ਔਰਤਾਂ ਨੂੰ ਪੰਜਾਬ ਚ ਮੁਫ਼ਤ ਸਫ਼ਰ ਦੇ ਹੁਕਮ ਤੋਂ ਬਾਅਦ ਹੁਣ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਕਰੋਨਾ ਦੇ ਕਾਰਨ ਬਹੁਤ ਸਾਰੇ ਕਾਰੋਬਾਰਾਂ ਉਪਰ ਇਸ ਦਾ ਬਹੁਤ ਜ਼ਿਆਦਾ ਅਸਰ ਹੋਇਆ ਹੈ। ਜਿੱਥੇ ਕਰੋਨਾ ਦੇ ਕਾਰਨ ਕੀਤੀ ਗਈ ਤਾਲਾਬੰਦੀ ਦਾ ਅਸਰ ਲੋਕਾਂ ਦੇ ਰੁਜ਼ਗਾਰ ਉਪਰ ਹੋਇਆ ਹੈ ਉੱਥੇ ਹੀ ਸੜਕੀ ਆਵਾਜਾਈ ਉੱਪਰ ਵੀ ਇਸ ਦਾ ਅਸਰ ਵੇਖਿਆ ਗਿਆ। ਕਰੋਨਾ ਦੇ ਡਰ ਕਾਰਨ ਲੋਕਾਂ ਵੱਲੋਂ ਘਰ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਗਿਆ ਸੀ। ਤੇ ਸਰਕਾਰ ਵੱਲੋਂ ਬੱਸਾਂ ਵਿੱਚ ਵੀ 50 ਫੀਸਦੀ ਸਵਾਰੀਆਂ ਦੇ ਬੈਠਣ ਨੂੰ ਲਾਜ਼ਮੀ ਕੀਤਾ ਗਿਆ ਸੀ। ਜਿਸ ਕਾਰਨ ਬੱਸਾਂ ਦੇ ਪੈਟਰੋਲ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ। ਉਥੇ ਹੀ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਸੂਬੇ ਵਿੱਚ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਮੁਹਈਆ ਕਰਵਾ ਦਿੱਤੀ ਗਈ ਸੀ।

ਪੰਜਾਬ ਵਿੱਚ ਔਰਤਾਂ ਨੂੰ ਮੁਫਤ ਸਫਰ ਦੇ ਹੁਕਮ ਤੋਂ ਬਾਅਦ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ।ਔਰਤਾਂ ਨੂੰ ਫਰੀ ਬਸ ਸੇਵਾ ਉਪਲਬਧ ਕਰਵਾਈ ਗਈ ਹੈ ਉੱਥੇ ਹੀ ਇਸ ਦਾ ਸਾਰਾ ਬੋਝ ਟਰਾਂਸਪੋਰਟ ਵਿਭਾਗ ਉਪਰ ਪੈਣ ਕਾਰਨ ਉਸ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਔਰਤਾਂ ਨੂੰ ਦਿੱਤੀ ਜਾ ਰਹੀ ਮੁਫਤ ਬੱਸ ਸਰਵਿਸ ਦੀ ਅਦਾਇਗੀ ਸਰਕਾਰ ਵੱਲੋਂ ਅਜੇ ਤੱਕ ਟਰਾਂਸਪੋਰਟ ਵਿਭਾਗ ਨੂੰ ਨਹੀਂ ਕੀਤੀ ਗਈ। ਜਿਸ ਕਾਰਨ ਕਰਮਚਾਰੀਆਂ ਨੂੰ ਤਨਖਾਹ ਅਤੇ ਪੈਨਸ਼ਨ ਦਾ ਡਰ ਸਤਾ ਰਿਹਾ ਹੈ। ਸਰਕਾਰ ਵੱਲੋਂ ਬਣਦੀ ਰਕਮ ਅਪ੍ਰੈਲ ਮਹੀਨੇ ਵਿੱਚ 29.29 ਕਰੋੜ ਅਤੇ ਮਈ ਦੇ 18 ਕਰੋੜ ਰੁਪਏ ਦਾ ਭੁਗਤਾਨ ਅਜੇ ਬਾਕੀ ਹੈ।

ਜਦ ਕਿ ਸਰਕਾਰ ਵੱਲੋਂ ਆਖਿਆ ਗਿਆ ਸੀ ਕਿ 15 ਦਿਨਾਂ ਬਾਅਦ ਸਾਰੀ ਰਕਮ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਪੰਜਾਬ ਵਿੱਚ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਰੋਜਾਨਾਂ 1750 ਬੱਸਾਂ ਚੱਲਦੀਆਂ ਹਨ, ਜਦ ਕੇ ਪੀ ਆਰ ਟੀ ਸੀ ਬੱਸਾਂ ਦੀ ਗਿਣਤੀ 1104 ਹੈਂ। ਕਰੋਨਾ ਕਾਰਨ ਪਹਿਲਾਂ ਹੀ ਬੱਸਾਂ ਵਿੱਚ ਪੰਜਾਹ ਫੀਸਦੀ ਸਵਾਰੀਆਂ ਨੂੰ ਬਿਠਾਉਣ ਦੇ ਆਦੇਸ਼ ਲਾਗੂ ਕੀਤੇ ਗਏ ਹਨ। ਜਿਸ ਕਾਰਨ ਮੁਲਾਜਮਾਂ ਦੀ ਤਨਖਾਹ ਕੱਢਣੀ ਵੀ ਮੁਸ਼ਕਲ ਹੋ ਗਈ ਹੈ। ਉੱਥੇ ਹੀ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਮੁਹਈਆ ਕਰਵਾ ਦਿੱਤੀ ਗਈ ਹੈ, ਇਸ ਤੋਂ ਇਲਾਵਾ ਵਿਦਿਆਰਥੀਆਂ, ਅਪਾਹਜਾਂ ,ਬਜ਼ੁਰਗਾਂ ਨੂੰ ਵੀ ਮੁਫ਼ਤ ਯਾਤਰਾ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।

ਇਸ ਲਈ ਪੰਜਾਬ ਰੋਡਵੇਜ਼ ਸੰਘਰਸ਼ ਕਮੇਟੀ ਦੇ ਕਨਵੀਨਰ ਮਾਂਗਟ ਖਾਨ ਨੇ ਕਿਹਾ ਹੈ ਕਿ ਇਸ ਤਰ੍ਹਾਂ ਬੱਸਾਂ ਦੇ ਤੇਲ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਹੁਣ ਤੱਕ ਅਪ੍ਰੈਲ ਅਤੇ ਮਈ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਗਿਆ। ਪੀਆਰਟੀਸੀ ਯੂਨੀਅਨ ਦੇ ਅਨੁਸਾਰ ਦੂਜੀ ਲਹਿਰ ਤੋਂ ਪਹਿਲਾਂ ਰੋਜ਼ਾਨਾ 1.35 ਕਰੋੜ ਦੀ ਕਮਾਈ ਕੀਤੀ ਜਾਂਦੀ ਸੀ ,ਜਿਸ ਵਿੱਚੋਂ ਲੱਗਭਗ 70 ਲੱਖ ਰੁਪਏ ਮੁਫ਼ਤ ਯਾਤਰਾ ਦੇ ਹਨ। ਪਰ ਇਸ ਸਮੇਂ 45 ਲੱਖ ਰੁਪਏ ਦੀ ਕਮਾਈ ਹੋ ਰਹੀ ਹੈ ਜਿਸ ਵਿਚੋਂ 30 ਲੱਖ ਔਰਤਾਂ ਦੇ ਮੁਫ਼ਤ ਸਫ਼ਰ ਦੇ ਹਨ।