ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਦੁਨੀਆਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਜਿੱਥੇ ਉਹ ਆਪਣੀਆਂ ਪ੍ਰਾਪਤੀਆਂ ਤੇ ਚਲਦੇ ਹੋਏ ਚਰਚਾ ਵਿੱਚ ਬਣ ਜਾਂਦੇ ਹਨ। ਉਥੇ ਹੀ ਜਲਦਬਾਜ਼ੀ ਵਿੱਚ ਲੈ ਗਏ ਕੁਝ ਗਲਤ ਫੈਸਲਿਆਂ ਦੇ ਚੱਲਦੇ ਹੋਏ ਵੀ ਉਹਨਾਂ ਨੂੰ ਕਈ ਤਰਾਂ ਦੀਆਂ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਐਲਨ ਮਸਕ ਬਾਰੇ ਆਈ ਵੱਡੀ ਮਾੜੀ ਖਬਰ, ਜਿੱਥੇ ਕੋਰਟ ਨੇ ਟਵਿਟਰ ਡੀਲ ਮਾਮਲੇ ਚ ਸੁਣਾਇਆ ਫੈਸਲਾ ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਇਕ ਟਵੀਟਰ ਨਾਲ ਡੀਲ ਦੇ ਮਾਮਲੇ ਨੂੰ ਲੈ ਕੇ ਐਲਨ ਮਸਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਥੇ ਹੀ ਹੁਣ ਟੇਸਲਾ ਦੇ ਸੀਈਓ ਐਲਨ ਮਸਕ ਇਕ ਵੱਡਾ ਝਟਕਾ ਲਗਾ ਹੈ। ਜਿੱਥੇ ਟਵੀਟ ਦੇ ਹੱਕ ਵਿੱਚ ਕੋਰਟ ਵਲੋ ਫੈਸਲਾ ਸੁਣਾਇਆ ਗਿਆ ਹੈ। ਇਸ ਮਾਮਲੇ ਤੇ ਵਿੱਚ ਜਿੱਥੇ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਨੇ ਟੇਸਲਾ ਦੇ ਸੀਈਓ ਐਲਨ ਮਸਕ ਦੇ ਖਿਲਾਫ ਸ਼ੁਰੂਆਤੀ ਲੜਾਈ ਜਿੱਤ ਲਈ ਹੈ। ਉੱਥੇ ਹੀ ਐਲਨ ਮਸਕ ਦੀ ਮੰਗ ਨੂੰ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਜਿਥੇ ਉਨ੍ਹਾਂ ਵੱਲੋਂ ਅਦਾਲਤ ਵਿੱਚ ਅਪੀਲ ਕੀਤੀ ਗਈ ਸੀ ਕਿ ਇਸ ਮਾਮਲੇ ਦੀ ਸੁਣਵਾਈ ਅਗਲੇ ਸਾਲ ਫਰਵਰੀ ਵਿੱਚ ਕੀਤੀ ਜਾਵੇ।
ਉਥੇ ਹੀ ਇਸ ਮਾਮਲੇ ਵਿੱਚ ਕੋਰਟ ਵੱਲੋਂ ਫੈਸਲਾ ਸੁਣਾਉਦੇ ਹੋਏ ਆਖਿਆ ਗਿਆ ਕਿ 44 ਅਰਬ ਟਵਿੱਟਰ ਡੀਲ ਮਾਮਲੇ ਦੀ ਸੁਣਵਾਈ ਅਕਤੂਬਰ ਮਹੀਨੇ ‘ਚ ਫਾਸਟ ਟਰੈਕ ‘ਤੇ ਕੀਤੀ ਜਾਵੇਗੀ। ਉਥੇ ਹੀ ਅਦਾਲਤ ਵੱਲੋਂ ਫਰਵਰੀ ਦੇ ਵਿੱਚ ਲਗਾਤਾਰ 5 ਦਿਨ ਹਫਤੇ ਚ ਸੁਣਵਾਈ ਕੀਤੇ ਜਾਣ ਦਾ ਆਦੇਸ਼ ਦਿੱਤਾ ਹੈ ਜਿੱਥੇ ਟੇਸਲਾ ਵੱਲੋਂ ਦੋ ਹਫਤਿਆਂ ਚ ਸੁਣਵਾਈ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਟਵਿੱਟਰ ਨੇ ਦਲੀਲ ਦਿੱਤੀ ਕਿ ਟੇਸਲਾ ਇੰਕ ਦੇ ਸੰਸਥਾਪਕ ਦੁਆਰਾ ਸੌਦੇ ਤੋਂ ਹਟਣਾ ਘਿਣਾਉਣੇ ਢੰਗ ਨਾਲ ਕੰਮ ਕੀਤਾ ਗਿਆ ਹੈ।
ਅਦਾਲਤ ਦੇ ਫੈਸਲੇ ਤੋਂ ਬਾਅਦ ਟਵਿੱਟਰ ਦੇ ਸ਼ੇਅਰ ‘ਚ ਕਰੀਬ 2.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਕਿਉਂਕਿ ਇਸ ਫੈਸਲੇ ਤੋਂ ਬਾਅਦ ਟਵਿੱਟਰ ਦੇ ਸਟਾਕ ‘ਚ ਵੀ ਤੇਜ਼ੀ ਆਈ ਦਰਜ ਕੀਤੀ ਗਈ ਹੈ,ਜਿੱਥੇ ਟਵਿੱਟਰ ਦੇ ਸ਼ੇਅਰ ‘ਚ ਕਰੀਬ 5.4 ਫੀਸਦੀ ਦਾ ਵਾਧਾ ਹੋਇਆ ਹੈ।
Previous Postਮਸ਼ਹੂਰ ਬੋਲੀਵੁਡ ਐਕਟਰ ਅਕਸ਼ੇ ਕੁਮਾਰ ਬਾਰੇ ਆਈ ਵੱਡੀ ਖਬਰ, ਬਣਿਆ ਸਭ ਤੋਂ ਜਿਆਦਾ ਟੈਕਸ ਦੇਣ ਵਾਲਾ ਅਦਾਕਾਰ
Next Postਅਮਰੀਕਾ ਚ ਕੁਦਰਤ ਨੇ ਮਚਾਈ ਤਬਾਹੀ, ਭਿਆਨਕ ਅੱਗ ਲੱਗਣ ਕਾਰਨ ਕਈ ਹਜਾਰ ਲੋਕ ਹੋਏ ਬੇਘਰ