ਓਮੀਕਰੋਨ ਦਾ ਕਰਕਰੇ ਫਿਰ ਦੁਬਾਰਾ ‘ਤਾਲਾਬੰਦੀ ‘ ਦਾ ਹੋ ਗਿਆ ਏਥੇ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਸ਼ੁਰੂ ਹੋਈ ਕਰੋਨਾ ਮਹਾਮਾਰੀ ਨੂੰ ਲੈ ਕੇ ਜਿੱਥੇ ਸਾਰੇ ਦੇਸ਼ਾਂ ਵਿੱਚ ਅਜੇ ਵੀ ਚਿੰਤਾ ਵੇਖੀ ਜਾ ਰਹੀ ਹੈ। ਉਥੇ ਹੀ ਸਾਰੇ ਦੇਸ਼ਾਂ ਵੱਲੋਂ ਕ੍ਰੋਨਾ ਪਾਬੰਦੀਆਂ ਨੂੰ ਜਾਰੀ ਰੱਖਿਆ ਗਿਆ ਸੀ ਅਤੇ ਟੀਕਾਕਰਨ ਮੁਹਿੰਮ ਦਾ ਆਰੰਭ ਕੀਤਾ ਗਿਆ ਸੀ ਤਾਂ ਜੋ ਇਸ ਕਰੋਨਾ ਉਪਰ ਕਾਬੂ ਪਾਇਆ ਜਾ ਸਕੇ। ਜਿੱਥੇ ਕਾਫੀ ਹੱਦ ਤੱਕ ਕਰੋਨਾ ਕੇਸਾਂ ਵਿਚ ਕਮੀ ਆਉਣ ਤੋਂ ਬਾਅਦ ਸਾਰੇ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਥੇ ਹੀ ਬੀਤੇ ਦਿਨੀਂ ਦੱਖਣੀ ਅਫ਼ਰੀਕਾ ਵਿੱਚ ਪਾਏ ਗਏ ਨਵੇਂ ਵੈਰੀਐਂਟ ਓਮੀਕਰੋਨ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਦੱਖਣੀ ਅਫਰੀਕਾ ਅਤੇ ਇਸ ਦੇ ਨਾਲ ਦੇ ਮੁਲਕਾਂ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ।

ਵੈਰੀਐਂਟ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਹੁਣ ਓਮੀਕਰੋਨ ਦਾ ਕਰਕੇ ਦੁਬਾਰਾ ਤੋਂ ਏਥੇ ਤਾਲਾਬੰਦੀ ਲਗਾਏ ਜਾਣ ਦਾ ਐਲਾਨ ਹੋ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਨੀਆ ਵਿੱਚ ਫਿਰ ਤੋਂ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਅਤੇ ਨਵੇਂ ਵੇਰੀਐਂਟ ਦੇ ਕਾਰਨ ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਉਥੇ ਹੀ ਹੁਣ ਕ੍ਰਿਸਮਿਸ ਦੇ ਮੌਕੇ ਤੇ ਸ਼ਨੀਵਾਰ ਤੋਂ ਨੀਂਦਰਲੈਡ ਵਿੱਚ ਤਾਲਾਬੰਦੀ ਲਗਾਏ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਵੱਲੋਂ ਦੱਸਿਆ ਗਿਆ ਹੈ ਕਿ ਨਵੇਂ ਵੈਰੀਐਂਟ ਦੇ ਵਾਧੇ ਨੂੰ ਰੋਕਣ ਲਈ ਦੇਸ਼ ਵਿੱਚ ਤਾਲਾਬੰਦੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਕ੍ਰਿਸਮਿਸ ਦੇ ਮੌਕੇ ਤੇ ਕੀਤੀ ਗਈ ਇਸ ਤਾਲਾਬੰਦੀ ਨੂੰ ਅਪਵਾਦ ਦੱਸਿਆ ਹੈ। ਕਿਉਂਕਿ ਦੱਖਣੀ ਅਫ਼ਰੀਕਾ ਵਿੱਚ ਪਾਏ ਜਾਣ ਵਾਲੇ ਵਾਇਰਸ ਦੇ ਮਾਮਲੇ ਕਈ ਦੇਸ਼ਾਂ ਵਿੱਚ ਸਾਹਮਣੇ ਆ ਚੁੱਕੇ ਹਨ ਜਿਸ ਨੂੰ ਦੇਖਦੇ ਹੋਏ ਇਹ ਤਾਲਾਬੰਦੀ ਲਗਾਈ ਜਾ ਰਹੀ ਹੈ।

ਉਥੇ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤਾਲਾਬੰਦੀ ਦੌਰਾਨ ਦੇਸ਼ ਅੰਦਰ ਮਨੋਰੰਜਨ ਸਥਾਨ, ਗੈਰਜ਼ਰੂਰੀ ਦੁਕਾਨਾਂ ,ਸੱਭਿਆਚਾਰਕ ਸਥਾਨ 14 ਜਨਵਰੀ ਤਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਉਥੇ ਹੀ ਸਕੂਲਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਵਿਦਿਅਕ ਅਦਾਰਿਆਂ ਨੂੰ ਘੱਟੋ-ਘੱਟ 9 ਜਨਵਰੀ ਤੱਕ ਬੰਦ ਰੱਖਿਆ ਜਾਵੇਗਾ। ਉਥੇ ਹੀ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ।