ਉੱਡਣ ਵਾਲੀਆਂ ਕਾਰਾਂ ਦੀ ਵੀ ਹੋ ਗਈ ਸ਼ੁਰੂਵਾਤ, ਇਥੇ 90 ਮਿੰਟ ਚ ਭਰੀ ਗਈ ਪਹਿਲੀ ਉਡਾਣ

ਆਈ ਤਾਜ਼ਾ ਵੱਡੀ ਖਬਰ 

ਹਰ ਦੇਸ਼ ਵੱਲੋਂ ਜਿਥੇ ਉਨਤੀ ਦੀ ਰਾਹ ਤੇ ਚਲਣ ਵਾਸਤੇ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਹਨ। ਉਥੇ ਹੀ ਵਿਕਾਸ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਅਜਿਹੇ ਉਪਕਰਨਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਸਦਕਾ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਅਸਾਨੀ ਹੋ ਸਕੇ। ਅੱਜ ਦੇ ਦੌਰ ਵਿੱਚ ਜਿੱਥੇ ਕੰਮ ਉੱਪਰ ਜਾਣ ਵਾਸਤੇ ਜਿੱਥੇ ਹਰ ਇਨਸਾਨ ਨੂੰ ਰੋਜ਼ਾਨਾ ਹੀ ਆਉਣ ਜਾਣ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਆਵਾਜਾਈ ਦੇ ਵਧ ਰਹੇ ਸਾਧਨਾ ਦੇ ਚਲਦਿਆਂ ਹੋਇਆਂ ਵੀ ਟਰੈਫਿਕ ਦੀ ਸਮੱਸਿਆ ਪੇਸ਼ ਆ ਰਹੀ ਹੈ।

ਜਿਸ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਜਿਸ ਨੂੰ ਕੰਟਰੋਲ ਕਰਨ ਵਾਸਤੇ ਸਾਰੇ ਦੇਸ਼ਾਂ ਵਿਚ ਕਈ ਸਖਤ ਕਦਮ ਚੁੱਕੇ ਜਾ ਰਹੇ ਹਨ। ਜਿਸ ਸਦਕਾ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਉਨਾਂ ਦੀ ਮੰਜਲ ਤੱਕ ਸੁਰੱਖਿਅਤ ਪਹੁੰਚਾਉਣ ਵਾਸਤੇ ਬਹੁਤ ਸਾਰੇ ਨਵੇਂ ਵਾਹਨਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਜੋ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ। ਹੁਣ ਇਥੇ ਉੱਡਣ ਵਾਲੀਆਂ ਕਾਰਾਂ ਦੀ ਸ਼ੁਰੂਆਤ ਹੋ ਗਈ ਹੈ ਜਿੱਥੇ 90 ਮਿੰਟਾਂ ਵਿੱਚ ਪਹਿਲੀ ਉਡਾਣ ਭਰੀ ਗਈ ਹੈ। ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦੁਬਈ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜਿੱਥੇ ਚੀਨ ਦੀ ਇਕ ਕੰਪਨੀ ਵੱਲੋਂ ਇਸ ਨੂੰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ ਜਿਥੇ ਉਨ੍ਹਾਂ ਵੱਲੋਂ ਬਣਾਈ ਗਈ ਕਾਰ ਨੂੰ 90 ਮਿੰਟ ਤੱਕ ਉਡਾਨ ਭਰੀ ਗਈ ਹੈ। ਚਾਲਕ ਰਹਿਤ ਇਲੈਕਟ੍ਰਿਕ ਏਅਰ ਕਰਾਫ਼ਟ ਵੱਲੋਂ ਭਰੀ ਗਈ ਇਸ ਉਡਾਣ ਨੂੰ ਦੇਖਦੇ ਹੋਏ ਲੋਕਾਂ ਵਿਚ ਖੁਸ਼ੀ ਵੇਖੀ ਜਾ ਰਹੀ ਹੈ ਜਿਸ ਦੇ ਜ਼ਰੀਏ ਲੋਕ ਅਸਾਨੀ ਨਾਲ ਆਪਣੀ ਯਾਤਰਾ ਕਰ ਸਕਣਗੇ।

ਇਹ ਟਰਾਇਲ ਜਿੱਥੇ ਦੁਬਈ ਦੇ ਵਿੱਚ ਕੀਤਾ ਗਿਆ ਹੈ ਅਤੇ ਦੁਬਈ ਜਿਥੇ ਦੁਨੀਆ ਦਾ ਸਭ ਤੋ ਇਨੋਵੇਟਿਵ ਸ਼ਹਿਰ ਮੰਨਿਆ ਜਾਂਦਾ ਹੈ, ਇਸ ਕਾਰਨ ਹੀ ਇਸ ਦੀ ਚੋਣ ਕੀਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਲੋਕਾਂ ਦਾ ਇਹ ਸੁਪਨਾ ਜਲਦੀ ਸਾਕਾਰ ਹੋਵੇਗਾ ਅਤੇ ਇਸ ਕਾਰ ਨੂੰ ਜਲਦ ਹੀ ਮਾਰਕੀਟ ਵਿੱਚ ਉਤਾਰਿਆ ਜਾਵੇਗਾ। ਕਿਉਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਡਣ ਵਾਲੀ ਕਾਰ ਦੀ ਚਰਚਾ ਹੋ ਰਹੀ ਸੀ।