ਐਵੇਂ ਨਹੀਂ ਵਿਦੇਸ਼ ਨੂੰ ਭੱਜਦੇ ਪੰਜਾਬੀ – ਇਸ ਦੇਸ਼ ਨੇ ਕਰਤਾ ਹੁਣ ਇਹ ਵੱਡਾ ਐਲਾਨ, ਲੋਕਾਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਭਰ ਵਿਚ ਕਰੋਨਾ ਵਾਇਰਸ ਦਾ ਪ੍ਰਕੋਪ ਫੈਲਿਆ ਹੋਇਆ ਹੈ ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਬਹੁਤ ਸਾਰੇ ਲੋਕਾ ਦਾ ਇਸ ਸਮੇਂ ਦੌਰਾਨ ਰੋਜ਼ਗਾਰ ਖੁਸ ਗਿਆ। ਉਥੇ ਹੀ ਕੁਝ ਦੇਸ਼ਾਂ ਦੇ ਵਿਚ ਸਰਕਾਰਾਂ ਦੀਆਂ ਨੀਤੀਆਂ ਜ਼ਿਆਦਾ ਮਜ਼ਬੂਤ ਹੋਣ ਕਾਰਨ ਉਥੋਂ ਦੇ ਵਾਸੀਆਂ ਨੂੰ ਕਈ ਤਰਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲ ਜਾਂਦੀ ਹੈ। ਜਿਵੇਂ ਬਹੁਤ ਸਾਰੇ ਦੇਸ਼ਾਂ ਦੇ ਵਿਚ ਮੰਦਹਾਲੀ ਦੇ ਸਮੇਂ ਵਿਚ ਸਰਕਾਰਾਂ ਵੱਲੋਂ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਂਦੀ ਹੈ। ਪਰ ਕੁਝ ਦੇਸ਼ਾਂ ਵਿੱਚ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਹੁਣ ਇੱਕ ਵੱਡੀ ਰਾਹਤ ਵੀ ਖ਼ਬਰ ਵਿਦੇਸ਼ ਦੀ ਧਰਤੀ ਤੋਂ ਆ ਰਹੀ ਹੈ। ਇਸ ਨੂੰ ਸੁਣ ਕੇ ਹਰ ਪਾਸੇ ਖੁਸ਼ੀ ਦੀ ਲਹਿਰ ਹੈ।

ਦਰਅਸਲ ਹੁਣ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਰਕਾਰ ਨੇ ਰਾਜਾਂ ਅਤੇ ਉਪ-ਨਗਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਮਦਦ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਹ ਪੈਕੇਜ ਪੈਕੇਜ ਉਨ੍ਹਾਂ ਰਾਜਾਂ ਵਿੱਚ ਲਾਗੂ ਹੋਵੇਗਾ ਜਿਥੇ ਕਰੋਨਾ ਕਾਲ ਦੇ ਦੌਰਾਨ ਲੋਕਾਂ ਦੀਆਂ ਨੌਕਰੀਆਂ ਪ੍ਰਭਾਵਿਤ ਹੋਈਆਂ ਸਨ। ਦੱਸ ਦਈਏ ਕਿ ਇਸ ਪੈਕੇਜ ਦਾ ਪਹਿਲਾਂ ਲਾਭਪਾਤਰੀ ਵਿਕਟੋਰੀਆ ਹੋਵੇਗਾ। ਇਸ ਸਬੰਧੀ ਜਾਣਕਾਰੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵੱਲੋਂ ਸਾਂਝੀ ਕੀਤੀ ਗਈ ਹੈ।

ਉਹਨਾਂ ਨੂੰ ਉਸਦੀ ਦੱਸਿਆ ਹੈ ਕਿ ਇਸ ਪੈਕੇਜ ਰਾਹੀਂ ਜਿਹੜੇ 20 ਘੰਟਿਆਂ ਤੋਂ ਘੱਟ ਕੰਮ ਕਰਦੇ ਹਨ ਉਨ੍ਹਾਂ ਨੂੰ 325 ਡਾਲਰ ਮਦਦ ਮਿਲਣਗੇ ਅਤੇ ਜਿਹੜੇ ਲੋਕ 20 ਘੰਟਿਆਂ ਤੋਂ ਜ਼ਿਆਦਾ ਕੰਮ ਕਰਦੇ ਹਨ ਉਨ੍ਹਾਂ ਨੂੰ 500 ਡਾਲਰ ਮਦਦ ਮਿਲੇਗੀ। ਦੱਸਿਆ ਕਿ ਇਸ ਪੈਕੇਜ ਰਾਹੀਂ ਮਦਦ ਲੈਣ ਵਾਲੇ ਲੋਕਾਂ ਦੀ ਉਮਰ ਘੱਟੋ-ਘੱਟ 17 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਪੈਕੇਜ ਲਈ ਕਾਮਨਵੈਲਥ ਨਿਰਧਾਰਤ ਹੌਟਸਪੌਟ ਵੱਲੋਂ ਪਰਿਭਾਸ਼ਿਤ ਕੀਤੇ ਖੇਤਰਾਂ ਵਿੱਚ ਵੀ ਕੰਮ ਕਰਦੇ ਰਹਿਣਾ ਜਾਂ ਰਿਹਾਇਸ਼ ਵਜੋਂ ਉਥੇ ਰਹਿਣਾ ਵੀ ਜ਼ਰੂਰੀ ਹੈ।

ਦੱਸ ਦਈਏ ਕਿ ਇਸ ਲਈ ਇਹ ਜ਼ਰੂਰੀ ਹੈ ਕਿ ਉਹ ਲੋਕ ਤਾਲਾਬੰਦੀ ਹੋਣ ਤੋਂ ਪਹਿਲਾਂ ਕੰਮ ਕਰਦੇ ਹੋਣੇ ਚਾਹੀਦੇ ਹਨ ਅਤੇ ਤਾਲਾਬੰਦੀ ਹੋਣ ਕਾਰਨ ਕੰਮ ਉਤੇ ਜਾਣ ਲਈ ਅਸਮਰੱਥ ਹੋਣ। ਦੱਸ ਦਈਏ ਕਿ ਇਸ ਪੈਕੇਜ ਰਾਹੀਂ ਲਾਭ ਲੈਣ ਵਾਲਾ ਲਾਭਪਾਤਰੀਆਂ ਕੋਲ ਦਸ ਹਜ਼ਾਰ ਡਾਲਰ ਤੋਂ ਘੱਟ ਰਾਸ਼ੀ ਜਮਾਂ ਹੋਣੀ ਚਾਹੀਦੀ ਹੈ। ਜਿਹੜੇ ਇਹ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਨ੍ਹਾਂ ਲੋਕਾਂ ਨੂੰ ਇਸ ਪੈਕੇਜ ਦਾ ਲਾਭ ਮਿਲੇਗਾ।