ਏਅਰਟੈੱਲ ਵਰਤਣ ਵਾਲਿਆਂ ਲਈ ਆ ਗਈ ਵੱਡੀ ਮਾੜੀ ਖਬਰ – ਅਚਾਨਕ ਹੋ ਗਿਆ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਜਿਵੇਂ ਜਿਵੇਂ ਮਨੁੱਖ ਵਿਕਾਸ ਦੀ ਵੱਲ ਪੈਰ ਵਧਾ ਰਿਹਾ ਹੈ , ਉਸ ਦੇ ਚਲਦੇ ਮਨੁੱਖ ਜ਼ਿਆਦਾਤਰ ਟੈਕਨਾਲੋਜੀ ਦੇ ਉੱਪਰ ਨਿਰਭਰ ਹੁੰਦਾ ਜਾ ਰਿਹਾ ਹੈ । ਮਨੁੱਖ ਟੈਕਨਾਲੋਜੀ ਤੇ ਇਨ੍ਹਾਂ ਨਿਰਭਲ ਹੋ ਚੁੱਕਿਆ ਹੈ , ਕਿ ਉਸਦੇ ਵੱਲੋਂ ਹੁਣ ਆਪਣੀ ਸਹੂਲਤ ਦੇ ਲਈ ਟੈਕਨਾਲੋਜੀ ਦੇ ਵੱਖਰੇ ਵੱਖਰੇ ਸਾਧਨ ਖ਼ਰੀਦੇ ਜਾਂਦੇ ਹਨ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਮੋਬਾੲੀਲ ਫੋਨਾਂ ਦੀ ਤਾਂ ਮਨੁੱਖ ਦੀ ਜ਼ਿੰਦਗੀ ਮੋਬਾਇਲ ਫੋਨਾਂ ਅਤੇ ਇੰਟਰਨੈੱਟ ਤੇ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਹੋ ਚੁੱਕੀ ਹੈ । ਮਨੁੱਖ ਦਾ ਸਾਰਾ ਕੰਮ ਹੁਣ ਆਨਲਾਈਨ ਮੋਬਾਈਲ ਫੋਨਾਂ ਤੇ ਹੋ ਰਿਹਾ ਹੈ । ਮਾਮੂਲੀ ਜਿਹੀ ਗੱਲ ਹੈ ਕਿ ਜੇਕਰ ਅਸੀਂ ਕੋਈ ਕੰਮ ਫ਼ੋਨ ਤੇ ਕਰਨਾ ਹੋਵੇ ਤਾਂ ਉਸਦੇ ਵਿੱਚ ੲਿੰਟਰਨੈੱਟ ਲਾਜ਼ਮੀ ਚਾਹੀਦਾ ਹੈ । ਜਿਸ ਦੇ ਲਈ ਮਨੁੱਖ ਵੱਖਰੇ ਵੱਖਰੇ ਭਾਰਤੀ ਟੈਲੀਕਾਮ ਕੰਪਨੀਆਂ ਦੀ ਸਿਮਾ ਦਾ ਇਸਤੇਮਾਲ ਕਰਦੇ ਹਨ ਤੇ ਉਸ ਚ ਆਪਣੀ ਜ਼ਰੂਰਤ ਅਨੁਸਾਰ ਪਲੈਨ ਦਾ ਰਿਚਾਰਜ ਕਰਵਾਉਂਦੇ ਹਨ ।

