ਏਥੇ ਟਰੱਕ ਚ ਗੁਰਦਵਾਰਾ ਸਾਹਿਬ ਮੱਥਾ ਟੇਕਣ ਗਈ ਸੰਗਤ ਨਾਲ ਕੀਤੀ ਗਈ ਕੁੱਟਮਾਰ ਤੇ ਮਾਰੇ ਗਏ ਪੱਥਰ ਕਈ ਹੋਏ ਜਖਮੀ

ਆਈ ਤਾਜ਼ਾ ਵੱਡੀ ਖਬਰ 

ਲੋਕਾਂ ਵੱਲੋਂ ਜਿੱਥੇ ਗੁਰੂਆ ਪੀਰਾਂ ਦੇ ਨਾਲ ਜੁੜੇ ਹੋਏ ਦਿਨ ਤਿਉਹਾਰ ਨੂੰ ਬੜੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਉੱਥੇ ਹੀ ਇਨ੍ਹਾਂ ਦਿਨ ਤਿਉਹਾਰਾਂ ਦੇ ਮੌਕੇ ਉਪਰ ਲੋਕਾਂ ਵੱਲੋਂ ਗੁਰੂ ਸਾਹਿਬਾਨ ਨਾਲ ਜੁੜੇ ਹੋਏ ਧਾਰਮਿਕ ਅਸਥਾਨਾਂ ਉਪਰ ਜਾ ਕੇ ਨਤਮਸਤਕ ਹੋਇਆ ਜਾਂਦਾ ਹੈ। ਇਸ ਧਾਰਮਿਕ ਸ਼ਰਧਾ ਨੂੰ ਲੈ ਕੇ ਲੋਕਾਂ ਵੱਲੋਂ ਦੂਜੇ ਸੂਬਿਆਂ ਵਿੱਚ ਵੀ ਪਹੁੰਚ ਕੀਤੀ ਜਾਂਦੀ ਹੈ। ਜਿਥੇ ਬੀਤੇ ਦਿਨੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸੰਗਤਾਂ ਵੱਲੋਂ ਇਸ ਨੂੰ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਉੱਥੇ ਹੀ ਬਹੁਤ ਸਾਰੀ ਸੰਗਤ ਪਟਨਾ ਸਾਹਿਬ ਵਿਖੇ ਵੀ ਨਤਮਸਤਕ ਹੋਣ ਲਈ ਗਈ।

ਹੁਣ ਏਥੇ ਟਰੱਕ ਵਿਚ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੰਗਤ ਨਾਲ ਕੁੱਟਮਾਰ ਹੋਈ ਹੈ ਅਤੇ ਪੱਥਰ ਮਾਰੇ ਗਏ ਹਨ ਜਿਸ ਕਾਰਨ ਕਈ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਟਨਾ ਤੋਂ ਸਾਹਮਣੇ ਆਈ ਹੈ। ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੋਹਾਲੀ ਤੋਂ ਰਹਿਣ ਵਾਲੇ ਬਹੁਤ ਸਾਰੇ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਸਨ। ਜਿਸ ਸਮੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ 60 ਲੋਕ ਪਟਨਾ ਤੋਂ ਵਾਪਸ ਪੰਜਾਬ ਲਈ ਆ ਰਹੇ ਸਨ।

ਉਸ ਸਮੇਂ ਓਸ ਟਰੱਕ ਨੂੰ ਚਾਰਪੋਖਰੀ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਪਿੰਡ ਧਿਆਨ ਟੋਲਾ ਨੇੜੇ ਲੋਕਾਂ ਵੱਲੋਂ ਰੋਕ ਲਿਆ ਗਿਆ ਸੀ। ਉਸ ਸਮੇਂ ਟਰੱਕ ਵਿਚ 40 ਪੁਰਸ਼ ਅਤੇ 20 ਔਰਤਾਂ ਸਵਾਰ ਸਨ। ਟਰੱਕ ਨੂੰ ਰੋਕਣ ਵਾਲੇ ਨੌਜਵਾਨਾਂ ਵੱਲੋਂ ਟਰੱਕ ਡਰਾਈਵਰ ਕੋਲੋਂ ਯੱਗ ਦੇ ਨਾਂ ਤੇ ਚੰਦਾ ਮੰਗਣ ਸ਼ੁਰੂ ਕੀਤਾ ਗਿਆ। ਜਦੋਂ ਟਰੱਕ ਡਰਾਈਵਰ ਵੱਲੋਂ ਚੰਦਾ ਦੇਣ ਤੋਂ ਇਨਕਾਰ ਕੀਤਾ ਗਿਆ ਤਾਂ ਇਨ੍ਹਾਂ ਨੌਜਵਾਨਾਂ ਵੱਲੋਂ ਉੱਪਰ ਇੱਟਾਂ ਪੱਥਰਾਂ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਬਹੁਤ ਸਾਰੇ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਤੁਰੰਤ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਭ ਜੇਰੇ ਇਲਾਜ ਹਨ। ਉਥੇ ਹੀ ਪੁਲਿਸ ਵੱਲੋਂ ਯੱਗ ਕਮੇਟੀ ਦੇ ਪ੍ਰਧਾਨ ਨੂੰ ਇਸ ਮਾਮਲੇ ਵਿੱਚ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।