ਏਅਰ ਪੋਰਟ ਤੇ 6 ਘੰਟਿਆਂ ਦੀ ਦੇਰੀ ਨੇ ਆਖਰੀ ਵਾਰ ਪੰਜਾਬ ਚ ਮਾਂ ਪੁੱਤ ਨੂੰ ਨਹੀਂ ਮਿਲਣ ਦਿਤਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਫੈਲੀ ਹੋਈ ਮਹਾਮਾਰੀ ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਦੱਖਣੀ ਅਫ਼ਰੀਕਾ ਵਿੱਚ ਪਾਏ ਗਏ ਨਵੇਂ ਵੈਰੀਐਟ ਨੂੰ ਲੈ ਕੇ ਸਾਰੇ ਦੇਸ਼ਾਂ ਵੱਲੋਂ ਫਿਰ ਤੋਂ ਕਰੋਨਾ ਪਾਬੰਦੀਆਂ ਨੂੰ ਵਧਾ ਦਿੱਤਾ ਗਿਆ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਦੱਖਣੀ ਅਫਰੀਕਾ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਰੋਕ ਲਗਾਈ ਗਈ ਹੈ। ਉੱਥੇ ਹੀ ਸਾਰੇ ਦੇਸ਼ਾਂ ਵੱਲੋਂ ਦੂਸਰੇ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਪਾਬੰਦੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਜਿੱਥੇ ਹਵਾਈ ਅੱਡਿਆਂ ਉਪਰ ਪਹੁੰਚਣ ਤੇ ਵੀ ਯਾਤਰੀਆਂ ਦੇ ਕਰੋਨਾ ਟੈਸਟ ਲਾਜ਼ਮੀ ਕੀਤੇ ਜਾ ਰਹੇ ਹਨ।

ਉੱਥੇ ਹੀ ਬਹੁਤ ਸਾਰੇ ਆਪਸੀ ਪਰਿਵਾਰਕ ਰਿਸ਼ਤੇ ਵੀ ਟੁੱਟਦੇ ਹੋਏ ਨਜ਼ਰ ਆ ਰਹੇ ਹਨ ਜਿੱਥੇ ਲੋਕ ਹਮੇਸ਼ਾ ਇੱਕ-ਦੂਸਰੇ ਤੋਂ ਦੂਰ ਹੁੰਦੇ ਜਾ ਰਹੇ ਹਨ। ਹੁਣ ਹਵਾਈ ਅੱਡੇ ਤੇ 6 ਘੰਟਿਆਂ ਦੀ ਦੇਰੀ ਨੇ ਮਾਂ ਪੁੱਤਰ ਨੂੰ ਨਹੀਂ ਮਿਲਣ ਦਿੱਤਾ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਪੁੱਤਰ ਵੱਲੋਂ ਇਟਲੀ ਤੋਂ ਪੰਜਾਬ ਆਪਣੀ ਮਾਂ ਨੂੰ ਮਿਲਣ ਵਿੱਚ ਆਉਣ ਲਈ ਛੇ ਘੰਟਿਆਂ ਦੀ ਦੇਰੀ ਹੋਣ ਤੇ ਉਸ ਦੀ ਮਾਂ ਹਮੇਸ਼ਾ ਲਈ ਉਸ ਨੂੰ ਛੱਡ ਕੇ ਇਸ ਦੁਨੀਆਂ ਤੋਂ ਚਲੇ ਗਏ।

ਇਸ ਘਟਨਾ ਬਾਰੇ ਪੀੜਤ ਨੌਜਵਾਨ ਵੱਲੋਂ ਦੱਸਿਆ ਗਿਆ ਹੈ ਕਿ ਕਰੋਨਾ ਦੇ ਚੱਲਦੇ ਹੋਏ ਹੋ ਰਹੀ ਖੱਜਲ-ਖੁਆਰੀ ਦੇ ਕਾਰਨ ਉਹ ਆਪਣੀ ਮਾਂ ਨੂੰ ਜੀਂਦੇ ਜੀਅ ਨਹੀਂ ਮਿਲ ਸਕਿਆ। ਉਕਤ ਨੌਜਵਾਨ ਵੇਦ ਸ਼ਰਮਾ ਇਟਲੀ ਦੇ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਵਿੱਚ ਕੈਸ਼ੀਅਰ ਦੇ ਤੌਰ ਤੇ ਕੰਮ ਕਰਦਾ ਆ ਰਿਹਾ ਹੈ। ਜਿੱਥੇ ਪੰਜਾਬ ਵਿੱਚ ਜਲੰਧਰ ਰਹਿ ਰਹੀ ਬਿਮਾਰ ਮਾਂ ਨੂੰ ਮਿਲਣ ਆ ਰਿਹਾ ਸੀ।

ਉੱਥੇ ਹੀ ਇਟਲੀ ਦੇ ਹਵਾਈ ਅੱਡੇ ਤੇ ਪਹੁੰਚਣ ਦੌਰਾਨ ਉਸ ਨੂੰ ਪਤਾ ਲੱਗਾ ਕਿ ਪੰਜਾਬ ਦੇ ਸ਼੍ਰੀ ਅਮ੍ਰਿਤਸਰ ਸਾਹਿਬ ਜਾਣ ਵਾਲੀ ਫਲਾਈਟ ਕੁਝ ਘੰਟਿਆਂ ਲਈ ਲੇਟ ਹੋ ਗਈ ਹੈ, ਤਾਂ ਉਹ ਬਹੁਤ ਹੀ ਦੁਖੀ ਹੋਇਆ, ਪੰਜਾਬ ਪਹੁੰਚਣ ਤੇ ਵੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਸ ਦੀ ਖੱਜਲ-ਖੁਆਰੀ ਨੂੰ ਛੇ ਘੰਟੇ ਦਾ ਸਮਾਂ ਖਰਾਬ ਹੋ ਗਿਆ। ਜਦ ਉਸ ਵੱਲੋਂ ਆਪਣੀ ਮਾਂ ਨੂੰ ਮਿਲਣ ਲਈ ਗੱਡੀ ਵਿੱਚ ਬੈਠ ਗਿਆ ਤਾਂ ਉਸੇ ਵਕਤ ਉਸਦੇ ਘਰ ਤੋਂ ਫੋਨ ਆ ਗਿਆ ਕਿ ਉਸਦੀ ਮਾਤਾ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਨੇ ਉਸ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਜੋ ਜਨਮ ਦੇਣ ਵਾਲੀ ਮਾਂ ਨੂੰ ਇਸ ਖੱਜਲ ਖੁਆਰੀ ਦੇ ਕਾਰਣ ਛੇ ਘੰਟੇ ਦਾ ਸਮਾਂ ਖਰਾਬ ਹੋਣ ਕਾਰਨ ਨਹੀਂ ਮਿਲ ਸਕਿਆ।