ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਤਬਾਹੀ ਮਚਾਈ ਹੋਈ ਹੈ। ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਅੱਜ ਜ਼ਿੰਦਗੀ ਦੀ ਤੇਜ਼ ਰਫਤਾਰ ਨੇ ਇਨਸਾਨੀ ਜ਼ਿੰਦਗੀ ਨੂੰ ਛੋਟਾ ਕਰ ਦਿੱਤਾ ਹੈ। ਤੁਹਾਨੂੰ ਆਪਣੀ ਜਿੰਦਗੀ ਦਾ ਸਫ਼ਰ ਤੈਅ ਕਰਦੇ ਹੋਏ ਕਿਸ ਮੋੜ ਤੇ, ਇਸ ਹਾਦਸੇ ਦਾ ਸ਼ਿਕਾਰ ਹੋਣਾ ਪੈ ਜਾਏ, ਇਹ ਤਾਂ ਸਿਰਫ ਰੱਬ ਹੀ ਜਾਣਦਾ ਹੈ।ਜਦੋਂ ਵੀ ਕਿਸੇ ਹਾਦਸੇ ਨੂੰ ਸੁਣਦੇ ਹਾਂ ਤਾਂ ਹਰ ਕੋਈ ਸਭ ਤੋਂ ਪਹਿਲਾਂ ਉਸ ਇਨਸਾਨ ਦੀ ਖ਼ੈਰੀਅਤ ਮੰਗਦਾ ਹੈ ਜਿਸ ਨਾਲ ਕੋਈ ਹਾਦਸਾ ਹੋ ਗਿਆ ਹੋਵੇ ਜਾਂ ਜਿਸ ਦਾ ਜ਼ਿਕਰ ਹੋਇਆ ਹੋਵੇ।
ਅੱਜਕਲ ਇਹੋ ਜਿਹੀਆਂ ਘਟਨਾਵਾਂ ਰੋਜ਼ ਹੀ ਸੁਣਨ ਨੂੰ ਮਿਲ ਰਹੀਆਂ ਹਨ। ਅਜਿਹਾ ਹੀ ਹਾਦਸਾ ਸਾਹਮਣੇ ਆਇਆ ਹੈ ਚੀਨ ਤੋਂ ਜਿੱਥੇ ਫਰਿਜ ਵਿਚ ਪਏ ਸੂਪ ਦੇ ਕਾਰਨ ਇਕੋ ਪਰਿਵਾਰ ਦੇ 9 ਜੀਆ ਦੀ ਹੋਈ ਮੌਤ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਚੀਨ ਦੀ ਹੈ ।ਜਿੱਥੇ ਇੱਕ ਘਰ ਵਿੱਚ ਇਕੋ ਪਰਿਵਾਰ ਦੇ 9 ਜੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ। ਇਨ੍ਹਾਂ ਲੋਕਾਂ ਦੀ ਮੌਤ ਘਰ ਵਿਚ ਹੀ ਬਣੇ ਨੂਡਲ ਸੂਪ ਦੇ ਕਾਰਨ ਹੋਈ ਹੈ।
ਚੀਨ ਦੇ ਨੌਰਥ ਈਸਟ ਦੇ ਹੀ ਹਿਲੋਜਿਆਂਗ ਸੂਬੇ ਚ ਇਹ ਘਟਨਾ ਵਾਪਰੀ ਹੈ। ਜਿੱਥੇ ਘਰ ਦੇ ਫਰਿੱਜ ਵਿਚ ਰੱਖਿਆ ਹੋਇਆ ਨੂਡਲ ਸੂਪ ਹੀ ਪਰਿਵਾਰ ਲਈ ਜ਼ਹਿਰ ਬਣ ਗਿਆ। ਸਾਲ ਤੱਕ ਫਰੀਜ਼ਰ ਚ ਰੱਖਿਆ ਸਰੂਪ ਖਰਾਬ ਹੋ ਚੁੱਕਾ ਸੀ। ਜਿਸ ਕਾਰਨ ਇਕ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ ਹੈ ਇਸ ਘਟਨਾ ਵਿੱਚ 3 ਮੈਂਬਰ ਬਚ ਗਏ ਹਨ। ਜਿਨ੍ਹਾਂ ਸੂਪ ਸੁਆਦ ਨਾ ਹੋਣ ਕਾਰਨ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਸੀ । ਇਹ ਸੂਪ ਕੌਰਨ ਫਲੋਰ ਤੋਂ ਤਿਆਰ ਕੀਤਾ ਸੀ ।
ਜਿਸ ਨੂੰ 5 ਅਕਤੂਬਰ ਨੂੰ ਬਰੇਕਫਾਸਟ ਵਿੱਚ ਪੀਤਾ ਗਿਆ ਸੀ।ਜਿਸ ਕਾਰਨ 9 ਵਿਅਕਤੀ ਦੀ ਹਾਲਤ ਵਿਗੜ ਗਈ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਬੌਂਗਕ੍ਰੇਕਿੰਕ ਐਸਿਡ ਖਾਣੇ ਨੂੰ ਜ਼ਹਿਰੀਲਾ ਬਣਾਉਣ ਦਾ ਕੰਮ ਕਰਦਾ ਹੈ। ਇਹ ਫਰਮੇਟੇਡ ਮੈਦਾ ਤੇ ਚੌਲਾਂ ਨਾਲ ਜੁੜੇ ਖਾਣੇ ਵਿੱਚ ਪਾਇਆ ਜਾਂਦਾ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਘਰ ਦੇ ਮੈਂਬਰਾਂ ਨੇ ਜੋ ਸੂਪ ਪੀਤਾ ਸੀ, ਉਸ ਵਿੱਚ ਬੌਂਗਕ੍ਰੇਕਿੰਕ ਐਸਿਡ ਮਾਤਰਾ ਜ਼ਿਆਦਾ ਹੋਣ ਕਾਰਨ ਫੂਡ ਪੁਆਇਜ਼ਨਿੰਗ ਦਾ ਕਾਰਨ ਬਣਿਆ।
Home ਤਾਜਾ ਖ਼ਬਰਾਂ ਇੱਕੋ ਪ੍ਰੀਵਾਰ ਦੇ 9 ਜੀਆਂ ਦੀ ਹੋਈ ਮੌਤ ਫਰਿਜ਼ ਚ ਰੱਖੇ ਸੂਪ ਦੇ ਪੀਣ ਨਾਲ – ਜ਼ਹਿਰ ਬਣ ਗਿਆ ਸੀ ਇਸ ਤਰਾਂ
Previous Postਇੰਗਲੈਂਡ ਪੰਜਾਬੀਆਂ ਦੇ ਗੜ੍ਹ ਸਾਊਥਹਾਲ ਤੋਂ ਆਈ ਮਾੜੀ ਖਬਰ , ਹੋਈਆਂ ਮੌਤਾਂ ਛਾਇਆ ਸੋਗ
Next Postਪੰਜਾਬ ਚ ਪਿਓ ਪੁੱਤ ਨੂੰ ਮਿਲੀ ਇਸ ਤਰਾਂ ਮੌਤ ਦੇਖ ਸਭ ਦੀਆਂ ਨਿਕਲੀਆਂ ਧਾ ਹਾਂ