ਓਮੀਕ੍ਰੋਨ ਨੂੰ ਦੇਖਦੇ ਹੋਏ ਹੁਣ ਦੁਕਾਨਾਂ ਲਈ ਹੋ ਗਿਆ ਇਹ ਏਥੇ ਇਹ ਐਲਾਨ – ਲੋਕਾਂ ਚ ਪਈ ਚਿੰਤਾ

ਆਈ ਤਾਜਾ ਵੱਡੀ ਖਬਰ 

ਦੁਨੀਆਂ ਭਰ ਦੇ ਵਿੱਚ ਓਮੀਕਰੋਨ ਦਾ ਖਤਰਾ ਲਗਾਤਾਰ ਵਧ ਰਿਹਾ ਹੈ । ਹਰ ਰੋਜ਼ ਵਧ ਰਹੇ ਓਮੀਕਰੋਨ ਦੇ ਮਾਮਲੇ ਸਰਕਾਰਾਂ ਦੇ ਲਈ ਇਕ ਨਵੀਂ ਚਿੰਤਾ ਬਣ ਰਹੇ ਹਨ । ਜਿਸ ਦਾ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਲਈ ਸਰਕਾਰਾਂ ਦੇ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਹੁਣ ਤੱਕ ਬਹੁਤ ਸਾਰੇ ਦੇਸ਼ਾਂ ਨੇ ਇਸ ਵੇਰੀਐਂਟ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਬਹੁਤ ਪਾਬੰਦੀਆਂ ਲਗਾਈਆਂ ਹਨ । ਗੱਲ ਕੀਤੀ ਜਾਵੇ ਜੇਕਰ ਭਾਰਤ ਦੀ ਭਾਰਤ ਦੇਸ਼ ਦੇ ਵੀ ਬਹੁਤ ਸਾਰੇ ਰਾਜਾਂ ਦੇ ਵਿੱਚ ਇਸ ਮਹਾਮਾਰੀ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ । ਗਲ੍ਹ ਕੀਤੀ ਜਾਵੇ ਜੇਕਰ ਦੇਸ਼ ਦੀ ਰਾਜਧਾਨੀ ਦਿੱਲੀ ਦੀ ਤਾਂ , ਦਿੱਲੀ ਸਰਕਾਰ ਦੇ ਵੱਲੋਂ ਵੀ ਬਹੁਤ ਸਾਰੀਆਂ ਪਾਬੰਦੀਆਂ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਤੇ ਕੋਰੋਨਾ ਮਹਾਂਮਾਰੀ ਨਵੇਂ ਵੈਰੀਐਂਟ ਓਮੀਕਰੋਨ ਦੇ ਚੱਲਦੇ ਲਗਾਈਆਂ ਗਈਆਂ ਹਨ ।

ਜਿਸ ਦੇ ਚੱਲਦੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸੇ ਵਿਚਕਾਰ ਹੁਣ ਦਿੱਲੀ ਸਰਕਾਰ ਨੇ ਦੁਕਾਨਦਾਰਾਂ ਦੇ ਲਈ ਇਕ ਵੱਡਾ ਫੈਸਲਾ ਲੈ ਲਿਆ ਹੈ । ਜਿਸ ਦੇ ਚਲਦੇ ਹੁਣ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ । ਦਰਅਸਲ ਹੁਣ ਦਿੱਲੀ ਸਰਕਾਰ ਨੇ ਇਹ ਨਿਰਦੇਸ਼ ਦੇ ਦਿੱਤੇ ਹਨ ਕਿ ਬਾਜ਼ਾਰਾਂ, ਕੰਪਲੈਕਸਾਂ ਅਤੇ ਮਾਲਾਂ ਵਿੱਚ ਜੋ ਗੈਰ-ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ਹਨ ਉਹ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਓਡ-ਈਵਨ ਆਧਾਰ ‘ਤੇ ਖੁੱਲ੍ਹਣਗੀਆਂ।

ਦਿੱਲੀ ਸਰਕਾਰ ਵੱਲੋਂ ਇਹ ਫੈਸਲਾ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਦੇ ਕਾਰਨ ਹੀ ਲਿਆ ਗਿਆ ਹੈ, ਤਾਂ ਜੋ ਦਿੱਲੀ ਵਾਸੀਆਂ ਨੂੰ ਇਸ ਨਵੇਂ ਵੈਰੀਐਂਟ ਤੋਂ ਬਚਾਇਆ ਜਾ ਸਕੇ ।ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਵਿੱਚ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਪਰ ਇਸਦੇ ਬਾਵਜੂਦ ਹੁਣ ਕੋਰੋਨਾ ਮਹਾਂਮਾਰੀ ਲਗਾਤਾਰ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ ।

ਦੂਜੇ ਪਾਸੇ ਕਰੋਨਾ ਮਹਾਂਮਾਰੀ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਨੇ ਜਿਸ ਦੇ ਚੱਲਦੇ ਹੁਣ ਦਿੱਲੀ ਸਰਕਾਰ ਐਕਸ਼ਨ ਮੋਡ ਵਿੱਚ ਹੈ। ਦਿੱਲੀ ਸਰਕਾਰ ਵੱਲੋਂ ਪਹਿਲਾਂ ਵੀ ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦੇ ਹੋਏ ਨਵੇਂ ਸਾਲ ਦੇ ਜਸ਼ਨ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ। ।