ਆਈ ਤਾਜ਼ਾ ਵੱਡੀ ਖਬਰ
ਦੇਸ਼-ਵਿਦੇਸ਼ ਵਿਚ ਵਾਪਰਨ ਵਾਲੇ ਬਹੁਤ ਸਾਰੇ ਹਵਾਈ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿਥੇ ਇਨਾਂ ਹਵਾਈ ਹਾਦਸਿਆਂ ਦੇ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਜਿੱਥੇ ਅਜਿਹੇ ਹਾਦਸੇ ਕੁਝ ਆਪਣੇ ਆਪ ਵਾਪਰਦੇ ਹਨ, ਉੱਥੇ ਕੁਝ ਗ਼ੈਰ-ਸਮਾਜਿਕ ਦਹਿਸ਼ਤਗਰਦ ਅਨਸਰਾਂ ਵੱਲੋਂ ਜਿੱਥੇ ਦੁਨੀਆ ਵਿੱਚ ਡਰ ਪੈਦਾ ਕਰਨ ਅਤੇ ਮਾਹੌਲ ਨੂੰ ਖਰਾਬ ਕਰਨ ਲਈ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਲੋਕਾਂ ਦੇ ਰੋਂਗਟੇ ਖੜੇ ਕਰਦੀਆਂ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਰਹੀਆਂ ਹਨ।
ਹੁਣ ਇੱਥੇ ਭਿਆਨਕ ਹਵਾਈ ਹਾਦਸਾ ਵਾਪਰਿਆ ਹੈ ਜਿਥੇ ਏਨੀਆਂ ਮੌਤਾਂ ਹੋਣ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕਾਗੋ ਦੇ ਫ਼ੌਜ ਦੇ ਹੈਲੀਕਾਪਟਰ ਨਾਲ ਵਾਪਰਿਆ ਹੈ। ਜਿੱਥੇ 8 ਸ਼ਾਂਤੀ ਰੱਖਿਅਕ ਅਤੇ ਸੰਯੁਕਤ ਰਾਸ਼ਟਰ ਦੇ ਨਿਰੀਖਕਾਂ ਨੂੰ ਲਿਜਾ ਰਹੇ ਸੰਯੁਕਤ ਰਾਸ਼ਟਰ ਦੇ ਇੱਕ ਹੈਲੀਕਾਪਟਰ ਨੂੰ ਮੰਗਲਵਾਰ ਨੂੰ ਪੂਰਬੀ ਖੇਤਰ ਵਿੱਚ ਬਾਗੀਆਂ ਵੱਲੋ ਹਮਲਾ ਕਰਕੇ ਢੇਰ ਕਰ ਦਿੱਤਾ ਗਿਆ ਹੈ, ਉੱਥੇ ਹੀ ਬਾਗੀਆਂ ਵੱਲੋਂ ਫੌਜ ਦੇ ਇਸ ਹੈਲੀਕਾਪਟਰ ਤੇ ਕੀਤੇ ਗਏ ਹਮਲੇ ਵਿੱਚ ਇਹ ਹੈਲੀਕਾਪਟਰ ਪੂਰੀ ਤਰਾਂ ਨਸ਼ਟ ਹੋ ਗਿਆ ਹੈ ਅਤੇ ਇਸ ਵਿੱਚ ਸਵਾਰ ਸਾਰੇ ਯਾਤਰੀ ਮਾਰੇ ਗਏ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਮਲਾ ਬਾਗੀਆਂ ਵੱਲੋਂ ਕੀਤਾ ਗਿਆ ਹੈ ਜਿਸ ਸਮੇਂ ਹੈਲੀਕਾਪਟਰ ਵਿੱਚ ਸਵਾਰ ਹੋ ਕੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਉਹਨਾਂ ਜਗਹਾ ਦਾ ਮੁਲੰਕਣ ਕਰ ਰਹੇ ਸਨ, ਜਿੱਥੇ ਬਾਗੀਆਂ ਵੱਲੋਂ ਕੀਤੇ ਗਏ ਹਮਲੇ ਦੇ ਕਾਰਨ ਭਾਈਚਾਰਿਆਂ ਦੀਆਂ ਗਤੀਵਿਧੀਆਂ ਦਾ ਮੁਲੰਕਣ ਕੀਤਾ ਜਾ ਰਿਹਾ ਸੀ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਨੇ ਦੱਸਿਆ ਹੈ ਕਿ ਹਾਦਸਾਗ੍ਰਸਤ ਹੋਏ ਇਸ ਹੈਲੀਕਾਪਟਰ ਨੂੰ ਬਚਾਅ ਮੁਹਿੰਮ ਦੇ ਤਹਿਤ ਟੀਮਾਂ ਵੱਲੋਂ ਲੱਭ ਲਿਆ ਗਿਆ ਹੈ।
ਜਿਨ੍ਹਾਂ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਸ ਹਾਦਸੇ ਵਿੱਚ ਕਿਸੇ ਦੇ ਵੀ ਬਚਣ ਦੀ ਕੋਈ ਉਮੀਦ ਨਹੀਂ ਹੈ ਅਤੇ ਅੱਠ ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਪੂਰਵੀ ਕਾਗੋ ਦੇ ਸਭ ਤੋਂ ਵੱਡੇ ਸ਼ਹਿਰ ਗੋਮਾ ਵਿਚ ਲਿਆਂਦਾ ਗਿਆ ਹੈ। ਵਾਪਰੇ ਇਸ ਹਾਦਸੇ ਦੇ ਕਾਰਨ ਵੱਖ ਵੱਖ ਲੋਕਾਂ ਵੱਲੋਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
Previous Postਇਹ ਲੋਕ ਕੱਲ੍ਹ ਤੱਕ ਕਰਨ ਇਹ ਕੰਮ ਹੋਵੇਗਾ 4500 ਰੁਪਏ ਦਾ ਫਾਇਦਾ – ਜਲਦੀ ਕਰੋ ਕੁਝ ਘੰਟੇ ਹੀ ਬਾਕੀ
Next Postਦਿੱਲੀ ਚ ਕੇਜਰੀਵਾਲ ਦੇ ਘਰ ਤੇ ਹੋਇਆ ਹਮਲਾ – 50 ਲੋਕ ਕੀਤੇ ਗਏ ਗ੍ਰਿਫਤਾਰ