ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਜਿਥੇ ਸੂਬੇ ਅੰਦਰ ਪਹਿਲਾਂ ਔਰਤਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਜਾਰੀ ਕੀਤੀ ਗਈ ਸੀ। ਜਿੱਥੇ ਔਰਤਾਂ ਨੂੰ ਆਪਣਾ ਆਧਾਰ ਕਾਰਡ ਦਿਖਾ ਕੇ ਮੁਫਤ ਸਫਰ ਕਰਨ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ ਜਿਸ ਦਾ ਫਾਇਦਾ ਪੰਜਾਬ ਦੀਆਂ ਸਾਰੀਆਂ ਔਰਤਾਂ ਲੈ ਰਹੀਆਂ ਹਨ। ਜਿੱਥੇ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਜਾਰੀ ਕੀਤੀ ਗਈ ਸੀ ਉਥੇ ਹੀ ਸਰਕਾਰ ਵੱਲੋਂ ਆਏ ਦਿਨ ਹੀ ਬਹੁਤ ਸਾਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਲਾਣ ਵੀ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਜਿਥੇ ਸਰਕਾਰੀ ਨਵੀਆਂ ਬੱਸਾਂ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਵੱਲੋਂ 58 ਨਵੀਆਂ ਬੱਸਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ।
ਹੁਣ ਔਰਤਾਂ ਨੂੰ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਬਾਅਦ ਇਨ੍ਹਾਂ ਲਈ ਇਹ ਵੱਡਾ ਐਲਾਨ ਹੋਇਆ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬੱਸਾਂ ਵਿੱਚ ਵਿਦਿਆਰਥੀਆਂ ਲਈ ਮੁਫਤ ਸਫਰ ਕਰਨ ਦੀ ਸਹੂਲਤ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਜਿੱਥੇ ਮੁਫ਼ਤ ਸਫ਼ਰ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਉਥੇ ਹੀ ਮੁਫ਼ਤ ਵਿੱਚ ਆਪਣੇ ਪਾਸ ਬਣਾਉਣ ਦੀ ਸਹੂਲਤ ਵੀ ਜਾਰੀ ਕੀਤੀ ਗਈ ਹੈ। ਇਸ ਯੋਜਨਾ ਦੇ ਅਨੁਸਾਰ ਹੁਣ 8 ਕਿਲੋਮੀਟਰ ਦੇ ਦਾਇਰੇ ਵਿੱਚ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਜਾਰੀ ਕੀਤੀ ਗਈ ਹੈ। ਇਸ ਤਰ੍ਹਾਂ ਕਾਲਜ ਅਤੇ ਯੂਨੀਵਰਸਿਟੀ ਜਾਣ ਵਾਲੇ ਵਿਦਿਆਰਥੀਆਂ ਦੀ ਦੂਰੀ 60 ਕਿਲੋਮੀਟਰ ਤੱਕ ਰੱਖੀ ਗਈ ਹੈ।
ਇਸ ਦੂਰੀ ਦੇ ਵਿਚ ਵਿਦਿਆਰਥੀਆਂ ਮੁਫ਼ਤ ਸਫ਼ਰ ਕਰ ਸਕਦੇ ਹਨ। ਅਗਰ ਉਨ੍ਹਾਂ ਦੇ ਵਿਦਿਅਕ ਅਦਾਰੇ ਇਸ ਤੋਂ ਵਧੇਰੇ ਦੂਰੀ ਤੇ ਹੋਣਗੇ ਤਾਂ ਉਸ ਤੋਂ ਅੱਗੇ ਦਾ ਕਰਾਇਆ ਉਨ੍ਹਾਂ ਨੂੰ ਦੇਣਾ ਪਵੇਗਾ ਅਤੇ ਟਿਕਟ ਲੈਣੀ ਹੋਵੇਗੀ। ਇਸ ਸਫ਼ਰ ਵਿੱਚ ਵਿਦਿਆਰਥੀਆਂ ਨੂੰ ਆਪਣਾ ਆਈ ਡੀ ਪਰੂਫ ਵਿਖਾਉਣਾ ਹੋਵੇਗਾ ਜਿਸ ਵਿੱਚ ਰਿਹਾਇਸ਼ ਦਾ ਪਤਾ, ਲਾਇਸੰਸ ਆਧਾਰ ਕਾਰਡ, ਆਦਿ ਸ਼ਾਮਲ ਹੋਵੇਗਾ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇਸ ਯੋਜਨਾ ਦਾ ਫਾਇਦਾ ਹੋਵੇਗਾ ਜੋ ਆਰਥਿਕ ਤੌਰ ਤੇ ਕਮਜ਼ੋਰ ਹਨ।
Home ਤਾਜਾ ਖ਼ਬਰਾਂ ਔਰਤਾਂ ਨੂੰ ਬੱਸਾਂ ਚ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਬਾਅਦ ਹੁਣ ਇਹਨਾਂ ਲਈ ਵੀ ਹੋ ਗਿਆ ਵੱਡਾ ਐਲਾਨ – ਲੋਕਾਂ ਚ ਖੁਸ਼ੀ
ਤਾਜਾ ਖ਼ਬਰਾਂ
ਔਰਤਾਂ ਨੂੰ ਬੱਸਾਂ ਚ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਬਾਅਦ ਹੁਣ ਇਹਨਾਂ ਲਈ ਵੀ ਹੋ ਗਿਆ ਵੱਡਾ ਐਲਾਨ – ਲੋਕਾਂ ਚ ਖੁਸ਼ੀ
Previous Postਆਖਰ ਇਸ ਸਾਬਕਾ MLA ਨੂੰ ਸੁਖਬੀਰ ਬਾਦਲ ਨੇ ਕਢਿਆ ਪਾਰਟੀ ਵਿਚੋਂ , ਮੁੱਢਲੀ ਮੈਂਬਰਸ਼ਿਪ ਕਰਤੀ ਖਾਰਜ
Next Postਪੁਲਸ ਕੋਲੋਂ ਏਨੇ ਦਿਨਾਂ ਤੋਂ ਛੁਪੇ ਹੋਏ ਬਿਕਰਮ ਮਜੀਠੀਆ ਬਾਰੇ ਹੁਣੇ ਹੁਣੇ ਆਈ ਇਹ ਵੱਡੀ ਖਬਰ