ਇਸ ਦੇ ਨਾਲ ਹੀ ਜੇਕਰ ਗੱਲਬਾਤ ਕੀਤੀ ਜਾਵੇ ਏਅਰਟੈੱਲ ਕੰਪਨੀ ਦੀ, ਤਾਂ ਇਹ ਕੰਪਨੀ ਜਿੱਥੇ ਲੋਕਾਂ ਨੂੰ ਵਧੀਆ ਕੁਆਲਿਟੀ ਦੀ ਸਰਵਿਸ ਲੈ ਦੇਣ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਇਹ ਕੰਪਨੀ ਆਪਣੀ ਸਰਵਿਸ ਦੇ ਨਾਲ ਆਪਣੇ ਗਾਹਕਾਂ ਨੂੰ ਵੀ ਖੁਸ਼ ਕਰਦੀ ਰਹਿੰਦੀ ਹੈ । ਹੁਣ ਇਸੇ ਵਿਚਕਾਰ ਇਸੇ ਕੰਪਨੀ ਦੇ ਵੱਲੋਂ ਆਪਣੇ ਗਾਹਕਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ।ਦਰਅਸਲ ਭਾਰਤੀ ਟੈਲੀਕਾਮ ਕੰਪਨੀ ਏਅਰਟੈੱਲ ਦੇ ਵੱਲੋਂ ਆਪਣੇ ਗਾਹਕਾਂ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਆਪਣੇ ਪ੍ਰੀਪੇਡ ਪਲੈਨ ਨੂੰ ਮਹਿੰਗਾ ਕਰ ਦਿੱਤਾ ਗਿਆ ਹੈ। ਪੱਚੀ ਫ਼ੀਸਦੀ ਵਾਧਾ ਕਰਨ ਦਾ ਅੈਲਾਨ ਏਅਰਟੈੱਲ ਕੰਪਨੀ ਵੱਲੋਂ ਹੁਣ ਕਰ ਦਿੱਤਾ ਗਿਆ ਹੈ । ਇਸ ਲਈ ਕੰਪਨੀ ਦੇ ਵੱਲੋਂ ਟ੍ਰੈਫਿਕ ਦਰਾਂ ਵੀ ਐਲਾਨ ਦਿੱਤੀਆਂ ਦੀਆਂ ਹਨ ਅਤੇ ਇਹ ਨਵੀਂਆਂ ਟ੍ਰੈਫਿਕ ਦਰਾ ਛੱਬੀ ਨਵੰਬਰ ਤੋਂ ਲਾਗੂ ਹੋ ਜਾਣਗੀਆਂ ।

ਜ਼ਿਕਰਯੋਗ ਹੈ ਕਿ ਇੱਥੇ ਕੰਪਨੀ ਨੇ ਪਹਿਲਾਂ ਜੁਲਾਈ ਮਹੀਨੇ ਦੇ ਵਿੱਚ ਪੋਸਟ ਪੇਡ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ । ਜਿਸ ਕਾਰਨ ਗਾਹਕ ਕਾਫੀ ਨਾਰਾਜ਼ ਨਜ਼ਰ ਆ ਰਹੇ ਸਨ ਤੇ ਹੁਣ ਇੱਥੇ ਕੰਪਨੀ ਨੇ ਇਕ ਵਾਰ ਫਿਰ ਤੋਂ ਆਪਣੀ ਹੀ ਗਾਹਕਾਂ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਪ੍ਰੀਪੇਡ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਭਾਰਤੀ ਟੈਲੀਕਾਮ ਏਅਰਟੈੱਲ ਕੰਪਨੀ ਤੇ ਜਿੱਥੇ ਲੋਕ ਬਹੁਤ ਭਰੋਸਾ ਕਰਦੇ ਹਨ, ਇਸ ਕੰਪਨੀ ਦੇ ਵੱਲੋਂ ਵੀ ਅਜਿਹੇ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਦੀ ਸਰਵਿਸ ਸਭ ਤੋਂ ਉੱਤਮ ਸਰਵਿਸ ਹੈ , ਪਰ ਹੁਣ ਕੰਪਨੀ ਦੇ ਵੱਲੋਂ ਜਿਸ ਤਰ੍ਹਾਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ , ਜਿਸ ਕਾਰਨ ਇਸ ਕੰਪਨੀ ਦੇ ਗਾਹਕ ਕੁਝ ਨਿਰਾਸ਼ ਦਿਖਾਈ ਦੇ ਰਹੇ ਹਨ ।

ਜ਼ਿਕਰਯੋਗ ਹੈ ਕਿ ਇਸ ਕੰਪਨੀ ਨੇ ਹੁਣ 49 ਰੁਪਏ ਵਾਲਾ ਪਲਾਨ ਜੁਲਾਈ ਮਹੀਨੇ ਤੋਂ ਹਟਾ ਦਿੱਤਾ ਸੀ । ਇਸ ਦੇ ਨਾਲ ਹੀ ਏਅਰਟੈੱਲ ਨੇ ਆਪਣੀ ਮਸ਼ਹੂਰ ਪਲਾਨ ਦੀ ਕੀਮਤ ਵੀ ਵਧਾ ਦਿੱਤੀ ਹੈ । ਜੋ ਪਲਾਨ ਪਹਿਲਾਂ 598 ਰੁਪਿਆਂ ਦਾ ਅਹੁਦਾ ਸੀ ਉਸਦੇ ਲਈ ਹੁਣ 719 ਰੁਪਏ ਖ਼ਰਚ ਕਰਨੇ ਪੈਣਗੇ ।