ਆਈ ਤਾਜਾ ਵੱਡੀ ਖਬਰ
ਵਿਸ਼ਵ ਵਿੱਚ ਫੈਲੀ ਹੋਈ ਕਰੋਨਾ ਨੇ ਮੁੜ ਤੋਂ ਬਹੁਤ ਸਾਰੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਇਸ ਦੇ ਵਧ ਰਹੇ ਪ੍ਰਭਾਵ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਮੁੜ ਤਾਲਾਬੰਦੀ ਕੀਤੀ ਜਾ ਰਹੀ ਹੈ । ਸਰਦੀ ਦੇ ਵਧਣ ਕਾਰਨ ਇਸ ਦੀ ਅਗਲੀ ਲਹਿਰ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ। ਸਭ ਦੇਸ਼ਾਂ ਅੰਦਰ ਕਰੋਨਾ ਦੀ ਰੋਕਥਾਮ ਲਈ ਪੁਖਤਾ ਇਤਜਾਮ ਕੀਤੇ ਜਾ ਰਹੇ ਹਨ। ਕਰੋਨਾ ਕਾਰਨ ਕੈਨੇਡਾ ਵਿੱਚ ਵੀ 21 ਜਨਵਰੀ 2021 ਤੱਕ ਲਈ ਇਕ ਐਲਾਨ ਕਰ ਦਿੱਤਾ ਗਿਆ ਹੈ।
ਕੈਨੇਡਾ ਦੇ ਵਿੱਚ ਵੀ ਕਰੋਨਾ ਕੇਸਾਂ ਵਿੱਚ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕਈ ਸਖਤ ਕਦਮ ਚੁੱਕੇ ਜਾ ਰਹੇ ਹਨ। ਕੈਨੇਡਾ ਸਰਕਾਰ ਵੱਲੋ ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਐਲਾਨ ਕੀਤਾ ਗਿਆ ਹੈ, ਤਾਂ ਜੋ ਇਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਕੈਨੇਡਾ ਸਰਕਾਰ ਵੱਲੋਂ ਕਰੋਨਾ ਨੂੰ ਵੇਖਦੇ ਹੋਏ ਅੰਤਰ-ਰਾਸ਼ਟਰੀ ਯਾਤਰਾ ਤੇ ਪਾਬੰਦੀ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਕੈਨੇਡਾ ਸਰਕਾਰ ਵੱਲੋਂ ਸਰਹੱਦੀ ਗ਼ੈਰ-ਜ਼ਰੂਰੀ ਯਾਤਰਾ ਲਈ ਇਹ ਪਾਬੰਦੀ 21 ਜਨਵਰੀ 2021 ਤੱਕ ਲਈ ਜਾਰੀ ਰਹੇ ਗਈ । ਯਾਤਰਾ ਤੇ ਲਗਾਈਆਂ ਗਈਆਂ ਇਹ ਪਾਬੰਦੀਆਂ ਮਹੀਨੇ ਦੇ ਆਖਰੀ ਦਿਨ ਖਤਮ ਹੋ ਜਾਂਦੀਆਂ ਸਨ। ਪਰ ਅਮਰੀਕਾ-ਕੈਨੇਡਾ ਬਾਰਡਰ 21 ਜਨਵਰੀ 2021 ਤੱਕ ਬੰਦ ਕਰ ਦਿੱਤਾ ਗਿਆ ਹੈ। ਦੋਹਾਂ ਦੇਸ਼ਾਂ ਦਰਮਿਆਨ 21 ਮਾਰਚ ਤੋਂ ਹੀ ਯਾਤਰਾ ਬੰਦ ਕਰਨ ਲਈ ਸਹਿਮਤੀ ਹੋ ਗਈ ਸੀ।
ਜਿਸ ਨੂੰ ਮਹੀਨੇ ਦੇ ਆਖਰੀ ਦਿਨ ਵਧਾਇਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫ਼ਤੇ ਦੇ ਆਰੰਭ ਵਿੱਚ ਅਸੈਂਬਲੀ ਆਫ਼ ਫ਼ਸਟ ਨੇਸ਼ਨਜ਼ ਦੀ ਇਕ ਵਰਚੁਅਲ ਬੈਠਕ ਵਿੱਚ ਸਰਹੱਦ ਨੂੰ ਖੋਲਣ ਦੀ ਕੋਈ ਯੋਜਨਾ ਨਾ ਹੋਣ ਬਾਰੇ ਵਿਚਾਰ ਪ੍ਰਗਟ ਕੀਤੇ ਸਨ। ਕੈਨੇਡੀਅਨ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਮੰਤਰੀ ਬਿਲ ਬਲੇਅਰ ਵੱਲੋ ਇਸ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ ਸੀ। ਸਰਹੱਦ ਦੇ ਅਮਰੀਕੀ ਪੱਖ ਤੋਂ ਸੁਰੱਖਿਆ ਲਈ ਮੈਕਸੀਕੋ ਦੇ ਨਾਲ ਸਬੰਧਤ ਰਾਜ ਦੀ ਸਰਹੱਦ ਦੀ ਸੀਮਾ ਦੀ ਮਿਆਦ ਵੀ ਬੰਦ ਰੱਖਣ ਲਈ 21 ਜਨਵਰੀ ਤੱਕ ਵਧਾਈ ਜਾਵੇਗੀ। ਅਮਰੀਕਾ ਅਤੇ ਕੈਨੇਡਾ ਵਿੱਚ ਜ਼ਰੂਰੀ ਯਾਤਰਾ, ਦੋਹਾਂ ਦੇਸ਼ਾਂ ਦਰਮਿਆਨ ਵਪਾਰ ਆਦਿ ਆਮ ਵਾਂਗ ਚੱਲਦਾ ਰਹੇਗਾ।
Previous Postਦਿਲਜੀਤ ਦੁਸਾਂਝ ਨਾਲ ਪੰਗਾ ਲੈਣ ਤੋਂ ਬਾਅਦ ਕੰਗਨਾ ਮਿਲੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ – ਖੁਦ ਦਸੀ ਇਹ ਵਜ੍ਹਾ
Next Postਅਮਰੀਕਾ ਚ ਟਰੰਪ ਨੂੰ ਲੱਗਾ ਹੁਣ ਇਹ ਵੱਡਾ ਝੱਟਕਾ – ਗੁੱਸੇ ਚ ਆ ਕੇ ਕੀਤਾ ਇਹ