ਉਡਦੇ ਜਹਾਜ ਚ ਬੰਦਾ ਬਾਥਰੂਮ ਗਿਆ ਕਰ ਆਇਆ ਇਹ ਗਲਤੀ – ਖੁਲ ਗਿਆ ਸਾਰਾ ਭੇਤ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿਥੇ ਸਾਰੀ ਦੁਨੀਆ ਵਿਚ ਭਾਰੀ ਤਬਾਹੀ ਮਚਾਈ ਹੈ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਇਸ ਲਈ ਸਰਕਾਰਾਂ ਵੱਲੋਂ ਕਈ ਵਾਰ ਤਾਲਾਬੰਦੀ ਵੀ ਕੀਤੀ ਗਈ। ਜਿਸ ਸਦਕਾ ਕਰੋਨਾ ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਬਹੁਤ ਸਾਰੇ ਦੇਸ਼ਾਂ ਵੱਲੋਂ ਕ੍ਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਹਵਾਈ ਉਡਾਨਾਂ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਹਵਾਈ ਸਫਰ ਕਰਨ ਵਾਲਿਆਂ ਲਈ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਸੀ।

ਹੁਣ ਉੱਡਦੇ ਜਹਾਜ਼ ਵਿੱਚ ਬੰਦ ਬਾਥਰੂਮ ਗਏ ਇਸ ਵਿਅਕਤੀ ਵੱਲੋਂ ਕੀਤੀ ਗਈ ਗ਼ਲਤੀ ਨਾਲ ਸਾਰਾ ਭੇਤ ਖੁੱਲ੍ਹ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਸਾਹਮਣੇ ਆਈ ਹੈ। ਸਾਰੇ ਦੇਸ਼ਾਂ ਵਿੱਚ ਜਿੱਥੇ ਹਵਾਈ ਸਫ਼ਰ ਕਰਨ ਤੋਂ ਪਹਿਲਾਂ ਕਰੋਨਾ ਦੀ ਨੇਗਟਿਵ ਰਿਪੋਰਟ ਹੋਣੀ ਲਾਜ਼ਮੀ ਕੀਤੀ ਗਈ ਹੈ। ਉੱਥੇ ਹੀ ਇਕ ਵਿਅਕਤੀ ਵੱਲੋਂ ਸਫਰ ਕਰਨ ਦੀ ਜਲਦੀ ਵਿਚ ਆਪਣੀ ਪਤਨੀ ਦੀ ਕਰੋਨਾ ਨੈਗਟਿਵ ਰਿਪੋਰਟ ਦੇ ਸਿਰ ਤੇ ਹਵਾਈ ਸਫਰ ਕੀਤਾ ਗਿਆ।

ਇਸ ਵਿਅਕਤੀ ਵੱਲੋਂ ਆਪਣੀ ਪਤਨੀ ਦੇ ਨਾਮ ਤੋਂ ਘਰੇਲੂ ਉਡਾਣਾਂ ਦੀ ਟਿਕਟ ਖਰੀਦੀ ਗਈ। ਫਿਰ ਆਪਣੀ ਪਤਨੀ ਦਾ ਰੂਪ ਧਾਰਨ ਕਰ ਕੇ ਹਵਾਈ ਯਾਤਰਾ ਕੀਤੀ ਗਈ ਇਸ ਵਿਅਕਤੀ ਨੇ ਬੁਰਕਾ ਪਹਿਨ ਕੇ ਆਪਣੀ ਪਤਨੀ ਦੇ ਪਛਾਣ ਪੱਤਰ ਹੋਰ ਦਸਤਾਵੇਜ਼, ਕਰੋਨਾ ਨੈਗਟਿਵ ਰਿਪੋਰਟ ਲੈ ਕੇ ਹਵਾਈ ਅੱਡੇ ਉਪਰ ਪਹੁੰਚਿਆ ਅਤੇ ਉਥੋਂ ਜਹਾਜ ਵਿਚ। ਪਰ ਇਸ ਵਿਅਕਤੀ ਵੱਲੋਂ ਜਹਾਜ਼ ਵਿੱਚ ਕੀਤੀ ਗਈ ਗ਼ਲਤੀ ਕਾਰਨ ਇਸ ਦਾ ਸਾਰਾ ਭੇਤ ਖੁੱਲ੍ਹ ਗਿਆ। ਜਿੱਥੇ ਇਸ ਵਿਅਕਤੀ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਖਤਰੇ ਵਿੱਚ ਪਾਇਆ ਗਿਆ ਹੈ।

ਉੱਥੇ ਹੀ ਹੁਣ ਇਸ ਵਿਅਕਤੀ ਨੂੰ ਘਰ ਵਿਚ ਇਕਾਂਤ ਵਾਸ ਕੀਤਾ ਗਿਆ ਹੈ। ਜਹਾਜ਼ ਵਿੱਚ ਜਾ ਕੇ ਇਸ ਵਿਅਕਤੀ ਵੱਲੋਂ ਬਾਥਰੂਮ ਵਿਚ ਜਾ ਕੇ ਆਪਣੇ ਕੱਪੜੇ ਬਦਲੇ ਗਏ। ਜਿਸ ਤੇ ਸ਼ੱਕ ਹੋਣ ਉਪਰੰਤ ਬਾਕੀ ਯਾਤਰੀਆਂ ਵੱਲੋਂ ਇਸ ਦੀ ਸੂਚਨਾ ਜਹਾਜ਼ ਚਾਲਕ ਦੇ ਦਲ ਨੂੰ ਦਿੱਤੀ ਗਈ। ਜਿਨ੍ਹਾਂ ਵੱਲੋਂ ਹਵਾਈ ਅੱਡੇ ਉਤੇ ਪਹੁੰਚਣ ਤੇ ਇਸ ਦਾ ਕਰੋਨਾ ਟੈਸਟ ਕੀਤਾ ਗਿਆ ਤਾਂ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸ਼ਖਸ ਵੱਲੋਂ ਆਪਣੇ ਗ੍ਰਹਿ ਨਗਰ ਜਾਣ ਦੀ ਕਾਹਲੀ ਵਿੱਚ ਇਹ ਗਲਤੀ ਕੀਤੀ ਗਈ। ਜੋ ਉਸ ਲਈ ਮੁਸੀਬਤ ਬਣ ਗਈ।