ਓਮਿਕਰੋਨ ਦੇ ਖਤਰੇ ਨੂੰ ਦੇਖਦੇ ਹੋਏ ਇਥੇ 10 ਦਿਨਾਂ ਦੇ ਲਾਕ ਡਾਊਨ ਦਾ ਹੋ ਗਿਆ ਐਲਾਨ

ਆਈ ਤਾਜ਼ਾ ਵੱਡੀ ਖਬਰ 

ਅਜੇ ਪੂਰੇ ਦੇਸ਼ ਭਰ ਦੇ ਵਿੱਚੋਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘਟਿਆ ਨਹੀਂ ਸੀ , ਕਿ ਹੁਣ ਇਸ ਕੋਰੋਨਾ ਮਹਾਂਮਾਰੀ ਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਖ਼ਤਰਾ ਪੂਰੀ ਦੁਨੀਆਂ ਭਰ ਦੇ ਵਿੱਚ ਫੈਲ ਚੁੱਕਿਆ ਹੈ । ਦੁਨੀਆਂ ਭਰ ਦੇ ਸਾਰੇ ਦੇਸ਼ਾਂ ਦੇ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਕੋਰੋਨਾ ਮਹਾਂਮਾਰੀ ਦੇ ਨਵੇਂ ਵੇਰੀਐਂਟ ਤੋਂ ਬਚਾਉਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਕਿਉਂਕਿ ਸਭ ਨੂੰ ਹੀ ਪਤਾ ਹੈ ਕਿ ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਦੁਨੀਆਂ ਭਰ ਦੇ ਲੋਕਾਂ ਨੇ ਕਿੰਨੀ ਹੈ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਸੀ । ਹੁਣ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਇਸ ਨਵੇਂ ਵੈਰੀਐਂਟ ਤੋਂ ਬਚਾਅ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ ।

ਇਸ ਦੇ ਚੱਲਦੇ ਭਾਰਤ ਦੇਸ਼ ਦੇ ਵਿੱਚ ਵੀ ਸਰਕਾਰ ਦੇ ਵੱਲੋਂ ਲਗਾਤਾਰ ਸ਼ਖਤੀਆਂ ਕੀਤੀਆਂ ਜਾ ਰਹੀਆਂ ਹਨ । ਉੱਥੇ ਹੀ ਭਾਰਤ ਦੇਸ਼ ਵਿੱਚ ਇਸ ਇਲਾਕੇ ਦੇ ਵਿਚ ਹੁਣ ਪੂਰੇ ਦਸ ਦਿਨਾਂ ਦਾ ਲਾਕਡਾਊਨ ਲੱਗਣ ਜਾ ਰਿਹਾ ਹੈ । ਜਿਸ ਤਰ੍ਹਾਂ ਦੇਸ਼ ਦੇ ਵਿਚ ਲਗਾਤਾਰ ਓਮੀਕਰੋਨ ਦੇ ਮਾਮਲੇ ਸਾਹਮਣੇ ਆ ਰਹੇ ਹਨ । ਉਹ ਸਰਕਾਰਾਂ ਦੇ ਲਈ ਇਕ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ । ਜਿਸ ਨੂੰ ਲੈ ਕੇ ਹੁਣ ਲਗਾਤਾਰ ਹੀ ਸਰਕਾਰ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਇਸ ਕੋਰੋਨਾ ਮਹਾਮਾਰੀ ਦੇ ਨਵੇਂ ਵੇਰੀਐਂਟ ਦੇ ਪ੍ਰਕੋਪ ਨੂੰ ਰੋਕਿਆ ਜਾ ਸਕੇ ।

ਜ਼ਿਕਰਯੋਗ ਹੈ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਇੱਕ ਮੀਟਿੰਗ ਕੀਤੀ ਗਈ । ਜਿਸ ਦੇ ਵਿਚ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਹੁਣ ਦਿੱਲੀ ਦੇ ਵਿਚ ਇਸ ਵੇਰੀਐਂਟ ਤੋਂ ਬਚਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ।

ਇਸੇ ਵਿਚਕਾਰ ਹੁਣ ਖ਼ਬਰ ਤਿਲੰਗਾਨਾ ਤੋਂ ਸਾਹਮਣੇ ਆ ਰਹੀ ਹੈ ਕੀ ਤੇਲੰਗਾਨਾ ਦੇ ਵਿਚ ਵੱਧਦੇ ਕੋਰੋਨਾ ਮਹਾਂਮਾਰੀ ਦੇ ਨਵੇਂ ਵੇਰੀਐਂਟ ਦੇ ਪ੍ਰਕੋਪ ਕਾਰਨ ਕਈ ਪਿੰਡਾਂ ਨੇ ਪੂਰੇ 10 ਦਿਨਾਂ ਦੀ ਤਾਲਾਬਦੀ ਕਰ ਦਿੱਤੀ ਹੈ । ਇਹ ਫੈਸਲਾ ਕੋਰੋਨਾ ਮਹਾਮਾਰੀ ਦੇ ਨਵੇ ਵੈਰੀਅਨ ਦੇ ਪ੍ਰਕੋਪ ਦੇ ਕਾਰਨ ਲਿਆ ਗਿਆ ਹੈ । ਓਮਿਕਰੋਨ ਵੇਰੀਐਂਟ ਨਾਲ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ ਹੁਣ ਦੇਸ਼ ਵਿੱਚ 280 ਹੈ।