ਆਈ ਤਾਜ਼ਾ ਵੱਡੀ ਖਬਰ
ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹੁੰਦਾ ਹੈ ਕੋਈ ਸਹੀ ਤਰੀਕੇ ਨਾਲ ਤੇ ਕੋਈ ਗਲਤ ਤਰੀਕੇ ਨਾਲ । ਜ਼ਿਆਦਾਤਰ ਲੋਕ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਪੈਸੇ ਕਮਾਉਂਦੇ ਹਨ, ਪਰ ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੇ ਵੱਲੋਂ ਪੈਸਾ ਕਮਾਉਣ ਲਈ ਗ਼ਲਤ ਤਰੀਕੇ ਅਪਣਾਏ ਜਾਂਦੇ ਹਨ । ਫਿਰ ਜਦੋਂ ਪੁਲੀਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਫਿਰ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਂਦੀ ਹੈ ।
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਬਿਹਾਰ ਦੇ ਪਟਨਾ ਸ਼ਹਿਰ ਦੇ ਸੁਲਤਾਨਗੰਜ ਥਾਣੇ ਦੇ ਖੇਤਰ ਖਾਨ ਮਿਰਜ਼ਾ ਇਲਾਕੇ ਤੋਂ , ਜਿੱਥੇ ਨਿਗਰਾਨੀ ਵਿਭਾਗ ਦੀ ਟੀਮ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਚ ਡਰੱਗ ਇੰਸਪੈਕਟਰ ਜਤਿੰਦਰ ਕੁਮਾਰ ਦੇ ਘਰ ਛਾਪੇਮਾਰੀ ਕੀਤੀ । ਨਿਗਰਾਨੀ ਵਿਭਾਗ ਦੀ ਟੀਮ ਨੇ ਪਟਨਾ ਸਮੇਤ ਚਾਰ ਟਿਕਾਣਿਆਂ ਤੇ ਸ਼ਨੀਵਾਰ ਨੂੰ ਇਕੱਠੇ ਛਾਪਾਮਾਰੀ ਕੀਤੀ ।
ਉੱਥੇ ਹੀ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਇੱਥੋਂ ਨੋਟਾਂ ਨਾਲ ਭਰੇ 5 ਬੋਰੇ, ਜ਼ਮੀਨ ਦੇ ਕਈ ਕਾਗਜ਼, ਸੋਨੇ-ਚਾਂਦੀ ਦੇ ਗਹਿਣੇ, 4 ਲਗਜ਼ਰੀ ਕਾਰਾਂ ਸਮੇਤ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ। ਡਰੱਗ ਇੰਸਪੈਕਟਰ ਜਤਿੰਦਰ ਕੁਮਾਰ ਖ਼ਿਲਾਫ ਨਿਗਰਾਨੀ ਵਿਭਾਗ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਅਦਾਲਤ ਤੋਂ ਛਾਪੇਮਾਰੀ ਦੀ ਇਜਾਜ਼ਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।
ਦੱਸਿਆ ਜਾਂਦਾ ਹੈ ਕਿ ਵਿਭਾਗ ਦੀ ਟੀਮ ਨੇ ਪਟਨਾ ਦੇ ਗੋਲਾ ਰੋਡ, ਪਟਨਾ ਸ਼ਹਿਰ ਦੇ ਸੁਲਤਾਨਗੰਜ, ਗਯਾ ਅਤੇ ਜਹਾਨਾਬਾਦ ਸਮੇਤ 4 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇੱਥੇ ਟੀਮ ਨੇ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਇਕੱਠੀ ਕਰਨ ਦਾ ਖੁਲਾਸਾ ਕੀਤਾ ਹੈ। ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
Home ਤਾਜਾ ਖ਼ਬਰਾਂ ਇੰਸਪੈਕਟਰ ਦੇ ਘਰ ਪਏ ਛਾਪੇ ਚ ਅਧਿਕਾਰੀਆਂ ਦੇ ਵੀ ਉੱਡੇ ਹੋਸ਼, ਨਿਕਲੇ ਨੋਟਾਂ ਦੇ ਭਰੇ 5 ਬੋਰੇ ਅਤੇ ਏਨਾ ਜਿਆਦਾ ਸੋਨਾ ਚਾਂਦੀ
ਤਾਜਾ ਖ਼ਬਰਾਂ
ਇੰਸਪੈਕਟਰ ਦੇ ਘਰ ਪਏ ਛਾਪੇ ਚ ਅਧਿਕਾਰੀਆਂ ਦੇ ਵੀ ਉੱਡੇ ਹੋਸ਼, ਨਿਕਲੇ ਨੋਟਾਂ ਦੇ ਭਰੇ 5 ਬੋਰੇ ਅਤੇ ਏਨਾ ਜਿਆਦਾ ਸੋਨਾ ਚਾਂਦੀ
Previous Postਪੰਜਾਬ ਦੇ ਸਿੱਖਿਆ ਮੰਤਰੀ ਮੀਤ ਸਿੰਘ ਹੇਅਰ ਵਲੋਂ ਆਈ ਵੱਡੀ ਖਬਰ, ਇਹ ਪਾਬੰਦੀ ਲਾਉਣ ਦੇ ਦਿੱਤੇ ਹੁਕਮ
Next Postਕੁੜੀ ਨੇ ਕਰਾਇਆ ਗੁੱਡੀ ਨਾਲ ਵਿਆਹ, ਸਾਰੀ ਦੁਨੀਆ ਤੇ ਹੋਈ ਚਰਚਾ- ਤਾਜਾ ਵੱਡੀ ਖਬਰ