ਔਰਤ ਨੂੰ ਸਿਰਫ ਇਕ ‘ਟਵੀਟ’ ਕਰਨਾ ਪਿਆ ਮਹਿੰਗਾ- 34 ਸਾਲ ਦੀ ਸੁਣਾਈ ਗਈ ਸਜ਼ਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਜਿੱਥੇ ਸਭ ਪਾਸੇ ਔਰਤਾਂ ਵੱਲੋਂ ਹਰ ਖੇਤਰ ਵਿੱਚ ਔਰਤਾਂ ਵੱਲੋਂ ਮਰਦਾਂ ਦਾ ਮੁਕਾਬਲਾ ਕੀਤਾ ਜਾ ਰਿਹਾ ਹੈ। ਅੱਜ ਦੀ ਔਰਤ ਕਿਸੇ ਵੀ ਖੇਤਰ ਵਿਚ ਮਰਦ ਤੋਂ ਪਿੱਛੇ ਨਹੀ ਰਹੀ ਹੈ,ਸਗੋਂ ਹਰ ਖੇਤਰ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀ ਹੈ। ਪਰ ਬਹੁਤ ਸਾਰੇ ਦੇਸ਼ਾਂ ਵਿੱਚ ਔਰਤਾਂ ਨੂੰ ਅਜੇ ਵੀ ਬਰਾਬਰ ਦਾ ਦਰਜਾ ਨਹੀਂ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਔਰਤਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੇ ਜਾਣ ਤੇ ਸਜ਼ਾ ਵੀ ਦਿੱਤੀ ਜਾਂਦੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਹੁਣ ਇਕ ਔਰਤ ਨੂੰ ਟਵੀਟ ਕਰਨਾ ਮਹਿੰਗਾ ਪਿਆ ਹੈ ਜਿੱਥੇ ਉਸ ਨੂੰ 34 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਿੱਥੇ ਸਾਊਦੀ ਅਰਬ ਦੀ ਰਹਿਣ ਵਾਲੀ ਇਕ ਔਰਤ ,ਦੋ ਬੱਚਿਆਂ ਦੀ ਮਾਂ ਜਿੱਥੇ ਇਸ ਸਮੇਂ ਬ੍ਰਿਟੇਨ ਦੀ ਇਕ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਸੀ। ਉਥੇ ਹੀ ਇਸ ਸਲਮਾ ਅਲ ਸ਼ੇ਼ਹਬਾਬ ਨਾਮ ਦੀ ਔਰਤ ਨੂੰ ਇਸ ਲਈ 34 ਸਾਲ ਦੀ ਸਜ਼ਾ ਦਿੱਤੀ ਗਈ ਹੈ, ਕਿਉਕਿ ਇਸ ਔਰਤ ਵੱਲੋਂ ਟਵਿੱਟਰ ਚਲਾਇਆ ਜਾ ਰਿਹਾ ਸੀ

ਅਤੇ ਕੁਝ ਮਾਮਲਿਆਂ ਨੂੰ ਲੈ ਕੇ ਟਵੀਟ ਵੀ ਕੀਤਾ ਗਿਆ ਸੀ। ਉਸ ਦੇ ਟਵਿੱਟਰ ਉਪਰ ਵੀ ਜਿੱਥੇ ਉਸ ਦੇ ਕਾਫ਼ੀ ਫਾਲੋਅਰ ਸਨ ਜਿਨ੍ਹਾਂ ਦੀ ਗਿਣਤੀ 2,600 ਸੀ। ਇਸ ਔਰਤ ਵੱਲੋਂ ਜਿੱਥੇ ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਹੋਏ ਮੁੱਦਿਆਂ ਤੇ ਵੀ ਟਵੀਟ ਕੀਤਾ ਜਾਂਦਾ ਸੀ ਉਥੇ ਹੀ ਇਸ ਔਰਤ ਨੂੰ ਮੁਸਲਿਮ ਦੇਸ਼ਾਂ ਦੀ ਰੂੜੀਵਾਦੀ ਸੋਚ ਬਾਰੇ ਜਵਾਬ ਦੇਣ ਦੀ ਸਜ਼ਾ ਦਿੱਤੀ ਗਈ ਹੈ। ਦੱਸ ਦਈਏ ਕਿ ਸਲਮਾਨ ਵੱਲੋਂ ਜਿੱਥੇ ਸੁੰਨੀ ਦੇਸ਼ ਦੀਆਂ ਮੁਸਲਿਮ ਔਰਤਾਂ ਦੇ ਹੱਥ ਵਿੱਚ ਲਿਖਿਆ ਜਾਂਦਾ ਸੀ। ਜਿਸ ਕਾਰਣ ਉਹ ਦੇਸ਼ ਦੀ ਨਜ਼ਰ ਵਿਚ ਇਕ ਮੁਜ਼ਰਿਮ ਬਣ ਗਈ

ਅਤੇ ਆਖਿਆ ਗਿਆ ਕਿ ਉਸ ਵੱਲੋਂ ਦੇਸ਼ ਵਿੱਚ ਅਸ਼ਾਂਤੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਾਰਕੁਨਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਔਰਤ ਨੂੰ ਉਸ ਸਮੇਂ ਸਾਊਦੀ ਅਰਬ ਦੀ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਇਹ ਔਰਤ ਬ੍ਰਿਟੇਨ ਤੋਂ 2021 ਦੇ ਵਿੱਚ ਘਰ ਆਈ ਸੀ। ਜਿਸ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਵਿੱਚੋਂ ਤਿੰਨ ਸਾਲ ਦੀ ਸਜ਼ਾ ਮੁਅੱਤਲ ਕੀਤੀ ਗਈ ਹੈ ਅਤੇ ਉਸ ਦੀ ਵਿਦੇਸ਼ ਯਾਤਰਾ ਤੇ ਪਾਬੰਦੀ ਲਗਾਈ ਗਈ ਹੈ।