦੀ ਬਹੁਤ ਚਿੰਤਾ ਕਰਦੇ ਸਨ। ਜਿਸ ਕਰਕੇ ਉਹ ਮਾਨਸਿਕ ਤਨਾਅ ਦੇ ਰੋਗੀ ਬਣ ਗਏ ਤੇ ਅਕਸਰ ਹੀ ਪਰੇਸ਼ਾਨ ਰਹਿੰਦੇ ਸਨ। ਬੀਤੀ ਰਾਤ ਉਨ੍ਹਾਂ ਨੇ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਇਹਨਾਂ ਬਿਆਨਾਂ ਦੀ ਜਾਣਕਾਰੀ ਐਸ ਐਚ ਓ ਮੁਨੀਸ਼ ਕੁਮਾਰ ਗਰਗ ਨੇ ਦਿੱਤੀ। ਮ੍ਰਿਤਕ ਅਜੈਬ ਸਿੰਘ ਦਾ ਪੋਸਟਮਾਰਟਮ ਉਹਨਾਂ ਦੇ ਬੱਚਿਆਂ ਦੇ ਪੰਜਾਬ ਪਹੁੰਚਣ ਤੇ ਹੀ ਕਰਵਾਇਆ ਜਾਵੇਗਾ, ਜੋ ਕਿ 17 ਜੂਨ ਨੂੰ ਵਾਪਿਸ ਆ ਰਹੇ ਹਨ। ਓਦੋਂ ਤੱਕ ਲਈ ਅਜੈਬ ਸਿੰਘ ਦੀ ਮ੍ਰਿਤਕ ਦੇਹ ਨੂੰ ਲੁਹਾਰਾ, ਜਿਲ੍ਹਾ ਮੋਗਾ ਦੀ ਮੋਰਚਰੀ ਮਾਤਾ ਸੁਖਜਿੰਦਰ ਕੌਰ ਮੈਮੋਰੀਅਲ ਹਸਪਤਾਲ ਵਿੱਚ ਰੱਖਿਆ ਗਿਆ ਹੈ।