ਆਈ ਤਾਜਾ ਵੱਡੀ ਖਬਰ
ਸਮੁੱਚਾ ਵਿਸ਼ਵ ਕੋਰੋਨਾਵਾਇਰਸ ਦੀ ਜਾਨਲੇਵਾ ਬਿਮਾਰੀ ਦੇ ਨਾਲ ਜੂਝ ਰਿਹਾ ਹੈ। ਹਰ ਪਾਸੇ ਮੌਤ ਦਾ ਤਾਂਡਵ ਹੋ ਰਿਹਾ ਹੈ ਅਤੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਲੋਕ ਮਾਰੇ ਜਾ ਰਹੇ ਹਨ। ਇਸ ਦੁੱਖ ਦੀ ਘੜੀ ਦੇ ਵਿੱਚ ਕਿਸੇ ਪਾਸਿਉ ਆਈ ਹੋਈ ਛੋਟੀ ਜਿਹੀ ਖ਼ੁਸ਼ੀ ਦੀ ਖ਼ਬਰ ਵੀ ਬਹੁਤ ਵੱਡਾ ਸਕੂਨ ਦਿੰਦੀ ਹੈ। ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਨੇ ਮਿਲ ਕੇ ਅਜਿਹਾ ਕਰ ਦਿਖਾਇਆ ਹੈ ਜਿਸ ਨਾਲ ਸਮੁੱਚੇ ਵਿਸ਼ਵ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਇਨ੍ਹਾਂ ਵੱਲੋਂ ਸਾਂਝੇ ਪੱਧਰ ‘ਤੇ ਕੀਤੇ ਗੲੇ ਕੋਰੋਨਾ ਵੈਕਸੀਨ ਦੇ ਟਰਾਇਲ ਨੇ ਕੁਝ ਵਧੀਆ ਸੰਕੇਤ ਦਿੱਤੇ ਹਨ। ਇਸ ਵੈਕਸੀਨ ਦੇ ਸਦਕੇ ਨੌਜਵਾਨਾਂ ਦਾ ਇਮਿਊਨ ਸਿਸਟਮ ਤੇ ਵਧੀਆ ਹੋਇਆ ਹੀ ਹੈ ਨਾਲ ਹੀ ਇਸ ਦਾ ਬਜ਼ੁਰਗਾਂ ਉਪਰ ਵੀ ਵਧੀਆ ਅਸਰ ਪਾਇਆ ਗਿਆ ਹੈ। ਕੋਰੋਨਾ ਨਾਲ ਜੰਗ ਲੜਨ ਲਈ ਕੋਈ ਦਵਾਈ ਨਹੀਂ ਸਗੋਂ ਸਾਡਾ ਇਮਿਊਨ ਸਿਸਟਮ ਹੀ ਸਾਡਾ ਇਕ ਮਾਤਰ ਹਥਿਆਰ ਹੁੰਦਾ ਹੈ। ਨੌਜਵਾਨਾਂ ਵਿੱਚ ਇਹ ਮਜ਼ਬੂਤ ਹੁੰਦਾ ਹੈ ਪਰ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਇਸ ਦੀ ਮਜ਼ਬੂਤੀ ਘੱਟ ਹੁੰਦੀ ਹੈ।
ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੀ ਭਾਈਵਾਲੀ ਨਾਲ ਤਿਆਰ ਕੀਤੇ ਗਏ ਵੈਕਸਿਨ ਟਰਾਇਲ ਵਿੱਚ ਬਜ਼ੁਰਗਾਂ ਦੇ ਇਮਿਊਨ ਸਿਸਟਮ ਵਿੱਚ ਵੀ ਵਾਧਾ ਦੇਖਿਆ ਗਿਆ ਹੈ। ਇਸ ਸਬੰਧੀ ਬਿਆਨ ਦਿੰਦਿਆਂ ਐਸਟਰਾਜ਼ੇਨੇਕਾ ਨੇ ਆਖਿਆ ਕਿ ਇਹ ਚੰਗਾ ਨਤੀਜਾ ਹੈ ਕਿ ਨੌਜਵਾਨ ਅਤੇ ਬਜ਼ੁਰਗ ਦੋਵਾਂ ਵਿੱਚ ਹੀ ਇਮਿਊਨਿਟੀ ਨੂੰ ਲੈ ਕੇ ਰਿਸਪੌਂਸ ਇੱਕੋ ਜਿਹਾ ਰਿਹਾ ਹੈ। ਜਦਕਿ ਬਜ਼ੁਰਗਾਂ ਵਿੱਚ ਪ੍ਰਤਿਕਿਰਿਆ ਦੀ ਯੋਗਤਾ ਦੀ ਘੱਟ ਉਮੀਦ ਸੀ ਜਿਸ ਨਾਲ ਉਨ੍ਹਾਂ ‘ਤੇ ਕੋਰੋਨਾ ਦਾ ਜੋਖ਼ਮ ਵਧਿਆ ਸੀ, ਪਰ ਟਰਾਇਲ ਸਫਲ ਰਿਹਾ।
ਇਹ ਨਤੀਜੇ ਬਾਅਦ ਵਿੱਚ AZD1222 ਲਈ ਚੰਗੇ ਨਤੀਜੇ ਦਿਖਾ ਸਕਦੇ ਹਨ। ਵੱਖ ਵੱਖ ਦੇਸ਼ਾਂ ਵੱਲੋਂ ਇਸ ਬਿਮਾਰੀ ਦੇ ਇਲਾਜ ਵਾਸਤੇ ਵੈਕਸੀਨ ਬਣਾਏ ਜਾ ਰਹੇ ਹਨ। ਪਰ ਇਸ ਲਿਸਟ ਵਿੱਚ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਸਭ ਤੋਂ ਅੱਗੇ ਚੱਲ ਰਹੇ ਹਨ ਜਦ ਕਿ ਪੀ-ਫਾਈਜ਼ਰ ਅਤੇ ਬਾਇਓਨੋਟੇਕ ਵੀ ਵੈਕਸੀਨ ਬਣਾਉਣ ਦੇ ਖੇਤਰ ਵਿੱਚ ਤੇਜ਼ੀ ਫੜ ਰਹੇ ਹਨ। ਇਸ ਵੈਕਸੀਨ ਨੂੰ ਬਣਾਉਣ ਦਾ ਮੁੱਖ ਉਦੇਸ਼ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਕਰਨਾ ਹੈ।
ਕਿਉਂਕਿ ਜ਼ਿਆਦਾਤਰ ਬਜ਼ੁਰਗਾਂ ਵਿੱਚ ਇਮਿਊਨਿਟੀ ਘੱਟ ਹੁੰਦੀ ਹੈ ਜਿਸ ਦੇ ਚਲਦੇ ਉਹ ਇਸ ਬਿਮਾਰੀ ਦਾ ਜਲਦ ਸ਼ਿਕਾਰ ਹੋ ਜਾਂਦੇ ਨੇ। ਜ਼ਿਕਰਯੋਗ ਹੈ ਆਕਸਫੋਰਡ ਯੂਨੀਵਰਸਿਟੀ ਪਿਛਲੇ 10 ਮਹੀਨਿਆਂ ਤੋਂ ਇਸ ਵੈਕਸੀਨ ਉੱਪਰ ਕੰਮ ਕਰ ਰਹੀ ਹੈ। ਬ੍ਰਿਟਿਸ਼ ਸਿਹਤ ਸਕੱਤਰ ਦੇ ਅਨੁਸਾਰ ਵੈਕਸੀਨ ਅਜੇ ਪੂਰੀ ਤਰਾਂ ਤਿਆਰ ਨਹੀਂ ਹੈ ਪਰ 2021 ਦੇ ਅੱਧ ਤੱਕ ਇਸ ਨੂੰ ਤਿਆਰ ਕਰ ਲਿਆ ਜਾਵੇਗਾ।
Previous Postਅੱਜ ਪੰਜਾਬ ਚ ਆਏ ਕੋਰੋਨਾ ਦੇ ਏਨੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
Next Postਕਰੋਨਾ ਵਾਇਰਸ : ਸਾਰੇ ਇੰਡੀਆ ਲਈ ਹੁਣੇ ਹੁਣੇ 30 ਨਵੰਬਰ ਤੱਕ ਹੋ ਗਿਆ ਇਹ ਵੱਡਾ ਐਲਾਨ