ਕਦੇ ਨੇ ਦੇਖਿਆ ਹੋਵੇਗਾ ਕੁਦਰਤ ਦਾ ਭਿਆਨਕ ਮੰਜ਼ਰ , ਨਦੀ ਵਿਚ ਵਹਿੰਦਿਆਂ ਲਾਸ਼ਾਂ ਰੁੜ੍ਹ ਗਈਆਂ ਸੜਕਾਂ ਮੌਤ ਦੀ ਗੋਦ ਚ ਸੁੱਤੇ ਏਨੇ ਲੋਕ

ਆਈ ਤਾਜਾ ਵੱਡੀ ਖਬਰ 

ਮਨੁੱਖ ਕੁਦਰਤ ਨਾਲ ਹਮੇਸ਼ਾ ਛੇੜਛਾੜ ਕਰਦਾ ਹੈ | ਪਰ ਜਦ ਕੁਦਰਤ ਆਪਣੇ ਭਿਆਨਕ ਰੂਪ ਦਿਖਾਉਂਦੀ ਹੈ ਤਾਂ ਸਭ ਕੁਝ ਬਰਬਾਦ ਕਰ ਦਿੰਦੀ ਹੈ | ਦਰਅਸਲ ਕੇਰਲ ਦੇ ਵਾਇਨਾਡ ‘ਚ ਮੋਹਲੇਧਾਰ ਮੀਂਹ ਪਿਆ । ਜਿਸ ਕਾਰਨ ਜਿਮਨ ਖਿਸਕਣ ਦੀ ਕੁਦਰਤੀ ਆਫ਼ਤ ਆਈ | ਜਿਸ ਕਾਰਨ 45 ਲੋਕ ਹਮੇਸ਼ਾ ਲਈ ਮੌਤ ਦੀ ਨੀਂਦ ਸੋ ਗਏ | ਰਾਤ 2 ਵਜੇ ਤੋਂ ਸਵੇਰੇ 6 ਵਜੇ ਤੱਕ 3 ਥਾਵਾਂ ਤੇ ਜ਼ਮੀਨ ਖਿਸਕੀਆਂ ਲੋਕਾਂ ਨੂੰ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ

ਅਧਿਕਾਰੀਆਂ ਮੁਤਾਬਕ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਮੁੰਡਕਕਈ, ਚੂਰਲਮਾਲਾ, ਅੱਟਾਮਾਲਾ, ਨੂਲਪੁਝਾ ਪਿੰਡ ਸ਼ਾਮਲ ਹਨ।ਜ਼ਮੀਨ ਖਿਸਕਣ ਕਾਰਨ ਲਾਪਤਾ ਲੋਕਾਂ ਅਤੇ ਮ੍ਰਿਤਕਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਕਈ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਹੈ।ਕਈ ਮਕਾਨ ਜ਼ਮੀਨਦੋਜ਼ ਹੋ ਗਏ ਹਨ ਅਤੇ ਕਈ ਦਰੱਖ਼ਤ ਉੱਖੜ ਗਏ। ਕਈ ਥਾਵਾਂ ਤੇ ਗੱਡੀਆਂ ਕਾਗਜ ਦੀਆਂ ਕਿਸ਼ਤੀਆਂ ਵਾਂਗ ਰੁੜ੍ਹ ਗਈਆਂ । ਮੌਸਮ ਵਿਭਾਗ ਨੇ 4 ਜਿਲਿਆਂ ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ । ਸਥਾਨਕ ਮੀਡੀਆ ਮੁਤਾਬਕ ਕੇਰਲ ਦੇ ਵਾਇਨਾਡ ਵਿਚ ਸੋਮਵਾਰ ਨੂੰ ਮੋਹਲੇਧਾਰ ਮੀਂਹ ਪੈ ਰਿਹਾ ਹੈ। ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਰਕੇ ਕਈ ਥਾਵਾਂ ਤੇ ਇਲਾਕਾ ਵਾਸੀਆਂ ਨੂੰ ਚੌਕਸ ਕੀਤਾ ਗਿਆ ਹੈ ।